ਸਿਹਤ ਮੁਲਾਜ਼ਮਾਂ ਦਿਆਂ ਮੰਗਾ ਨਾ ਲਾਗੂ ਕਰਨ ਦੇ ਵਿਰੋਧ ਵਿੱਚ ਮੁੱਖ ਮੰਤਰੀ ਦੀ ਰਿਹਾਇਸ ਦਾ ਖਰੜ ਵਿੱਖੇ 5 ਜਨਵਰੀ ਨੂੰ ਕੀਤਾ ਜਾਵੇਗਾ ਘਿਰਾਓ — ਲੂਥਰਾ
ਐਮਰਜੈਂਸੀ ਸੇਵਾਵਾਂ ਕਿਸੇ ਕੀਮਤ ਤੇ ਬੰਦ ਨਹੀਂ ਕਰਾਂਗੇ , ਸਾਨੂੰ ਲੋਕਾਂ ਦੀ ਫ਼ਿਕਰ ਪਰ ਸਰਕਾਰ ਨੂੰ ਨਹੀਂ -- ਅੰਕੁਸ਼ ਭੰਡਾਰੀ
ਸਿਹਤ ਮੁਲਾਜ਼ਮਾਂ ਦਿਆਂ ਮੰਗਾ ਨਾ ਲਾਗੂ ਕਰਨ ਦੇ ਵਿਰੋਧ ਵਿੱਚ ਮੁੱਖ ਮੰਤਰੀ ਦੀ ਰਿਹਾਇਸ ਦਾ ਖਰੜ ਵਿੱਖੇ 5 ਜਨਵਰੀ ਨੂੰ ਕੀਤਾ ਜਾਵੇਗਾ ਘਿਰਾਓ — ਲੂਥਰਾ
ਪੰਜਾਬ ਸਰਕਾਰ ਦਾ ਦੋਗਲਾ ਰਵਈਆ ਆਇਆ ਸਾਮਣੇ , ਜੇਕਰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਚੋਣਾਂਵਿੱਚ ਕਾਂਗਰਸ ਦੇ ਖ਼ਿਲਾਫ਼ ਪੌਲ ਖੋਲ੍ਹ ਰੈਲੀਆਂ ਕੀਤੀਆਂ ਜਾਣਗੀਆਂ — ਜਥੇਬੰਦੀ ਆਗੂ
ਐਮਰਜੈਂਸੀ ਸੇਵਾਵਾਂ ਕਿਸੇ ਕੀਮਤ ਤੇ ਬੰਦ ਨਹੀਂ ਕਰਾਂਗੇ , ਸਾਨੂੰ ਲੋਕਾਂ ਦੀ ਫ਼ਿਕਰ ਪਰ ਸਰਕਾਰ ਨੂੰ ਨਹੀਂ — ਅੰਕੁਸ਼ ਭੰਡਾਰੀ
ਫਿਰੋਜ਼ਪੁਰ 3 ਜਨਵਰੀ 2022 — ਸਿਹਤ ਮੁਲਾਜਮਾ ਵੱਲੋਂ ਕੋਵਿਡ-19 ਦੇ ਦੌਰਾਨ ਆਪਣੀਆ ਅਤੇ ਆਪਣੇ ਪਰਿਵਾਰ ਦੀਆ ਜਾਨਾਂ ਦੀਆਂ ਪ੍ਰਵਾਹ ਨਾ ਕਰਦੇ ਹੋਏ ਨਿਭਾਈਆ ਗਈਆ ਸੇਵਾਵਾਂ ਦੇ ਬਦਲੇ ਸਿਹਤ
ਵਿਭਾਗ ਵਿੱਚ ਕੰਮ ਕਰਦੇ ਐਨ.ਐਚ.ਐਮ,ਡੀ.ਐੱਚ.ਐੱਸ,ਪੀ.ਐੱਚ.ਐਸ.ਸੀ ਅਤੇ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੇ ਮੁਲਾਜਮਾਂ ਨੂੰ ਰੈਗੂਲਰ ਤਾਂ ਕਿ ਕਰਨਾ ਸੀ ਬਲਕਿ ਪੰਜਾਬ ਦੇ ਦੇ ਇਤਿਹਾਸ ਵਿੱਚ ਇਹ ਪਹਿਲਾ ਪੇ-ਕਮਿਸ਼ਨ ਹੋਵੇਗਾ ਜਿਸ ਨੇ ਮੁਲਾਜਮਾਂ ਨੂੰ ਕੁਝ ਦੇਣਾ ਤਾਂ ਕਿ ਸੀ ਬਲਕਿ ਪਿਛਲੇ ਲੰਬੇ ਸਮੇ ਤੋਂ ਮਿਲ ਰਹੇ ਭੱਤਿਆ ਵਿੱਚ ਕਟੌਤੀ ਕਰਨ ਦਾ ਕੰਮ ਕੀਤਾ ਹੈ ਜਿਸ ਕਰਕੇ ਪੰਜਾਬ ਦੇ ਸਮੂਹ ਮੁਲਾਜ਼ਮ ਸੜਕਾਂ ਉਪਰ ਰੁਲਣ ਲਈ ਮਜ਼ਬੂਰ ਹੋ ਗਏ ਹਨ। ਮੁਲਾਜਮਾਂ ਨੂੰ ਪਿਛਲੇ ਲੰਬੇ ਸਮੇ ਤੋਂ ਮਿਲ ਰਹੇ ਭਤੇ ਜੋ ਕਿ ਸਿਹਤ ਮੁਲਾਜਮਾ ਨੇ ਵੱਡੀਆ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਸਨ ਜਿਵੇ ਰੈਂਟ ਵੀ ਅਕਮੋਡੇਸ਼ਨ, ਐਫ.ਟੀ.ਏ,ਰੂਰਲ ਅਲਾਊਸ,ਬਾਰਡਰ ਏਰੀਆ, ਯੂਨੀਫਾਰਮ ਅਤੇ ਡਾਇਟ ਅਲਾਂਊਸ(ਬੀ.ਯੂ.ਏ) ਅਤੇ ਹੈਂਡੀਕੈਪ ਅਲਾਊਸ ਆਦਿ ਭੱਤੇ ਵੀ ਕੱਟ ਦਿੱਤੇ ਗਏ ਹਨ। ਜਿਸ ਕਰਕੇ ਸਮੂਹ ਸਿਹਤ ਮੁਲਾਜਮ 22 ਦਸੰਬਰ 2021 ਤੋਂ ਕਲਮ ਛੋੜ ਟੂਲ ਛੋੜ ਹੜਤਾਲ ਤੇ ਚੱਲ ਰਹੇ ਹਨ ਅਤੇ ਸਰਕਾਰ ਵੱਲੋਂ ਮਿਤੀ:-30-12-2021 ਨੂੰ ਜੋ ਮੀਟਿੰਗ ਦਾ ਮੁੱਖ ਮੰਤਰੀ ਪੰਜਾਬ ਨਾਲ ਜੋ ਨਿਸਚਿਤ ਹੋਇਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਸ ਤੋਂ ਸਰਕਾਰ ਦੀ ਮੰਸ਼ਾਂ ਸਾਫ ਜਾਹਿਰ ਹੁੰਦੀ ਹੈ ਕਿ ਸਰਕਾਰ ਗਰੀਬ ਲੋਕਾ ਨੂੰ ਜਿਹੜੀਆ ਨਗੂਣੀਆ ਸਿਹਤੂ ਸਹੂਲਤਾਂ ਮਿਲ ਰਹੀਆ ਹਨ ਉਸ ਤੋਂ ਵੀ ਉਹਨਾ ਨੂੰ ਵਾਝਿਆਂ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।ਸਰਕਾਰ ਨਿੱਤ ਨਵਾ ਪੱਤਰ ਜਾਰੀ ਕਰਕੇ ਮੁਲਾਜਮਾ ਨੂੰ ਮਿਲ ਰਹੀ ਸਹੂਲਤ ਜਿਵੇ ਏ.ਸੀ.ਪੀ ਸਕੀਮ ਤੇ ਰੋਕ ਲਾਉਣਾ,01-01-2016 ਤੋਂ ਬਾਦ ਭਰਤੀ ਹੋਏ ਮੁਲਾਜਮਾਂ ਨੂੰ ਪੇ-ਕਮਿਸ਼ਨ ਨਾ ਦੇਣਾ,13-12-2021 ਨੂੰ ਜਾਰੀ ਹੋਏ ਪੱਤਰ ਰਾਹੀ ਪਰਖ ਅਧੀਨ ਮੁਲਾਜਮਾਂ ਨੂੰ ਲਾਭ ਨਾ ਦੇਣਾ। ਪ੍ਰੈਸ਼ ਨਾਲ ਗੱਲਬਾਤ ਕਰਦਿਆ ਰਵਿੰਦਰ ਲੂਥਰਾ ਨੇ ਦੱਸਿਆ ਕਿ ਇਸ ਪਹਿਲਾ ਪੇ-ਕਮਿਸ਼ਨ ਹੈ ਜਿਸ ਨੇ ਮੁਲਾਜਮਾਂ ਅਤੇ ਪੈਨਸਰਾਂ ਨੂੰ ਕਈ ਹਿੱਸਿਆ ਵਿੱਚ ਵੰਡ ਦਿੱਤਾ ਹੈ ਅਤੇ ਮੁਲਾਜਮਾਂ ਵਿੱਚ ਬਹੁਤ ਵੱਡਾ ਭੰਬਲ ਭੂਸਾ ਪਾ ਦਿੱਤਾ ਹੈ। ਜਿਸ ਕਾਰਨ ਸਮੂਹ ਮੁਲਾਜਮਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ