Ferozepur News

ਸਿੱਖਿਆ ਪ੍ਰੋਵਾਈਡਰ ਦੇ ਵਫਦ ਨੇ ਸਿੱਖਿਆ ਸਕੱਤਰ ਪੰਜਾਬ ਅਤੇ ਡੀ. ਜੀ. ਐਸ. ਈ. ਨਾਲ ਕੀਤੀ ਮੀਟਿੰਗ

01FZR01ਫ਼ਿਰੋਜ਼ਪੁਰ 1 ਜੁਲਾਈ (ਏ.ਸੀ.ਚਾਵਲਾ) ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਵਫਦ ਨੇ ਸਿੱਖਿਆ ਸਕੱਤਰ ਪੰਜਾਬ, ਡੀ. ਜੀ. ਐਸ. ਈ. ਪੰਜਾਬ ਅਤੇ ਡੀ. ਪੀ. ਆਈ. ਦੀ ਮੌਜ਼ੂਦਗੀ ਮੀਟਿੰਗ ਕੀਤੀ। ਮੀਟਿੰਗ ਵਿਚ ਸਿੱਖਿਆ ਪ੍ਰੋਵਾਈਡਰਾਂ ਨੂੰ ਰੈਗੂਲਰ ਕਰਨ ਲਈ ਕਮੇਟੀ ਦਾ ਗਠਨ ਕਰਨਾ, 5 ਹਜ਼ਾਰ ਰੁਪਏ ਦਾ ਤਨਖਾਹਾਂ ਵਿਚ ਵਾਧਾ ਲਾਗੂ ਕਰਨਾ, ਇਸਤਰੀ ਅਧਿਆਪਕਾਂ ਦੀ ਬਦਲੀ ਪਹਿਲ ਦੇ ਆਧਾਰ ਤੇ ਕਰਨਾ, ਤਨਖਾਹਾਂ ਦਾ ਫੰਡ ਸਮੇਂ ਤੇ ਜਾਰੀ ਕਰਨਾ, ਯੋਗਤਾ ਦੇ ਮੁਤਾਬਿਕ ਮਾਨ ਭੱਤਾ ਦੇਣਾ, ਸਰਵਿਸ ਰਿਕਾਰਡ ਬੁੱਕ ਮੁਕੰਮਲ ਕਰਵਾਉਣਾ ਆਦਿ ਗੱਲਬਾਤ ਇਨ•ਾਂ ਉੱਚ ਅਧਿਕਾਰੀਆਂ ਨਾਲ ਕੀਤੀ ਗਈ। ਮੀਟਿੰਗ ਵਿਚ ਅਧਿਕਾਰੀਆਂ ਨੇ ਵਿਸਵਾਸ਼ ਦੁਆਇਆ ਕਿ ਕਮੇਟੀ ਦਾ ਗਠਨ ਜਲਦ ਕਰਕੇ ਡਰਾਫਟ ਤਿਆਰ ਕੀਤਾ ਜਾਵੇਗਾ। ਇਸਤਰੀ ਅਧਿਆਪਕਾਂ ਦੀਆਂ ਬਦਲੀਆਂ ਪਹਿਲ ਦੇ ਆਧਾਰ ਤੇ ਹੋਣਗੀਆਂ ਅਤੇ ਜ਼ਿਲ•ਾ ਸਿੱਖਿਆ ਅਫਸਰਾਂ ਨੂੰ ਮਿਲ ਕੇ ਵਫਦ ਰਹਿੰਦੀਆਂ ਬਦਲੀਆਂ ਦੀ ਲਿਸਟ ਜਾਰੀ ਕਰਵਾ ਸਕਦੇ ਹਨ। ਤਨਖਾਹ ਦੇ ਵਾਧੇ ਦਾ ਪੱਤਰ ਜਲਦ ਜਾਰੀ ਕੀਤਾ ਜਾਵੇਗਾ। ਮੀਟਿੰਗ ਵਿਚ ਅਧਿਕਾਰੀਆਂ ਨੇ ਕੁਝ ਮੰਗਾਂ ਦਾ ਹੱਲ ਮੌਕੇ ਤੇ ਹੀ ਕਰ ਦਿੱਤਾ ਗਿਆ। ਮੀਟਿੰਗ ਵਿਚ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ ਤੋਂ ਇਲਾਵਾ ਜਸਬੀਰ ਸਿੰਘ ਜੋਨ ਪ੍ਰਧਾਨ, ਨੀਰਜ ਯਾਦਵ, ਹਰਜਿੰਦਰ ਸਿੰਘ ਖੇਰਾ, ਗੁਰਪ੍ਰੀਤ ਸਿੰਘ ਜਲੰਧਰ ਆਦਿ ਸਿੱਖਿਆ ਪ੍ਰੋਵਾਈਡਰ ਹਾਜ਼ਰ ਸਨ।

Related Articles

Back to top button