ਸੁਖਦੇਵ ਸਿੰਘ ਕਾਹਲੋਂ (ਨੈਸ਼ਨਲ ਅਵਾਰਡੀ) ਨੇ ਡੀਪੀਆਈ (ਸੈਕੰਡਰੀ) ਪੰਜਾਬ ਦਾ ਵਾਧੂ ਚਾਰਜ਼ ਸੰਭਾਲਿਆ
ਫਾਜ਼ਿਲਕਾ, 29 ਦਸੰਬਰ: ਸੁਖਦੇਵ ਸਿੰਘ ਕਾਹਲੋਂ, ਡਾਇਰੈਕਟਰ, ਐਸ.ਸੀ.ਈ.ਆਰ.ਟੀ. ਪੰਜਾਬ ਨੇ ਅੱਜ ਪਤਵੰਤੇ ਸੱਜਣਾ ਦੀ ਹਾਜ਼ਰੀ ਵਿਚ ਦਫ਼ਤਰ ਮੁਹਾਲੀ ਵਿਖੇ ਡੀਪੀਆਈ ਸੈਕੰਡਰੀ ਪੰਜਾਬ ਦਾ ਵਾਧੂ ਚਾਰਜ਼ ਸੰਭਾਲਿਆ।
ਸੁਖਦੇਵ ਸਿੰਘ ਕਾਹਲੋਂ ਇਕ ਨੈਸ਼ਨਲ ਅਵਾਰਡੀ ਸਿੱਖਿਆ ਮਾਹਿਰ ਹਨ। ਸਿੱਖਿਆ ਵਿਭਾਗ ਵਿੱਚ ਰਹਿੰਦੇ ਹੋਏ ਇਨ•ਾਂਨੇ ਸਿੱਖਿਆ ਦੇ ਖੇਤਰ ਵਿੱਚ ਕਈ ਸ਼ਲਾਂਘਾਯੋਗ ਕੰਮ ਕੀਤੇ ਹਨ। ਇਹਨਾਂ ਕੰਮਾਂ ਨੂੰ ਵੇਖਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਵੱਲੋ ਇਨ•ਾਂ ਨੂੰ ਇਸ ਅਹੁੱਦੇ ਨਾਲ ਨਵਾਜਿਆ ਗਿਆ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਜਾਰੀਆਂ ਨੇ ਇਸ ਯੋਗ ਅਧਿਕਾਰੀ ਨੂੰ ਡੀਪੀਆਈ ਸੈਕੰਡਰੀ ਦਾ ਅਹੁੱਦੇ ਦੇਣ ਦੀ ਸ਼ਲਾਘਾ ਕੀਤੀ।
ਸ਼੍ਰੀ ਕਾਹਲੋਂ ਨੇ ਅਹੁੱਦਾ ਸੰਭਾਲਨ ਤੋਂ ਬਾਅਦ ਮੋਕੇ ਤੇ ਹਾਜਰ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਸਿੱਖਿਆ ਵਿਭਾਗ ਦੇ ਸਾਰੇ ਸਟਾਫ਼ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਂਦੇ ਹੋਏ ਵਾਅਦਾ ਕਿਤਾ ਕਿ ਜਿਸ ਤਰ•ਾਂ ਸਿੱਖਿਆ ਮੰਤਰੀ ਨੇ ਉਹਨਾਂ ਤੇ ਭਰੋਸਾ ਕਰਕੇ Îਇਹ ਅਹੁੱਦਾ ਦਿੱਤਾ ਹੈ ਉਹ ਪੁਰੀ ਤਨ ਦੇਹੀ ਨਾਲ ਆਪਣੇ ਕਰਤਵ ਨੂੰ ਪੁਰਾ ਕਰਣਗੇ ਅਤੇ ਅਤੇ ਸਾਥੀਆਂ ਨਾਲ ਸਹਿਯੋਗ ਬਨਾਕੇ ਰੱਖਣਗੇ।
ਇਸ ਮੌਕੇ ਡਿਪਟੀ ਡਾਇਰੈਕਟਰਜ਼ ਡਾ. ਮਨਿੰਦਰ ਸਿੰਘ ਸਰਕਾਰੀਆ, ਜਨਕ ਰਾਜ ਮਹਿਰੋਕ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ, ਗੁਰਪ੍ਰੀਤ ਕੌਰ ਧਾਲੀਵਾਲ ਡਾਇਰੈਕਟਰ ਪ੍ਰਸ਼ਾਸ਼ਨ, ਡਾ. ਗਿੰਨੀ ਦੁੱਗਲ, ਪਵਨਇੰਦਰ ਕੌਰ, ਸ਼ੇਰ ਸਿੰਘ, ਹਰਪ੍ਰੀਤ ਇੰਦਰ ਸਿੰਘ, ਜਰਨੈਲ ਸਿੰਘ, ਗਗਨਦੀਪ ਸਿੰਘ, ਬਲਜਿੰਦਰ ਸਿੰਘ, ਸੁਭਾਸ਼ ਮਹਾਜ਼ਨ, ਜਗਤਾਰ ਕੁਲੜੀਆ, ਸੁਨੀਲ ਕੁਮਾਰ, ਧਰਮ ਸਿੰਘ, ਮੇਵਾ ਸਿੰਘ ਸੰਧੂ, ਲਲਿਤ ਕਿਸ਼ੋਰ ਘਈ, ਨਲਿਨੀ ਸ਼ਰਮਾ, ਅਮਰੀਸ਼ ਕੁਮਾਰ, ਚਰਨਜੀਤ ਸਿੰਘ ਅਤੇ ਉਨ•ਾਂ ਦੇ ਨਾਲ ਜ਼ਿਲ•ਾ ਸਿੱਖਿਆ ਅਫ਼ਸਰ ਸੈਕੰਡਰੀ ਅਮਨਦੀਪ ਸਿੰਘ ਸੈਨੀ, ਗੁਰਪ੍ਰੀਤ ਸਿੰਘ ਕਾਹਲੋਂ, ਵਿਸ਼ਾ ਮਾਹਿਰ ਕੁਲਦੀਪ ਕੁਮਾਰ ਸ਼ਰਮਾ, ਰਣਵੀਰ ਸਿੰਘ, ਨਵਨੀਤ ਕੌਰ, ਸੰਜੀਵ ਭੂਸ਼ਨ, ਸੁਰੇਖਾ ਠਾਕੁਰ, ਰਾਜੇਸ਼ ਕੁਮਾਰੀ, ਸੰਜੀਵ ਕੁਮਾਰ ਕਾਲੜਾ, ਸੰਦੀਪ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਕੌਰ ਸ਼ਾਮਲ ਸਨ। ਇਸ ਮੋਕੇ ਫ਼ਾਜਿਲਕਾ ਨਿਵਾਸੀ ਸਿੱਖਿਆ ਮਾਹਰ ਸ੍ਰੀ ਵਿਜੈ ਕੁਮਾਰ ਮੋਂਗਾ ਨੇ ਉਚੇਚੇ ਤੋਰ ਤੇ ਚੰਡੀਗਢ ਪਹੁੰਚ ਕੇ ਸ਼੍ਰੀ ਕਾਹਲੋਂ ਨੂੰ ਬੁਕੇ ਭੇਂਟ ਕੀਤੇ ਅਤੇ ਵਧਾਈ ਦਿਤੀ ।