ਸੀ. ਜੇ. ਐੱਮ. ਮਿਸ ਏਕਤਾ ਉੱਪਲ ਜੁਡੀਸ਼ੀਅਲ ਕੋਰਟ ਕੰਪਲੈਕਸ ਜੀਰਾ ਅਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਗੁਰੂਹਰਸਹਾਏ ਦਾ ਦੌਰਾ
ਸੀ. ਜੇ. ਐੱਮ. ਮਿਸ ਏਕਤਾ ਉੱਪਲ ਜੁਡੀਸ਼ੀਅਲ ਕੋਰਟ ਕੰਪਲੈਕਸ ਜੀਰਾ ਅਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਗੁਰੂਹਰਸਹਾਏ ਦਾ ਦੌਰਾ
ਫਿਰੋਜ਼ਪੁਰ 22 ਅਕਤੂਬਰ, 2021: ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀਆਂ ਦੇ ਦੀ ਰਹਿਨੁਮਾਈ ਹੇਠ ਚੱਲ ਰਹੀ ਪੈਨ ਇੰਡੀਆ ਜਾਗਰੂਕਤਾ ਮੁਹਿੰਮ ਦੇ ਸਬੰਧ ਵਿੱਚ ਸ਼੍ਰੀ ਕਿਸ਼ੋਰ ਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਜੇ. ਐੱਮ. ਮਿਸ ਏਕਤਾ ਉੱਪਲ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਜੀਰਾ ਅਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਗੁਰੂਹਰਸਹਾਏ ਦਾ ਦੌਰਾ ਕੀਤਾ । ਇਸ ਮੌਕੇ ਸਬ ਡਵੀਜ਼ਨ ਗੁਰੂਹਰਸਹਾਏ ਤੋਂ ਸ਼੍ਰੀ ਨੀਰਜ ਕੁਮਾਰ ਸਿੰਗਲਾ ਅਤੇ ਮਿਸ ਲਵਪ੍ਰੀਤ ਕੌਰ ਜੱਜ ਸਾਹਿਬ ਅਤੇ ਸਬ ਡਵੀਜਨ ਜੀਰਾ ਦੇ ਜੱਜ ਸਾਹਿਬਾਨ ਮਿਸ ਪਰਵਿੰਦਰ ਕੌਰ, ਸ਼੍ਰੀ ਜਗਵਿੰਦਰ ਸਿੰਘ, ਸ਼੍ਰੀ ਅੰਸ਼ੁਮਨ ਸਿਆਗ ਹਾਜ਼ਰ ਸਨ । ਇਸ ਮੌਕੇ ਐੱਸ. ਡੀ. ਜੇ. ਐੱਮ. ਗੁਰੂਹਰਸਹਾਏ ਅਤੇ ਐੱਸ. ਡੀ. ਜੇ ਜੇ. ਐੱਮ ਜੀਰਾ ਮੈਡਮ ਨੇ ਦੋਵਾਂ ਸਬ ਤਹਿਸੀਲਾਂ ਦੇ ਪੈਨਲ ਐਡਵੋਕੇਟ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀਆਂ ਵੱਲੋਂ ਚਲਾਈ ਜਾ ਰਹੀ ਪੈਨ ਇੰਡੀਆ ਜਾਗਰੂਕਤਾ ਮੁਹਿੰਮ ਤਹਿਤ ਵਕੀਲ ਸਾਹਿਬਾਨਾਂ ਨੂੰ ਕਾਨੂੰਨੀ ਸਾਖਰਤਾ ਅਤੇ ਮਿਤੀ 11 ਦਸੰਬਰ 2021 ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਬਾਰੇ ਵੱਧ ਤੋਂ ਵੱਧ ਸੈਮੀਨਾਰ ਲਗਾਉਣ ਦੀ ਅਪੀਲ ਕੀਤੀ । ਇਸ ਮੌਕੇ ਸੀ. ਜੇ. ਐੱਮ. ਮੈਡਮ ਮਿਸ ਏਕਤਾ ਉੱਪਲ ਜੀ ਨੇ ਵੀ ਵਿਸ਼ੇਸ਼ ਤੌਰ ਤੇ ਇਸ ਜਾਗਰੂਕਤਾ ਮੁਹਿੰਮ ਨੂੰ ਸਫਲ ਬਨਾਉਣ ਬਾਰੇ ਵਕੀਲ ਸਾਹਿਬਾਨਾਂ ਨਾਲ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ । ਇਸ ਦੇ ਨਾਲ ਹੀ ਜੱਜ ਸਾਹਿਬ ਨੇ ਸਾਰੇ ਪੈਨਲ ਐਡਵੋਕੇਟ ਨੂੰ ਵਿਕਟਮ ਕੰਪਨਸੇਸ਼ਨ ਸਕੀਮ ਤੋਂ ਜਾਣੂ ਕਰਵਾਇਆ ਅਤੇ ਇਸ ਤਹਿਤ ਲੋਕਾਂ ਨੂੰ ਮਿਲਣ ਵਾਲੇ ਫਾਇਦਿਆਂ ਤੋਂ ਜਾਣੂ ਕਰਵਾਇਆ । ਇਸ ਤੋਂ ਇਲਾਵਾ ਜੱਜ ਸਾਹਿਬ ਨੇ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨ ਜ਼ੋ ਕਿ ਸਬ ਡਵੀਜਨ ਗੁਰੂਹਰਸਹਾਏ ਸਬ ਡਵੀਜਨ ਜੀਰਾ ਵਿਖੇ ਤਾਇਨਾਤ ਹਨ ਨੂੰ ਇਸ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਬਣਾਉਣ ਅਤੇ ਫਰੰਟ ਆਫਿਸ ਵਿੱਚ ਆਉਣ ਵਾਲੀ ਆਮ ਜਨਤਾ ਅਤੇ ਪੈਨਲ ਦੇ ਵਕੀਲ ਸਾਹਿਬਾਨ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਬਾਰੇ ਵੀ ਭਰੋਸਾ ਦਿੱਤਾ ।