ਸਿਹਤ ਵਿਭਾਗ ਵੱਲੋਂ ਮਲੇਰੀਆ ਅਤੇ ਡੇਗੂ ਜਾਗਰੂਕਤਾ ਕੈਂਪ ਦਾ ਆਯੋਜਨ
ਫਿਰੋਜ਼ਪੁਰ 8 ਜੁਲਾਈ (ਏ.ਸੀ.ਚਾਵਲਾ) ਸਿਹਤ ਵਿਭਾਗ ਵੱਲੋਂ ਹਰ ਸਾਲ ਜੁਲਾਈ ਦੇ ਮਹੀਨੇ ਨੂੰ ਮਲੇਰੀਆ ਅਤੇ ਡੇਗੂ ਜਾਗਰੂਕਤਾ ਮਹੀਨੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਇਸ ਲੜੀ ਤਹਿਤ ਡਾ: ਪ੍ਰਦੀਪ ਚਾਵਲਾ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ: ਪ੍ਰਦੀਪ ਅਗਰਵਾਲ ਸੀਨੀਅਰ ਮੈਡੀਕਲ ਅਫਸਰ ਦੀ ਪ੍ਰਧਾਨਗੀ ਹੇਠ ਡੇਗੂ ਜਾਗਰੂਕਤਾ ਕੈਂਪ ਬਸਤੀ ਗਵਾਲ ਟੋਲੀ ਫਿਰੋਜ਼ਪੁਰ ਛਾਉਣੀ ਅਤੇ ਬਸਤੀ ਸ਼ੇਖਾਂ ਵਾਲੀ ਫਿਰੋਜ਼ਪੁਰ ਸ਼ਹਿਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆ ਡਾ: ਪ੍ਰਦੀਪ ਅਗਰਵਾਲ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਡੇਗੂ ਇਕ ਵਾਈਰਲ ਬੁਖਾਰ ਹੈ ਜੋ ਕਿ ਮਾਦਾ ਮੱਛਰ ਦੇ ਜ਼ਿਆਦਾਤਰ ਦਿਨ ਸਮੇਂ ਕੱਟਣ ਤੇ ਹੁੰਦਾ ਹੈ। ਇਸ ਬੁਖਾਰ ਵਿੱਚ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਉਲਟੀਆਂ ਆਉਣਾ ਅਤੇ ਨੱਕ ਤੇ ਮਸੂੜਿਆਂ ਵਿੱਚੋਂ ਖੂਨ ਨਿਕਲਣਾ ਇਸ ਬੁਖਾਰ ਦੇ ਮੁੱਖ ਲੱਛਣ ਹਨ । ਉਨ•ਾਂ ਅੱਗੇ ਦੱਸਿਆ ਕਿ ਇਸ ਤੋ ਬਚਣ ਲਈ ਸਾਨੂੰ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ ਅਤੇ ਕੂਲਰਾਂ ਨੂੰ ਹਫਤੇ ਵਿੱਚ ਇਕ ਵਾਰ ਜ਼ਰੂਰ ਸਾਫ ਕਰਨਾ ਚਾਹੀਦਾ ਹੈ । ਇਸ ਬੁਖਾਰ ਤੋ ਬਚਣ ਵਾਸਤੇ ਪੂਰੀਆ ਬਾਂਹਾਂ ਦੇ ਕਪੜੇ ਪਾਉਣੇ ਚਾਹੀਦੇ ਹਨ । ਉਨ•ਾਂ ਨੇ ਇਹ ਵੀ ਦੱਸਿਆ ਤੇਜ਼ ਬੁਖਾਰ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਰਕਾਰੀ ਹਸਪਤਾਲ ਤੋ ਚੈਕਅੱਪ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਸ਼੍ਰੀਮਤੀ ਮਨਿੰਦਰ ਕੌਰ ਜ਼ਿਲ•ਾ ਮਾਸ ਮੀਡੀਆ ਅਫਸਰ ਨੇ ਵੀ ਮਲੇਰੀਆ ਅਤੇ ਡੇਗੂ ਬੁਖਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਕੈਂਪ ਦੌਰਾਨ ਸ਼੍ਰੀ ਨਰਿੰਦਰ ਨਾਥ, ਸ਼੍ਰੀ ਪੁਨੀਤ ਮਹਿਤਾ,ਸ਼੍ਰੀ ਅਨਿਲ ਮਸੀਹ ਵੱਲੋਂ ਬੁਖਾਰ ਦੇ ਮਰੀਜ਼ਾ ਦੀਆ ਸਲਾਈਡਾਂ ਬਣਾਈਆ ਗਈਆ ਅਤੇ ਲੋਕਾ ਨੂੰ ਜਾਗਰੂਕ ਕਰਨ ਲਈ ਉਨ•ਾਂ ਦੇ ਸਾਹਮਣੇ ਘਰਾਂ ਦੇ ਕੂਲਰਾਂ ਨੂੰ ਖੋਲ ਕੇ ਚੈਕ ਕੀਤਾ ਗਿਆ ਅਤੇ ਸਾਫ ਕਰਵਾਇਆ ਗਿਆ ।