ਸੱਮਗਰਾ ਸਿੱਖਿਆ ਅਧੀਨ ਐਨ.ਐਸ.ਕਿਊ.ਐਫ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਜਿਲ੍ਹਾ ਪੱਧਰੀ ਸਕਿੱਲ ਮੁਕਾਬਲੇ 2022-23 ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ
ਸੱਮਗਰਾ ਸਿੱਖਿਆ ਅਧੀਨ ਐਨ.ਐਸ.ਕਿਊ.ਐਫ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਜਿਲ੍ਹਾ ਪੱਧਰੀ ਸਕਿੱਲ ਮੁਕਾਬਲੇ 2022-23 ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।
ਫਿਰੋਜਪੁਰ: 3.2.2023: ਸਕੂਲ ਸਿੱਖਿਆ ਵਿਭਾਗ ਫਿਰੋਜਪੁਰ ਵੱਲੋਂ ਸੱਮਗਰਾ ਸਿੱਖਿਆ ਅਧੀਨ ਐਨ.ਐਸ.ਕਿਊ.ਐਫ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਜਿਲ੍ਹਾ ਪੱਧਰੀ ਸਕਿੱਲ ਮੁਕਾਬਲੇ 2022-23 ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ ਵਿਖੇ ਕਰਵਾਇਆ ਗਿਆ। ਇਸ ਐਨ.ਐਸ.ਕਿਊ.ਐਫ ਅਧੀਨ ਜਿਲ੍ਹਾ ਪੱਧਰੀ ਸਕਿੱਲ ਮਕਾਬਲੇ ਲਈ ਪਹਿਲਾਂ ਵਿਦਿਆਰਥੀਆਂ ਵੱਲੋਂ ਵੋਕੇਸ਼ਨਲ ਅਧੀਨ ਆਪਣੇ ਵਿਸ਼ੇ (Ideas) ਦੇ ਅਧਾਰ ਤੇ ਪ੍ਰੋਜੈਕਟ ਰਿਪੋਰਟਾਂ ਤਿਆਰ ਕਰਕੇ ਚੇਅਰਮੇਨ ਸ. ਕਵਲਜੀਤ ਸਿੰਘ ਧੰਜੂ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜਪੁਰ ਦੀ ਅਗਵਾਈ ਹੇਠ ਗਠਿਤ ਕਮੇਟੀ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਰਾਣੀ ਸਸਸਸ ਕਰੀਆ ਪਹਿਲਵਾਨ, ਸ਼੍ਰੀਮਤੀ ਕੁਲਵੰਤ ਕੌਰ ਲੈਕ. ਪੋਲਟੀਕਲ ਸਾਇੰਸ ਸਸਸਸ ਬਜੀਦਪੁਰ, ਸ. ਲਖਵਿੰਦਰ ਸਿੰਘ, ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ, ਸਸਸਸ ਲੜਕੇ ਫਿਰੋਜਪੁਰ, ਸ. ਗੁਰਮੁਖ ਸਿੰਘ ਜਨਰਲ ਮੇਨੇਜਰ ਜਿਲ੍ਹਾ ਉਦਯੋਗ ਅਫਸਰ ਦੇ ਨੁਮਾਇੰਦੇ ਵੱਲੋਂ 20 ਵਿਦਿਆਰਥੀਆਂ ਨੂੰ ਸਿਲੈਕਟ ਕੀਤਾ ਗਿਆ ਸੀ.
ਇਸ ਦੌਰਾਨ ਸਿਲੈਕਟ ਹੋਏ ਵਿਦਿਆਰਥੀਆਂ ਨੂੰ ਮੱਖ ਦਫਤਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਪ੍ਰਤੀ ਵਿਦਿਆਰਥੀ 1000 ਰੁਪਏ ਦਿੱਤੇ ਗਏ ਅਤੇ ਉਸ ਵਿਸ਼ੇ ਤੇ ਵਿਦਿਆਰਥੀਆਂ ਵੱਲੋਂ ਪ੍ਰੈਜਕਟ ਤਿਆਰ ਕੀਤੇ ਗਏ ਜੋ ਕਿ ਅੱਜ ਜਿਲ੍ਹਾ ਪੱਧਰੀ ਸਕਿੱਲ ਮੁਕਾਬਲੇ 2022-23 ਸਸਸਸ ਲੜਕੇ ਫਿਰੋਜਪੁਰ ਵਿਖੇ ਕਰਵਾਏ ਗਏ । ਸਕਿੱਲ ਮੁਕਾਬਲੇ ਕਰਵਾਉਣ ਉਪਰੰਤ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜਪੁਰ ਵੱਲੋਂ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਗਿਆ ਜਿਸ ਵਿਚ ਮਾਨਯੋਗ ਸ. ਕਵਲਜੀਤ ਸਿੰਘ ਧੰਜੂ, ਸ਼੍ਰੀ ਕੋਮਲ ਅਰੋੜਾ ਡਿਪਟੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜਪੁਰ, ਸ. ਜਗਦੀਪਪਾਲ ਸਿੰਘ ਪ੍ਰਿੰਸੀਪਲ ਸਸਸਸ ਲੜਕੇ ਫਿਰੋਜਪੁਰ, ਸ. ਲਖਵਿੰਦਰ ਸਿੰਘ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ, ਮਿਸ ਬਲਜੀਤ ਕੌਰ ਵੱਲੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵੇਲੇ ਵਿਦਿਆਰਥੀਆਂ ਨੂੰ ਅਤੇ ਉਹਨਾ ਦੇ ਵੋਕੇਸ਼ਨਲ ਟ੍ਰੇਨਰ ਨੂੰ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਹਨਾ ਮੁਕਾਬਲਿਆ ਵਿਚ ਸੁਰਜੀਤ ਕੌਰ ਜਮਾਤ ਸਸਸਸ ਜ਼ੀਰਾ (ਕੰਨਿਆ) ਨੇ ਪਹਿਲਾ ਸਥਾਨ, ਸ਼ਰਨਦੀਪ ਕੌਰ, ਸਸਸਸ ਲੂੰਬੜੀਵਾਲਾ ਨੇ ਦੂਸਰਾ ਸਥਾਨ ਅਤੇ ਕੋਮਲਦੀਪ ਕੌਰ, ਸਕੰਸਸਸ ਗੁਰੂਹਰਸਹਾਏ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਇਸ ਦੌਰਾਨ ਪਹਿਲੇ ਸਥਾਨ ਤੇ ਆਉਣ ਵਾਲੇ ਨੂੰ 2500 ਰੁਪਏ ਅਤੇ ਦੂਜੇ ਨੂੰ 1500 ਰੁਪਏ ਅਤੇ ਤੀਜੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਨੂੰ 1000 ਰੁਪਏ ਇਹ ਮੁਕਾਬਲਿਆਂ ਵਿਚ ਸ੍ਰੀ ਸੰਦੀਪ ਕੁਮਾਰ ਐੱਸ ਐੱਸ ਮਾਸਟਰ ਸਸਸਸ ਲੜਕੇ ਤਲਵੰਡੀ ਭਾਈ, ਸ੍ਰੀਮਤੀ ਤਜਿੰਦਰ ਕੌਰ ਵੋਕੇਸ਼ਨਲ ਟ੍ਰੇਨਰ ਸਸਸਸ ਲੂੰਬੜੀਵਾਲ, ਸ੍ਰੀਮਤੀ ਲਵਪ੍ਰੀਤ ਕੌਰ ਵੋਕੇਸ਼ਨਲ ਟ੍ਰੇਨਰ ਅਤੇ ਸ੍ਰੀਮਤੀ ਜਸਵੀਰ ਕੌਰ, ਸ. ਲਖਵਿੰਦਰ ਸਿੰਘ ਵੋਕੇਸ਼ਨਲ ਟ੍ਰੇਨਰ ਸਸਸਸ ਲੜਕੇ, ਸ਼੍ਰੀ ਇੰਦਰਦੀਪ ਸਿੰਘ ਵੋਕੇਸ਼ਨਲ ਮਾਸਟਰ ਸਸਸਸ ਆਰਿਫਕੇ, ਸ੍ਰੀ ਵਰਿੰਦਰ ਸਿੰਘ ਵੋਕੇਸ਼ਨਲ ਮਾਸਟਰ ਸਸਸਸ ਮਮਦੋਟ, ਪਿੱਪਲ ਸਿੰਘ ਵੋਕੇਸ਼ਨਲ ਟ੍ਰੇਨਰ, ਅਤੇ ਸਮੂਹ ਸਟਾਫ ਸਸਸਸ ਲੜਕੇ ਫਿਰੋਜਪੁਰ ਵੱਲੋਂ ਯੋਗਦਾਨ ਪਾਇਆ ਗਿਆ।