ਹਜਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਅੱਜ ਰੇਲਵੇ ਟਰੈਕ ਉਤੇ ਲੱਗੇ ਪੱਕੇ ਮੋਰਚੇ ਦੇ ਚੌਥੇ ਦਿਨ ਸ਼ਮੂਲੀਅਤ
ਸ਼ਹੀਦੇ - ਇ - ਆਜ਼ਮ ਭਗਤ ਸਿੰਘ ਦੇ ਜਨਮ ਦਿਨ ਉਤੇ 28 ਸਤੰਬਰ ਨੂੰ ਕੇਸਰੀ ਦੁਪੱਟੇ ਲੈ ਕੇ ਬੀਬੀਆਂ ਵਲੋਂ ਵਿਸ਼ਾਲ ਰੈਲੀ ਰੇਲਵੇ ਟਰੈਕ ਉਤੇ ਕਰਨ ਦਾ ਐਲਾਨ
ਹਜਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਅੱਜ ਰੇਲਵੇ ਟਰੈਕ ਉਤੇ ਲੱਗੇ ਪੱਕੇ ਮੋਰਚੇ ਦੇ ਚੌਥੇ ਦਿਨ ਸ਼ਮੂਲੀਅਤ
ਸ਼ਹੀਦੇ – ਇ – ਆਜ਼ਮ ਭਗਤ ਸਿੰਘ ਦੇ ਜਨਮ ਦਿਨ ਉਤੇ 28 ਸਤੰਬਰ ਨੂੰ ਕੇਸਰੀ ਦੁਪੱਟੇ ਲੈ ਕੇ ਬੀਬੀਆਂ ਵਲੋਂ ਵਿਸ਼ਾਲ ਰੈਲੀ ਰੇਲਵੇ ਟਰੈਕ ਉਤੇ ਕਰਨ ਦਾ ਐਲਾਨ
ਫਿਰੋਜ਼ਪੁਰ , 2.9.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਹਜਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਅੱਜ ਰੇਲਵੇ ਟਰੈਕ ( ਬਸਤੀ ਟੈਂਕਾਂ ਵਾਲੀ ) ਫਿਰੋਜ਼ਪੁਰ ਜੰਕਸ਼ਨ ਉਤੇ ਲੱਗੇ ਪੱਕੇ ਮੋਰਚੇ ਵਿਚ ਚੌਥੇ ਦਿਨ ਵਿਚ ਸ਼ਮੂਲੀਅਤ ਕੀਤੀ ਤੇ ਕਿਸਾਨਾਂ ਵਲੋਂ ਕੱਪੜੇ ਲਾਹ ਕੇ ਅਰਧ ਨੰਗੇ ਧੜ ਰੋਸ ਮੁਜਾਹਰਾ ਕਰਕੇ ਮੋਦੀ ਸਰਕਾਰ ਦੀ ਸਖਤੀ ਨਿੰਦਾ ਕਰਦਿਆਂ ਉਕਤ ਤਿੰਨੇ ਖੇਤੀ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ । ਕੇਂਦਰ ਸਰਕਾਰ ਦੇ ਇਸ਼ਾਰੇ ਉਤੇ ਹਰਿਆਣਾ ਸਰਕਾਰ ਵਲੋਂ ਲਾਲੜੂ ਤੇ ਸ਼ੰਭੂ ਬੈਰੀਅਰਾਂ ਉਤੇ ਨਾਕੇਬੰਦੀ ਕਰਨਾ ਸੰਵਿਧਾਨ ਦੀ 19 ਧਾਰਾ ਦੀ ਵੱਡੀ ਉਲੰਘਣਾ ਹੈ ਤੇ ਲੋਕਤੰਤਰੀ ਕਦਰਾਂ ਕੀਮਤਾਂ ਤੇ ਮੁੱਢਲੇ ਅਧਿਕਾਰਾਂ ਦਾ ਘਾਣ ਹੈ ਤੇ ਇਹ ਪਾਬੰਧੀਆਂ ਨੂੰ ਤੁਰੰਤ ਹਟਾਇਆ ਜਾਵੇ ।
ਧਰਨਾਕਾਰੀਆਂ ਦੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ , ਇੰਦਰਜੀਤ ਸਿੰਘ ਕੱਲੀਵਾਲਾ , ਮੀਤ ਸਕੱਤਰ ਰਣਬੀਰ ਸਿੰਘ ਠੱਠਾ , ਰਛਪਾਲ ਸਿੰਘ ਗੱਟਾ ਬਾਦਸ਼ਾਹ , ਨਰਿੰਦਰਪਾਲ ਸਿੰਘ ਜਤਾਲਾ , ਗੁਰਨਾਮ ਸਿੰਘ ਭੁੱਗੀਆਂ ਨੇ ਐਲਾਨ ਕੀਤਾ ਕਿ 28 ਸਤੰਬਰ ਨੂੰ ਰੇਲਵੇ ਟਰੈਕ ਉਤੇ ਭਗਤ ਸਿੰਘ ਦੇ 113 ਵੇਂ ਜਨਮ ਦਿਨ ਨੂੰ ਸਮਰਪਿਤ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿਚ ਸੈਂਕੜੇ ਬੀਬੀਆਂ ਕੇਸਰੀ ਦੁਪੱਟੇ ਲੈ ਕੇ ਸ਼ਾਮਿਲ ਹੋਣਗੀਆਂ ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਵਲੋਂ ਝੋਨੇ ਦੀ ਖਰੀਦ 26 ਸਤੰਬਰ ਤੋਂ ਕਰਨ ਦੀ ਚਿੱਠੀ ਪੰਜਾਬ ਸਰਕਾਰ ਨੂੰ ਜਾਰੀ ਕਰਨਾ ਵੀ ਘਬਰਾਹਟ ਦੀ ਨਿਸ਼ਾਨੀ ਹੈ । ਮੋਦੀ ਸਰਕਾਰ ਸਮਝਦੀ ਹੈ ਕਿ ਝੋਨੇ ਦੀ ਜਲਦੀ ਖਰੀਦ ਨਾਲ ਕਿਸਾਨਾ ਦਾ ਅੰਦੋਲਨ ਪੁੱਠਾ ਪੈ ਜਾਵੇਗਾ । ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਮਨਸੂਬਿਆਂ ਪੰਜਾਬ ਤੇ ਦੇਸ਼ ਦੇ ਕਿਸਾਨ ਚੰਗੀ ਤਰ੍ਹਾਂ ਸਮਝਦੇ ਹਨ ਤੇ ਕੇਂਦਰ ਸਰਕਾਰ ਖਿਲਾਫ ਅੰਦੋਲਨ ਹੋਰ ਤਿੱਖਾ ਹੋਵੇਗਾ ।
ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਮੋਦੀ ਸਰਕਾਰ ਇਕ ਪਾਸੇ ਸਮੇਂ ਤੋਂ ਪਹਿਲਾਂ ਝੋਨੇ ਦੀ ਖਰੀਦ ਦੇ ਹੁਕਮ ਜਾਰੀ ਕਰ ਰਹੀ ਹੈ ਤਾਂ ਪਾਸ ਕੀਤੇ ਤਿੰਨੇ ਆਰਡੀਨੈਂਸਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਹੈ । ਇਸ ਲਈ ਇਹਨਾ ਤੁਰੰਤ ਰੱਦ ਕੀਤਾ ਜਾਵੇ । ਕਣਕ ਦਾ ਭਾਅ ਡਾ : ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ 2 ਸੀ ਧਾਰਾ ਅਨੁਸਾਰ ਲਾਗਤ ਖਰਚੇ ਗਿਣਕੇ 50 % ਮੁਨਾਫਾ ਜ਼ੋੜ ਕੇ 3300 ਰੁਪਏ ਐਲਾਨਿਆ ਜਾਵੇ ਤੇ 23 ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ । ਪਰਾਲੀ ਦੀ ਸਾਂਭ ਸੰਭਾਲ ਲਈ ਕੇਂਦਰ ਤੇ ਪੰਜਾਬ ਸਰਕਾਰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਜਾਂ 6000 ਰੁਪਏ ਪ੍ਰਤੀ ਏਕੜ ਮੁਆਵਜਾ ਕਿਸਾਨਾਂ ਨੂੰ ਦੇਵੇ ।
ਇਸ ਮੌਕੇ ਰਣਜੀਤ ਸਿੰਘ ਖੱਚਰਵਾਲਾ , ਸੁਖਵੰਤ ਸਿੰਘ ਲੋਹੂਕਾ , ਹਰਫੂਲ ਸਿੰਘ ਦੂਲੇਵਾਲਾ , ਬਚਿੱਤਰ ਸਿੰਘ ਕੁਤਬਦੀਨ , ਸਾਹਿਬ ਸਿੰਘ ਦੀਨੇਕੇ , ਗੁਰਦਿਆਲ ਸਿੰਘ ਟਿੱਬੀ ਕਲਾਂ , ਬੂਟਾ ਸਿੰਘ ਕਰੀਆਂ ਕਲਾਂ , ਖਿਲਾਰਾ ਸਿੰਘ ਆਸਲ , ਮੰਗਲ ਸਿੰਘ ਗੁੱਦੜਵੰਡੀ , ਗੁਰਬਖਸ਼ ਸਿੰਘ ਪੰਜ ਗਰਾਈ , ਸੁਰਿੰਦਰ ਸਿੰਘ ਫਾਜਿਲਕਾ , ਮਹਿਤਾਬ ਸਿੰਘ ਕੱਚਰਭੰਨ ਤੇ ਬਲਰਾਜ ਸਿੰਘ ਫੇਰੋਕੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ । ਜਾਰੀ ਕਰਤਾ : ਪੰਨੁੂ ਲੋਹਕਾ