ਸੀਨੀਅਰ ਸਿਟੀਜਨ ਫੋਰਮ ਫਿਰੋਜਪੁਰ ਕਾਰਜਕਾਰਨੀ ਦੀ ਮੀਟਿੰਗ ਪ੍ਰਦੀਪ ਧਵਨ ਪ੍ਰਧਾਨ ਦੀ ਅਗਵਾਈ ਵਿੱਚ ਹੋਈ
ਫਿਰੋਜਪੁਰ ਤੋਂ ਦਿੱਲੀ ਅਤੇ ਹਰਿਦੁਆਰ ਲਈ ਰੇਲ ਗੱਡੀ ਚਲਾਉਣ ਵਾਸਤੇ ਡੀ ਆਰ ਐਮ ਰੇਲਵੇ ਫਿਰੋਜਪੁਰ ਨੂੰ ਪੱਤਰ ਲਿਖਣਾ ਵਰਗੇ ਅਹਿਮ ਫੈਸਲੇ ਲਏ ਗਏ
ਸੀਨੀਅਰ ਸਿਟੀਜਨ ਫੋਰਮ ਫਿਰੋਜਪੁਰ ਕਾਰਜਕਾਰਨੀ ਦੀ ਮੀਟਿੰਗ ਪ੍ਰਦੀਪ ਧਵਨ ਪ੍ਰਧਾਨ ਦੀ ਅਗਵਾਈ ਵਿੱਚ ਹੋਈ
ਮੀਟਿੰਗ ਵਿੱਚ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਾਉਣੇ, ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਸਬੰਧੀ ਪੱਤਰ ਲਿਖ ਕੇ ਪ੍ਰਸ਼ਾਸਨ ਨੂੰ ਜਗਾਉਣਾ
ਫਿਰੋਜਪੁਰ ਤੋਂ ਦਿੱਲੀ ਅਤੇ ਹਰਿਦੁਆਰ ਲਈ ਰੇਲ ਗੱਡੀ ਚਲਾਉਣ ਵਾਸਤੇ ਡੀ ਆਰ ਐਮ ਰੇਲਵੇ ਫਿਰੋਜਪੁਰ ਨੂੰ ਪੱਤਰ ਲਿਖਣਾ ਵਰਗੇ ਅਹਿਮ ਫੈਸਲੇ ਲਏ ਗਏ
ਫਿਰੋਜ਼ਪੁਰ, ਅਪ੍ਰੈਲ 20, 2025: ਸੀਨੀਅਰ ਸਿਟੀਜਨ ਫੋਰਮ ਫਿਰੋਜ਼ਪੁਰ ਕਾਰਜਕਾਰਨੀ ਦੀ ਮੀਟਿੰਗ ਕ੍ਰਿਸ਼ਨਾ ਹੋਟਲ ਅੰਦਰੂਨ ਦਿੱਲੀ ਗੇਟ ਫਿਰੋਜ਼ਪੁਰ ਸ਼ਹਿਰ ਵਿਖ਼ੇ ਸ਼੍ਰੀ ਪ੍ਰਦੀਪ ਧਵਨ ਪ੍ਰਧਾਨ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਕਾਰਜਕਾਰਨੀ ਦੇ ਆਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਸੀਨੀਅਰ ਸਿਟੀਜਨ ਫੋਰਮ ਫਿਰੋਜਪੁਰ ਦੇ ਜਨਰਲ ਸਕੱਤਰ ਸ: ਮਹਿੰਦਰ ਸਿੰਘ ਧਾਰੀਵਾਲ ਨੇ ਦੱਸਿਆ ਕਿ ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਾਉਣ ਅਤੇ ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਸਬੰਧੀ ਪ੍ਰਸ਼ਾਸ਼ਨ ਨੂੰ ਪੱਤਰ ਲਿਖਣ ਫਿਰੋਜ਼ਪੁਰ ਤੋਂ ਨਵੀਂ ਦਿੱਲੀ ਅਤੇ ਹਰਿਦੁਆਰ ਲਈ ਹੋਰ ਰੇਲ ਗੱਡੀ ਚਲਾਉਣ ਲਈ ਰੇਲਵੇ ਅਧਿਕਾਰੀਆਂ ਨੂੰ ਪਤਰ ਲਿੱਖਣ ਸਬੰਧੀ ਸਹਿਮਤੀ ਦਿੱਤੀ। ਅਖੀਰ ਵਿੱਚ ਪ੍ਰਧਾਨ ਨੇ ਸਮੂਹ ਹਾਜਰ ਸਾਥੀਆਂ ਦੇ ਆਏ ਸੁਝਾਉ ਮੰਨਦਿਆਂ ਦਸਿਆ ਕਿ ਜਲਦੀ ਹੀ ਸਬੰਧਤ ਅਧਿਕਾਰੀਆਂ ਨੂੰ ਪੱਤਰ ਲਿਖੇ ਜਾਣਗੇ।
ਇਸ ਸਮੇਂ ਸ਼੍ਰੀ ਪਰਦੀਪ ਧਵਨ ਪ੍ਰਧਾਨ ਸ਼੍ਰੀ ਐਸ ਪੀ ਖੇੜਾ ਚੇਅਰਮੈਨ ਸ਼੍ਰੀ ਸਤੀਸ਼ ਪੂਰੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮੋਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਦੇਸ਼ ਬੰਧੂ ਤੁਲੀ ਸ਼ਾਮ ਲਾਲ ਕੱਕੜ ਤਿਲਕ ਰਾਜ ਏਰੀ ਅਸ਼ੋਕ ਕਕੱਰ ਰਾਕੇਸ਼ ਸ਼ਰਮਾ ਸ਼ਿਵ ਕੁਮਾਰ ਡਾਕਟਰ ਸੁਰਿੰਦਰ ਸਿੰਘ ਸੁਰਿੰਦਰ ਬਲਾਸੀ ਪਰਵੀਨ ਤਲਵਾੜ ਗਤਿੰਦਰ ਕਮਲ ਸਤੀਸ਼ ਪੂਰੀ ਧਮ ਲਾਲ ਗਾਖਰ ਸੁਰਿੰਦਰ ਬੇਰੀ ਪਰੇਮ ਕੁਮਾਰ ਚਰਨਜੀਤ ਮਹਾਜਨ ਯੋਗਿੰਦਰ ਕਾਕੜ ਮੋਹਿੰਦਰ ਸਿੰਘ ਧਾਲੀਵਾਲ ਆਦਿ ਨੇ ਸੰਬੋਧਨ ਕੀਤਾ ਅਤੇ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਹੋਏ।