ਸਿਹਤ ਵਿਭਾਗ ਵੱਲੋਂ ਬਣਾਈ ਗਈ ਸਰਵੇਲੈਂਸ ਆਪ੍ਰੇਸ਼ਨਲ ਪ੍ਰੋਸੀਜ਼ਰ ਟੀਮ ਰੈਂਡਮ ਚੈਕਿੰਗ ਮੁਹਿੰਮ ਤਹਿਤ 11 ਮਰੀਜ਼ਾਂ ਦੇ ਨੇਜ਼ੋਫਰੈਂਜੀਅਲ ਸੈਂਪਲ ਲਏ ਗਏ
ਰੈਂਡਮ ਚੈਕਿੰਗ ਮੁਹਿੰਮ ਤਹਿਤ 11 ਮਰੀਜ਼ਾਂ ਦੇ ਨੇਜ਼ੋਫਰੈਂਜੀਅਲ ਸੈਂਪਲ ਲਏ ਗਏ -ਡਾ. ਹੁਸਨ ਪਾਲ
ਸਿਵਲ ਸਰਜਨ ਫਿਰੋਜ਼ਪੁਰ ਡਾ. ਨਵਦੀਪ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵੀਰ ਕੁਮਾਰ ਸੀ.ਐੱਚ. ਸੀ. (ਕਮਿਊਨਿਟੀ ਹੈਲਥ ਸੈਂਟਰ) ਗੁਰੂਹਰਸਹਾਏ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੈਡੀਕਲ ਸਪੈਸ਼ਲਿਸਟ ਡਾ. ਹੁਸਨ ਪਾਲ ਦੀ ਰਹਿਨੁਮਾਈ ਹੇਠ ਸਰਵੇਲੈਂਸ ਆਪ੍ਰੇਸ਼ਨਲ ਪ੍ਰੋਸੀਜ਼ਰ ਤਹਿਤ ਇੱਕ ਟੀਮ ਬਣਾਈ ਗਈ ਹੈ, ਜਿਸ ਵਿੱਚ ਮੈਡੀਕਲ ਅਫਸਰ ਡਾ. ਰਮਨਦੀਪ ਕੌਰ, ਅਜੇ ਕੁਮਾਰ ਐਮ ਐਲ ਟੀ ਗਰੇਡ -1, ਹਨੂੰ ਕੁਮਾਰ ਰੂਰਲ ਫਾਰਮੇਸੀ ਅਫਸਰ, ਬੰਤਾ ਸਿੰਘ ਵਾਰਡ ਅਟੈਂਡੈਂਟ ਸ਼ਾਮਿਲ ਹਨ।
ਇਹ ਜਾਣਕਾਰੀ ਦਿੰਦਿਆਂ ਮੈਡੀਕਲ ਸਪੈਸ਼ਲਿਸਟ ਡਾ. ਹੁਸਨ ਪਾਲ ਨੇ ਦੱਸਿਆ ਕਿ ਕੋਵਿਡ-19 (ਕੋਰੋਨਾ) ਵਾਇਰਸ ਨੂੰ ਦੇਖਦਿਆਂ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਨਿਗਰਾਨੀ ਦਾ ਦਾਇਰਾ ਵਧਾਉਂਦੇ ਹੋਏ ਰੈਂਡਮ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸੀ.ਐੱਚ. ਸੀ ਗੁਰੂਹਰਸਹਾਏ ਵਿੱਚ ਦਵਾਈ ਲੈਣ ਆਏ 11 ਮਰੀਜ਼ਾਂ ਦੇ ਬੁਖ਼ਾਰ, ਨਜ਼ਲਾ, ਜ਼ੁਕਾਮ, ਖਾਂਸੀ ਆਦਿ ਮਰੀਜ਼ਾਂ ਦੇ ਫਲੂ ਕਾਰਨਰ ਵਿੱਚ ਨੇਜ਼ੋਫਰੈਂਜੀਅਲ ਸੈਂਪਲ ਲਏ ਗਏ ਅਤੇ ਐੱਮ.ਐੱਲ.ਟੀ ਅਜੇ ਕੁਮਾਰ ਵੱਲੋਂ ਪੈਕਿੰਗ ਕਰਕੇ ਸੈਂਪਲਾਂ ਵਿਚਲੇ ਤਾਪਮਾਨ ਨੂੰ ਮੇਨਟੇਨ ਕਰਦੇ ਹੋਏ ਸਿਵਲ ਸਰਜਨ ਦਫ਼ਤਰ ਫਿਰੋਜ਼ਪੁਰ ਵਿਖੇ ਪਹੁੰਚਾਇਆ ਗਿਆ, ਜਿੱਥੋਂ ਇਹ ਸੈਂਪਲ ਆਰ ਟੀ ਪੀ ਸੀ ਆਰ ਟੈਸਟ ਹੋਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਭੇਜੇ ਜਾਣੇ ਹਨ। ਇਸ ਉਪਰੰਤ ਟੀਮ ਵੱਲੋਂ ਮੈਡੀਕਲ ਅਫ਼ਸਰਾਂ ਨੂੰ ਸੈਂਪਲਿੰਗ ਦੀ ਟ੍ਰੇਨਿੰਗ ਵੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਰੈਂਡਮ ਸੈਂਪਲਿੰਗ ਕਰਨ ਦਾ ਮਕਸਦ ਇਹ ਹੈ ਕਿ ਜੇਕਰ ਕਿਸੇ ਵੀ ਇਲਾਕੇ ਦਾ ਕੋਈ ਪੋਜ਼ੇਟਿਵ ਕੇਸ ਨਿਕਲਦਾ ਹੈ ਤਾਂ ਰੈਪਿਡ ਰਿਸਪਾਂਸ ਟੀਮ ਆਪਣੇ ਪ੍ਰੋਟੋਕੋਲ ਦੇ ਹਿਸਾਬ ਨਾਲ ਉਸ ਇਲਾਕੇ ਵਿੱਚ ਤੁਰੰਤ ਆਪਣੀਆਂ ਗਤੀਵਿਧੀਆਂ ਕਰੇਗੀ ਤਾਂ ਜੋ ਇਹ ਇਨਫੈਕਸ਼ਨ ਨੂੰ ਉੱਥੇ ਹੀ ਰੋਕ ਕੇ ਅਗਾਂਹ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ 1 ਹਜ਼ਾਰ ਦੀ ਆਬਾਦੀ ਦੇ ਅੰਦਰ ਜੇਕਰ 2 ਕੇਸ ਪੋਜ਼ੇਟਿਵ ਪਾਏ ਗਏ ਤਾਂ ਉਸ ਇਲਾਕੇ ਨੂੰ ਸੀਲ ਕਰਕੇ ਸਾਰੇ ਲੋਕਾਂ ਦੇ ਸੈਂਪਲ ਲਏ ਜਾਣਗੇ ਅਤੇ ਪ੍ਰੋਟੋਕੋਲ ਅਨੁਸਾਰ ਬਣਦੀ ਗਤੀਵਿਧੀ ਕੀਤੀ ਜਾਵੇਗੀ। ਇਸ ਮੌਕੇ ਡਾ.ਕਰਨਵੀਰ ਕੌਰ, ਡਾ. ਰਿੰਪਲ ਆਨੰਦ, ਬਿੱਕੀ ਕੌਰ ਬਲਾਕ ਐਕਸਟੈਂਸਨ ਐਜੂਕੇਟਰ, ਰਾਜ ਕੁਮਾਰ ਐਮ.ਐਲ.ਟੀ., ਇਕਬਾਲ ਚੰਦ ਅਤੇ ਜੀਤ ਲਾਲ ਆਦਿ ਹਾਜ਼ਰ ਸਨ।