ਸਿਹਤ ਵਿਭਾਗ ਵਲੋਂ ਹੂਸੈਨੀਵਾਲਾ ਫਿਰੋਜ਼ਪੁਰ ਵਿਖੇ ਵਿਸਾਖੀ ਮੇਲੇ ਤੇ ਲੱਗੀਆਂ ਮਠਿਆਈਆਂ ਦੀ ਦੁਕਾਨਾਂ ਦੀ ਚੈਕਿੰਗ
ਫਿਰੋਜ਼ਪੁਰ 15 ਅਪ੍ਰੈਲ (ਏ. ਸੀ. ਚਾਵਲਾ) ਅੰਤਰ ਰਾਸ਼ਟਰੀ ਸਰਹੱਦ ਹੂਸੈਨੀਵਾਲਾ ਫਿਰੋਜ਼ਪੁਰ ਵਿਖੇ ਵਿਸਾਖੀ ਦੇ ਮੇਲਾ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਵਿਸਾਖੀ ਮੇਲੇ ਤੇ ਲੱਗੀਆਂ ਮਠਿਆਈ ਵਾਲੀਆਂ ਦੁਕਾਨਾਂ ਦੀ ਸਿਹਤ ਵਿਭਾਗ ਵਲੋਂ ਅਚਾਨਕ ਚੈਕਿੰਗ ਕੀਤੀ ਗਈ। ਸ਼ਹੀਦ ਦੀ ਸਮਾਧ ਤੇ ਪਹੁੰਚਣ ਤੋਂ ਇਕ ਕਿਲੋਮੀਟਰ ਭਾਰਤ ਵੱਲ ਕੁਝ ਮਠਿਆਈ ਵਾਲੀਆਂ ਦੁਕਾਨਾਂ ਦੁਕਾਨਦਾਰਾਂ ਵਲੋਂ ਲਗਾਈਆਂ ਗਈਆਂ ਸਨ। ਜ਼ਿਲ•ਾ ਪ੍ਰਸ਼ਾਸਨ ਵਲੋਂ ਦੋ ਦਿਨ ਪਹਿਲਾ ਇਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਸੀ ਕਿ ਮੇਲੇ ਵਿਚ ਗਲਤ ਚੀਜ਼ਾ ਦੀ ਵਰਤੋਂ ਕਰਨ ਅਤੇ ਗਲਤ ਤਰੀਕੇ ਨਾਲ ਕੋਈ ਚੀਜ਼ ਬਣਾ ਕੇ ਖਵਾਉਣ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਿਸ ਦੇ ਚੱਲਦਿਆਂ ਸਿਹਤ ਵਿਭਾਗ, ਪੁਲਸ ਵਿਭਾਗ ਅਤੇ ਹੋਰ ਮਹਿਕਮੇ ਦੇ ਅਧਿਕਾਰੀਆਂ ਦੀ ਵਿਸਾਖੀ ਮੇਲੇ ਤੇ ਨਜ਼ਰ ਰੱਖਣ ਲਈ ਟੀਮਾਂ ਬਣਾਈਆਂ ਗਈਆਂ ਸਨ। ਸਿਹਤ ਵਿਭਾਗ ਦੀ ਟੀਮ ਵਲੋਂ ਹੂਸੈਨੀਵਾਲਾ ਪੁਲ ਤੇ ਸਥਿਤ ਮਠਿਆਈਆਂ ਦੀ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਇਕ ਮਠਿਆਈਆਂ ਦੀ ਦੁਕਾਨ ਤੇ ਚੈਕਿੰਗ ਦੌਰਾਨ ਮਿਲਾਵਟ ਵਾਲੇ ਦੁੱਧ ਅਤੇ ਖੰਦੇ ਖੋਏ ਦੀ ਮਠਿਆਈ ਬਰਾਮਦ ਕੀਤੀ ਗਈ। ਸਿਹਤ ਵਿਭਾਗ ਵਲੋਂ ਮਿਲਾਵਟ ਵਾਲੀ ਮਠਿਆਈ ਨੂੰ ਮੌਕੇ ਤੇ ਹੀ ਸੀਲ ਕੀਤਾ ਗਿਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਕਿਸੇ ਮੇਲੇ ਵਿਚ ਜਾਂ ਫਿਰ ਦੁਕਾਨ ਤੇ ਮਠਿਆਈ ਵੇਚੀ ਤਾਂ ਬਖਸ਼ਿਆ ਨਹੀਂ ਜਾਵੇਗਾ। ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਜੋ ਮਠਿਆਈ ਨੂੰ ਪੈਕ ਕਰਕੇ ਸੈਂਪਲ ਵਾਸਤੇ ਲੈ ਕੇ ਜਾਣਾ ਸੀ ਉਹ ਮਠਿਆਈ ਉਨ•ਾਂ ਨੇ ਨਜ਼ਦੀਕ ਕਣਕ ਵਿਚ ਸੁੱਟ ਦਿੱਤੀ। ਪੱਤਰਕਾਰਾਂ ਦੀ ਟੀਮ ਵਲੋਂ ਜਦੋਂ ਪੁੱਛਿਆ ਗਿਆ ਕਿ ਇਸ ਮਠਿਆਈ ਨੂੰ ਤਾਂ ਸੀਲ ਕਰਕੇ ਸੈਂਪਲ ਲਈ ਲੈ ਕੇ ਜਾਣਾ ਸੀ ਤਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਜਵਾਬ ਸੀ ਕਿ ਇਹ ਮਠਿਆਈ ਦਾ ਰੰਗ ਸਹੀ ਨਹੀਂ ਸੀ ਅਤੇ ਮਿਲਾਵਟ ਵਾਲੇ ਦੁੱੱਧ ਅਤੇ ਖੋਏ ਦੀ ਬਣੀ ਹੋਈ ਸੀ।