Ferozepur News

ਸੱਭਿਆਚਾਰ ਦੀ ਝਾਕੀ ਪੇਸ਼ ਕਰਦਾ ਪੰਜਾਬ ਮੇਲਾ ਸਮਾਪਤ॥

Ferozepur, March 4, 2019: (Harish Monga): ਪੰਜਾਬ ਦੀ ਵਿਰਾਸਤ ਤੇ ਸੱਭਿਆਚਾਰ ਦੀ ਝਾਤ ਪਾਉਂਦੀ ਪੰਜਾਬ ਮੇਲੇ ਦੇ ਦੂਜੇ ਦਿਨ ਦੀ ਸ਼ੁਰੂਆਤ ਬਹੁਤ ਹੀ ਆਕਰਸ਼ਕ ਰਹੀ। ਪੰਜਾਬ ਕਲਾ ਪਰਿਸ਼ਦ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਸਹਿਯੋਗ ਨਾਲ ਮੋਹਨ ਲਾਲ ਭਸਕਰ ਐਜੂਕੇਸ਼ਨਲ ਸੋਸਾਇਟੀ ਫਿਰੋਜ਼ਪੁਰ ਵਲੋਂ ਚੇਅਰਮੈਨ ਵਿਵੇਕਾਨੰਦ ਸ਼੍ਰੀ ਗੋਰਵ ਭਾਸਕਰ ਤੇ ਪ੍ਰੋ ਗੁਰਤੇਜ ਕੋਹਾਰਵਾਲਾ ਦੀ ਅਗਵਾਹੀ ਹੇਠ ਕਰਵਾਇਆ ਗਿਆ। 

 

ਅੱਜ ਦਾ ਇਹ ਮੇਲਾ ਜਿਥੇ ਮਨੋਰੰਜਨ ਤੇ ਜਾਣਕਾਰੀ ਭਰਪੂਰ ਰਿਹਾ ਉਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਮੁੱਖ ਸਮੱਸਿਆਵਾਂ ਦੇ ਚਿੰਤਨ ਦਾ ਵੀ ਹਾਮੀ ਰਿਹਾ। ਅੱਜ ਮੇਲੇ ਦੇ ਦੂਸਰੇ ਦਿਨ ਸਮਾਗਮ ਦੀ ਸ਼ੁਰੂਆਤ ਵਿੱਚ ਪੰਜਾਬ ਵਿੱਚ ਵਿਆਪਕ ਨਸ਼ੇ, ਕਿਰਸਾਨੀ ਦੀ ਸਮੱਸਿਆ ਅਤੇ ਪ੍ਰਵਾਸ ਦੀ ਸਮੱਸਿਆ ਤੇ ਵਿਚਾਰ-ਗੋਸ਼ਟੀ ਨਾਲ ਹੋਈ, ਇਸ ਵਿਚਾਰ-ਗੋਸ਼ਟੀ ਵਿੱਚ ਉਘੇ ਵਿਦਵਾਨ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਡਾ ਸੁਰਜੀਤ ਸਿੰਘ ਜੀ, ਇਤਿਹਾਸਕਾਰ ਰਾਜਪਾਲ ਸਿੰਘ ਅਤੇ ਪੁਸਤਕ ਸੱਭਿਆਚਾਰ ਨੂੰ ਸਮਰਪਿਤ ਪੀਪਲਜ਼ ਫੋਰਮ ਬਰਗਾੜੀ ਵੱਲੋਂ ਖੁਸ਼ਵੰਤ ਬਰਗਾੜੀ ਜੀ ਨੇ ਭਾਗ ਲਿਆ ਅਤੇ ਪੰਜਾਬੀ ਰੰਗ ਮੰਚ ਦੇ ਬਾਬਾ ਬੋਹਰ ਮੰਨੇ ਜਾਂਦੇ ਪੋ. ਅਜਮੇਰ ਸਿੰਘ ਔਲਖ ਜੀ ਦੀ ਧਰਮ ਪਤਨੀ ਸ਼੍ਰੀ ਮਤੀ ਮਨਜੀਤ ਕੌਰ ਔਲਖ ਜੀ ਦੀ ਅਗਵਾਈ ਹੇਠ ਲੋਕ ਰੰਗ ਮੰਚ ਮਾਨਸਾਂ ਵੱਲੋਂ ਪੰਜਾਬ ਦੇ ਘਰਾਂ ਵਿਚ ਨਸ਼ੇਖੋਰੀ, ਗਰੀਬੀ, ਰਾਜਨੀਤੀ ਦੇ ਮਾੜੇ ਪ੍ਰਭਾਵ ਅਤੇ ਮਰਦ-ਪ੍ਰਧਾਨ ਸਮਾਜ ਦੇ ਮੁਕਾਬਲੇ ਸਿਰ ਚੁੱਕ ਕੇ ਜਿਊਣ ਵਾਲੀ ਘਰੇਲੂ ਔਰਤ ਦੀ ਦਸ਼ਾ ਨੂੰ ਪੇਸ਼ ਕਰਦਾ ਨਾਟਕ, ਅਵੇਸਲੇ ਯੁੱਧਾਂ ਦੀ ਨਾਇਕਾ ਨੂੰ ਦਰਸ਼ਕਾਂ ਨੇ ਖੂਬ ਸਰਹਾਇਆ। 

 

ਅੰਤਰਰਾਸ਼ਟਰੀ ਭੰਗੜਾ ਕੋਚ ਕੰਵਲਜੀਤ ਸਿੰਘ ਸੰਧੂ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਭੰਗੜੇ ਦੀ ਪੇਸ਼ਕਾਰੀ ਕਰਕੇ ਦਰਸ਼ਕਾ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ। ਸਮਾਗਮ ਦੇ ਅੰਤ ਵਿਚ ਪੰਜਾਬ ਦੀ ਬੁਲੰਦ ਆਵਾਜ ਲੋਕ ਗਾਇਕ ਗੁਰਪ੍ਰੀਤ ਵਾਰਸ ਦੀ ਪੰਜਾਬੀ ਸਾਹਿਤਕ ਤੇ ਸੂਫੀ ਗਾਇਕੀ ਨਾਲ ਅਨੋਖਾਂ ਰੰਗ ਬੰਨਿਆ।

 

  ਦੂਜੇ ਪਾਸੇ ਪੰਜਾਬੀ ਵਿਰਾਸਤੀ ਵਸਤੂਆਂ ਦੀ ਪ੍ਰਦਸ਼ਣੀ ਵਿੱਚ ਪੁਰਾਂਤਣ 2700 ਸਾਲ ਤੱਕ ਦੇ ਪੁਰਾਂਤਣ ਸਿੱਕਿਆਂ ਦੀ ਪਰਦਰਸ਼ਨੀ, ਪੁਰਾਂਤਣ ਸ਼ੱਸ਼ਤਰਾਂ ਦੀ ਪ੍ਰਦਰਸ਼ਨੀ, ਅਤੇ ਪੁਰਾਂਤਣ ਹੱਥ ਲਿਖਤ ਗ੍ਰੰਥਾਂ ਦੀ ਪ੍ਰਦਰਸ਼ਨੀ, ਪਰਮਿੰਦਰ ਸਿੰਘ ਅਹਿਦਗੜ ਵਲੋਂ ਲਗਾਈ ਗਈ। ਕਵੀ ਰਵਿੰਦਰ ਰਵੀ ਆਰਟਿਸ਼ਟ ਵੱਲੋਂ ਤਸਵੀਰਾਂ ਦੀ ਪ੍ਰਦਰਸ਼ਨੀ ਪੀਪਲਜ਼ ਫਾਰਮ ਬਰਗਾੜੀ ਅਤੇ ਚੇਤਨਾ ਪ੍ਰਕਾਸ਼ਕ ਮੰਚ ਵਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ।

ਇਸ ਮੋਕੇ ਸਰਪ੍ਰਸਤ ਵਿਵੇਕਾਨੰਦ ਸਕੂਲ ਸ਼੍ਰੀ ਮਤੀ ਪ੍ਰਭਾ ਭਾਸਕਰ, ਡੋਲੀ ਭਾਸਕਰ, ਜਲਕੇਸ਼ਵਰ ਭਾਸਕਰ, ਪ੍ਰਤਿਭਾ ਭਾਸਕਰ, ਡਾ. ਐਸ. ਐਨ. ਰੁਦਰਾ, ਸ਼੍ਰੀ ਪਰਮਵੀਰ ਸ਼ਰਮਾ ਜੀ, ਸੰਤੋਖ ਸਿੰਘ ਜੀ ਏਸ.ਡੀ.ਓ., ਰਵੀ ਇੰਦਰ ਸਿੰਘ ਸਟੇਟ ਅਵਾਰਡੀ, ਹਰਮੀਤ ਵਿਦਿਆਰਥੀ, ਪ੍ਰੋ ਜਸਪਾਲ ਘਈ ਆਦਿ ਪਤਵੰਤੇ ਸੱਜਣ ਹਾਜਰ ਸਨ।

Related Articles

Check Also
Close
Back to top button