Ferozepur News
ਸਿਵਲ ਹਸਪਤਾਲ ਵਿਖੇ ਟੀ. ਬੀ. ਬਿਮਾਰੀ ਅਤੇ ਇਲਾਜ ਸਬੰਧੀ ਸੈਮੀਨਾਰ ਕਰਵਾਇਆ
ਫਿਰੋਜ਼ਪੁਰ 13 ਮਾਰਚ (M.L.Tiwari) : ਕੈਥੋਲਿਕ ਹੈੱਲਥ ਐਸੋਸੀਏਸ਼ਨ ਆਲ ਇੰਡੀਆ ਦੀ ਸਹਿਯੋਗੀ ਸੰਸਥਾ ਅਕਸ਼ੇ ਦੇ ਕੋਆਰਡੀਨੇਟਰ ਕਮਲ ਕਿਸ਼ੋਰ ਦੀ ਦੇਖ ਰੇਖ ਵਿਚ ਸਿਵਲ ਹਸਪਤਾਲ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸੁਪਰਵਾਈਜ਼ਰ ਲਵਕੇਸ਼, ਵਿਕਰਮ, ਟੀ. ਬੀ. ਫੋਰਮ ਦੇ ਮੈਂਬਰ ਇੰਦਰ ਸਿੰਘ ਗੋਗੀਆ ਅਤੇ ਏ. ਸੀ. ਚਾਵਲਾ ਨੇ ਹਾਜ਼ਰੀਨਾਂ ਨੂੰ ਸੰਬੋਧਨ ਵਿਚ ਦੱਸਿਆ ਕਿ ਟੀ. ਬੀ. ਦੀ ਬਿਮਾਰੀ ਇਲਾਜ਼ ਯੋਗ ਹੈ ਅਤੇ ਇਸ ਦਾ ਇਲਾਜ਼ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ। ਉਨ•ਾਂ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਖਾਂਸੀ ਆ ਰਹੀ ਹੋਵੇ ਤਾਂ ਉਸ ਨੂੰ ਆਪਣੀ ਬਲਗਮ ਦੀ ਜਾਂਚ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸੈਂਟਰ ਤੋਂ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੀਤ ਜੋਸਨ, ਸੁਖਪ੍ਰੀਤ, ਸੁਖਜੀਤ, ਹਸਪਤਾਲ ਦਾ ਸਟਾਫ ਅਤੇ ਮਰੀਜ਼ਾਂ ਦੇ ਰਿਸ਼ਤੇਦਾਰ ਵੀ ਹਾਜ਼ਰ ਸਨ। ਸੈਮੀਨਾਰ ਵਿਚ ਟੀ. ਬੀ. ਦੇ ਮਰੀਜ਼ਾਂ ਨੂੰ ਫਲ ਵੀ ਵੰਡੇ ਗਏ।