News

ਸਿੱਖ ਧਰਮ ਦੀ ਫਿਲਾਸਫੀ ਅਤੇ ਸਿਧਾਂਤ’ ‘ਤੇ ਹੋਇਆ ਸੈਮੀਨਾਰ

ਸਿੱਖ ਧਰਮ ਦੀ ਫਿਲਾਸਫੀ ਅਤੇ ਸਿਧਾਂਤ’ ‘ਤੇ ਹੋਇਆ ਸੈਮੀਨਾਰ

ਫਿਰੋਜ਼ਪੁਰ 15 ਦਸੰਬਰ ():  ਦਸਮੇਸ਼ ਪਬਲਿਕ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ‘ਸਿੱਖ ਧਰਮ ਦੀ ਫਿਲਾਸਫੀ ਅਤੇ ਸਿਧਾਂਤ’  ਵਿਸ਼ੇ ‘ਤੇ ਅਧਾਰਿਤ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਕਵੀ ਅਤੇ ਗਜ਼ਲਗੋ ਜਸਵੰਤ ਸਿੰਘ ਕੈਲਵੀ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ, ਕੇਂਦਰੀ ਵਿਦਿਆਲਿਆ ਫ਼ਿਰੋਜਪੁਰ ਛਾਉਣੀ ਦੇ ਪ੍ਰਿੰਸੀਪਲ ਹਰੀ ਸਿੰਘ ਅਤੇ ਡਾ.ਰਮੇਸ਼ਵਰ ਸਿੰਘ ਨੇ ਸ਼ਮੂਲੀਅਤ ਕੀਤੀ। ਸਕੂਲ ਦੇ ਪ੍ਰਿੰਸੀਪਲ ਡਾ. ਜਸਮਿੰਦਰ ਸਿੰਘ ਸੰਧੂ ਨੇ ਸੈਮੀਨਾਰ ਵਿਚ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਲਈ ਸਿੱਖ  ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਗੁਰੂ ਸਹਿਬਾਨਾਂ ਦੀ ਰਚਿੱਤ ਬਾਣੀ ਤੋਂ ਜਾਣੂ ਕਰਵਾਇਆ ਜਾਵੇ। ਜਸਵੰਤ ਸਿੰਘ ਕੈਲਵੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਪ੍ਰਿੰਸੀਪਲ ਹਰੀ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆ ਮੌਕੇ ਪਾਖੰਡੀ ਅਤੇ ਛਲ ਕੱਪਟ ਵਾਲੇ ਸਾਧੂਆ, ਨਾਥਾਂ, ਰਾਖਸ਼ਾਂ ਅਤੇ ਸਿੱਧਾ ਨਾਲ ਹੋਏ ਵਾਰਤਾਲਾਪ ਬਾਰੇ ਸਰੋਤਿਆ ਨੂੰ ਮੰਤਰ ਮੁਗਧ ਕੀਤਾ। ਲੇਖਕ ਡਾ.ਰਾਮੇਸ਼ਵਰ ਸਿੰਘ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਧਰਮ ਸੰਸਾਰ ਭਰ ਵਿਚ ਆਪਣੀ ਪਛਾਣ ਬਣਾ ਚੁੱਕਿਆ ਹੈ, ਪਰ ਅਸੀਂ ਸੰਸਾਰ ਵਿੱਚ ਵੰਡੀਆ ਪਾਉਣ ਤੋਂ ਪ੍ਰਹੇਜ਼ ਨਹੀ ਕਰ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕਿਤਾਬਾਂ ਵਿਚ ਗੁਰੂ ਨਾਨਕ ਦੇਵ ਜੀ ਨੂੰ ਹਿੰਦੂਆਂ ਦਾ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਦੇ ਤੌਰ ‘ਤੇ ਪੜ੍ਹਾਇਆ ਜਾਂਦਾ ਸੀ। ਪਿਛਲੇ ਪੰਜ ਦਹਾਕਿਆਂ ਤੱਕ ਦੇਸ਼ ਵਿੱਚ ਗੁਰੂ ਜੀ ਨੂੰ ਹਿੰਦੂ ਅਤੇ ਸਿੱਖਾ ਦੇ ਸਾਂਝੇ ਗੁਰੂ ਕਿਹਾ ਜਾਂਦਾ ਸੀ ,ਪਰ ਹੁਣ ਸਾਡੇ ਸਕੂਲਾਂ ਦੀ ਕਿਤਾਬਾਂ ਵਿਚ ਗੁਰੂ ਜੀ ਨੂੰ ਕੇਵਲ ਸਿੱਖਾਂ ਦੇ ਗੁਰੂ  ਦੇ ਤੌਰ ‘ਤੇ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਬੱਚਿਆਂ ਵਿੱਚ  ਜਗਤ ਗੁਰੂ ਦੇ ਤੌਰ ਦੇ ਪੇਸ਼ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਸਿੱਖੀ ਦੀ ਵਿਚਾਰਧਾਰਾ ਬੇਹੱਦ ਵਿਆਪਕ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਧੂ ਨੇ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

Related Articles

Back to top button
Close