Ferozepur News

ਸਿਠਣੀਆਂ, ਸੁਹਾਗ, ਘੋੜੀਆਂ, ਲੋਕ ਗੀਤਾਂ ਅਤੇ ਵਿਰਸੇ &#39ਤੇ ਝਾਤ ਪਾਉਂਦੇ ਮੁਕਾਬਲਿਆਂ ਬਣਾਇਆ ਤੀਆਂ ਦੇ ਮੇਲੇ ਨੂੰ ਇਤਿਹਾਸਕ

ਸਿਠਣੀਆਂ, ਸੁਹਾਗ, ਘੋੜੀਆਂ, ਲੋਕ ਗੀਤਾਂ ਅਤੇ ਵਿਰਸੇ &#39ਤੇ ਝਾਤ ਪਾਉਂਦੇ ਮੁਕਾਬਲਿਆਂ ਬਣਾਇਆ ਤੀਆਂ ਦੇ ਮੇਲੇ ਨੂੰ ਇਤਿਹਾਸਕ
– ਜਸਪ੍ਰੀਤ ਕੌਰ ਸੰਧੂ ਜਿੱਤਿਆ ਤੀਆਂ ਦੀ ਰਾਣੀ ਦਾ ਖਿਤਾਬ, ਗਗਨਦੀਪ ਕੌਰ, ਮਨਪ੍ਰੀਤ ਕੌਰ ਉਪ ਜੇਤੂ
– ਲੰਮੀ ਹੇਕ ਦੀ ਮਾਲਕ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ &#39ਧੀ ਪੰਜਾਬ ਦੀ&#39 ਐਵਾਰਡ ਨਾਲ ਸਨਮਾਨਿਤ
– ਲਾਚੀ ਬਾਵਾ, ਗਲੋਰੀ ਬਾਵਾ, ਇਮਾਨਤਪ੍ਰੀਤ, ਕੁਲਬੀਰ ਗੋਗੀ ਦੀਆਂ ਬੁਲੰਦ ਅਵਾਜਾਂ ਲਾਏ ਮੇਲੀ ਝੂੰਮਣ
– 400 ਤੋਂ ਵੱਧ ਮੁਟਿਆਰਾਂ ਨੇ ਮੁਕਾਬਲਿਆਂ &#39ਚ ਲਿਆ ਭਾਗ

TIYAN DA MELA AT FZR

ਫ਼ਿਰੋਜ਼ਪੁਰ, 21 ਅਗਸਤ ()- ਨਵੀਂ ਪੀੜ•ੀ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਣ ਦੇ ਮੰਤਵ ਨਾਲ ਧੀਆਂ ਪੰਜਾਬ ਦੀਆਂ ਰੀਝਾਂ ਤੇ ਸੱਧਰਾਂ ਦੀ ਤਰਜਮਾਨੀ ਕਰਦਾ &#39ਤੀਆਂ ਦੇ ਮੇਲੇ&#39 &#39ਚ ਸਿਠਣੀਆਂ, ਸੁਹਾਗ, ਘੋੜੀਆਂ, ਲੋਕ ਗੀਤਾਂ ਅਤੇ ਵਿਰਾਸਤੀ ਰੰਗ ਬਿਖੇਰਦੇ ਵੱਖ-ਵੱਖ ਮੁਕਾਬਲਿਆਂ ਨੇ ਮੇਲੇ ਨੂੰ ਇਤਿਹਾਸਕ ਬਣ ਕੇ ਰੱਖ ਦਿੱਤਾ। ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਕਲੱਬ ਵਲੋਂ ਪ੍ਰੈਸ ਕਲੱਬ, ਟੀਚਰ ਕਲੱਬ ਦੇ ਸਹਿਯੋਗ ਨਾਲ ਨਗਰ ਕੌਂਸਲ ਅੰਦਰ ਕਰਵਾਏ ਗਏ ਸਮਾਗਮਾਂ &#39ਚ ਲੰਬੀ ਹੇਕ ਦੀ ਮਾਲਕ ਉਘੀ ਲੋਕ ਗਾਇਕਾ ਗੁਰਮੀਤ ਬਾਵਾ ਦੀਆਂ ਸੱਚੀ ਸੁੱਚੀ, ਪੰਜਾਬੀ ਗਾਇਕੀ ਨੂੰ ਪੀੜ•ੀਆਂ ਦੇ ਸਮਰਪਨ ਬਦਲੇ ਪ੍ਰਾਪਤੀਆਂ ਕਰਕੇ ਉਨ•ਾਂ ਨੂੰ &#39ਧੀ ਪੰਜਾਬ ਦੀ&#39 ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

GURMEET BAWA HONOURED AS DHEE PUNJAB DI

ਮੇਲੇ &#39ਚ ਕੁਲਬੀਰ ਗੋਗੀ ਨੇ ਬੁਲੰਦ ਅਵਾਜ ਰਾਹੀਂ ਮਿੱਟੀ ਦਾ ਬਾਵਾ, ਰੱਤੀ ਆਦਿ ਗੀਤ ਪੇਸ਼ ਕਰ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਇਮਾਨਤਪ੍ਰੀਤ ਨੇ ਸਾਹਿਬਜਾਦਾ ਅਜੀਤ ਸਿੰਘ ਦੀ ਵਾਰ ਅਤੇ ਮਿਰਜਾ ਪੇਸ਼ ਕਰਕੇ ਮੇਲਾਂ ਸਿਖਰਾਂ &#39ਤੇ ਪਹੁੰਚਾ ਦਿੱਤਾ। ਲਾਚੀ ਬਾਵਾ ਤੇ ਗਲੋਰੀ ਬਾਵਾ ਨੇ ਆਪਣੀ ਮਾਤਾ ਗੁਰਮੀਤ ਬਾਵਾ ਨਾਲ ਅਵਾਜ ਸਾਂਝੀ ਕਰਦਿਆਂ ਸਿਠਣੀਆਂ, ਸੁਹਾਗ, ਘੋੜੀਆਂ ਅਤੇ ਬਾਵਾ ਆਦਿ ਸੱਭਿਅਕ ਬੋਲਾਂ ਵਾਲੇ ਲੋਕ ਗੀਤਾਂ ਰਾਹੀਂ ਜਿੱਥੇ ਮੇਲੀਆਂ ਨੂੰ ਝੂੰਮਣ ਲਾ ਦਿੱਤਾ, ਉਥੇ ਮੇਲੇ ਨੂੰ ਬੰਨ• ਕੇ ਰੱਖਦਿਆਂ ਯਾਦਗਾਰੀ ਬਣਾ ਦਿੱਤਾ। ਮੇਲੇ &#39ਚ ਵੱਖ-ਵੱਖ ਪੇਸ਼ਕਾਰੀਆਂ ਸਮੇਂ 400 ਤੋਂ ਵਧੇਰੇ ਲੜਕੀਆਂ ਨੇ ਭਾਗ ਲਿਆ। ਸਟੇਜੀ ਸਮਾਗਮਾਂ &#39ਚ ਮਾਨਵਤਾ ਪਬਲਿਕ ਸਕੂਲ ਦੀਆਂ ਬੱਚੀਆਂ ਵਲੋਂ &#39ਮਾਹੀਆ ਮੈਂ ਲੌਂਗ ਗਵਾ ਆਈ ਆਂ&#39 &#39ਤੇ ਕੋਰੀਓਗ੍ਰਾਫ਼ੀ, ਸਿਟੀ ਹਾਰਟ ਪਬਲਿਕ ਸਕੂਲ ਦੀਆਂ ਬੱਚੀਆਂ ਵਲੋਂ ਭੰਗੜਾ, ਐਸ.ਬੀ.ਐਸ ਨਰਸਿੰਗ ਕਾਲਜ ਵਲੋਂ ਗਿੱਧਾ, ਐਸ.ਐਸ.ਐਮ ਸੀਨੀਅਰ ਸੈਕੰਡਰੀ ਸਕੂਲ ਕੱਸੋਆਣਾ ਦੀਆਂ ਲੜਕੀਆਂ ਵਲੋਂ ਗਿੱਧਾ, ਮਿਰਜਾ ਗੀਤ ਦੀ ਕੋਰੀਓਗ੍ਰਾਫ਼ੀ, ਨਹਿਰੂ ਯੁਵਾ ਕੇਂਦਰ ਦੀ ਟੀਮ ਵਲੋਂ ਲੋਕ ਨਾਚ ਸੰਮੀ, ਸੇਂਟ ਫਰੀਦ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ, ਭੰਗੜਾ, ਗਰੁੱਪ ਲੋਕ ਗੀਤ, ਟੱਪੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇ ਕੀ ਦੀਆਂ ਵਿਦਿਆਰਥਣਾਂ ਵਲੋਂ ਸੁਹਾਗ ਆਦਿ ਪੇਸ਼ਕਾਰੀਆਂ ਲਾਜਵਾਬ ਸਨ। ਕਰਵਾਏ ਗਏ ਗੈਰ ਸਟੇਜੀ ਮੁਕਾਬਲੇ &#39ਚ ਜਾਗੋ ਸਜਾਉਣ &#39ਚ ਜਸਪ੍ਰੀਤ ਕੌਰ ਜੀ.ਪੀ.ਐਸ ਨੱਥੂ ਵਾਲਾ ਪਹਿਲਾ, ਸ਼ਿਫਾਲੀ, ਸੁਖਵਿੰਦਰ ਕੌਰ ਮਾਨਵਤਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੂਜਾ, ਮਹਿੰਦੀ ਮੁਕਾਬਲੇ &#39ਚ ਮਨਰੂਪ ਕੌਰ ਪਹਿਲਾ, ਹਰਮਨਪ੍ਰੀਤ ਕੌਰ ਐਸ.ਐਸ.ਐਮ ਸਕੂਲ ਦੂਜਾ ਅਤੇ ਕਾਜਲ ਮਾਨਵਤਾ ਸੀਨੀਅਰ ਸੈਕੰਡਰੀ ਸਕੂਲ ਤੀਜਾ, ਫੁੱਲਕਾਰੀ ਕੱਢਣਾ ਮੁਕਾਬਲੇ &#39ਚ ਨਵਨੀਤ ਕੌਰ ਮਾਨਵਤਾ ਸੀਨੀਅਰ ਸੈਕੰਡਰੀ ਸਕੂਲ ਪਹਿਲਾ, ਨਾਲੇ ਬੁਨਣਾ ਮੁਕਾਬਲੇ &#39ਚ ਦਲਜੀਤ ਕੌਰ ਐਸ.ਐਸ.ਐਮ ਕੱਸੋਆਣਾ ਪਹਿਲਾ, ਨਵਨੀਤ ਕੌਰ ਮਾਨਵਤਾ ਸੀਨੀਅਰ ਸੈਕੰਡਰੀ ਸਕੂਲ ਦੂਜਾ ਅਤੇ ਜਸਬੀਰ ਕੌਰ ਐਸ.ਐਸ.ਐਮ ਕੱਸੋਆਣਾ ਤੀਜਾ, ਗੁੱਡੀਆਂ ਪਟੋਲੇ ਬਨਾਉਣ ਮੁਕਾਬਲੇ &#39ਚ ਗੁਰਲੀਨ ਕੌਰ ਪਹਿਲੇ, ਸੁਖਦੀਪ ਕੌਰ ਐਸ.ਐਸ.ਐਮ ਕੱਸੋਆਣਾ ਦੂਸਰੇ, ਕਰੋਸ਼ੀਆ ਮੁਕਾਬਲੇ &#39ਚ ਨੀਤੂ ਮਲਹੋਤਰਾ ਪਹਿਲੇ, ਰਮਨਦੀਪ ਕੌਰ ਐਸ.ਐਸ.ਐਮ ਕੱਸੋਆਣਾ ਦੂਸਰੇ, ਚਰਖਾ ਕੱਤਣ ਮੁਕਾਬਲੇ &#39ਚ ਸ੍ਰੀਮਤੀ ਵਿੱਦਿਆ ਕੌਰ ਪਹਿਲੇ ਸਥਾਨ &#39ਤੇ ਰਹੀ।

ਇਨਾਮਾਂ ਦੀ ਵੰਡ ਉਘੀ ਸਮਾਜ ਸੇਵਿਕਾ ਸ੍ਰੀਮਤੀ ਸ਼ਸ਼ੀ ਸ਼ਰਮਾ ਅਤੇ ਰੁਪਿੰਦਰ ਕੌਰ ਸੰਧੂ ਵਲੋਂ ਕੀਤੀ ਗਈ। ਮੇਲੇ &#39ਚ ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ, ਮਹਿੰਦਰ ਪ੍ਰਤਾਪ ਸਿੰਘ ਢਿੱਲੋਂ ਨਿਗਰਾਨ ਇੰਜੀਨੀਅਰ ਬਿਜਲੀ ਬੋਰਡ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਜੁਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕਿਟ ਕਮੇਟੀ, ਬਲਵੰਤ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ, ਦਵਿੰਦਰ ਬਜਾਜ ਪ੍ਰਧਾਨ ਜ਼ਿਲ•ਾ ਭਾਜਪਾ, ਗੁਰਚਰਨ ਸਿੰਘ ਡੀ.ਓ ਐਲੀਮੈਂਟਰੀ, ਮੁਖਤਿਆਰ ਸਿੰਘ ਡੀ.ਐਸ.ਪੀ, ਅਮਰੀਕ ਸਿੰਘ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਚੇਅਰਮੈਨ ਨਛੱਤਰ ਸਿੰਘ ਗਿੱਲ ਨੂਰਪੁਰ ਸੇਠਾਂ, ਡਾ: ਗੁਰਿੰਦਰਜੀਤ ਸਿੰਘ ਢਿੱਲੋਂ, ਧਰਮਪਾਲ ਬਾਂਸਲ ਡਾਇਰੈਕਟਰ ਐਸ.ਸੀ.ਐਸ ਨਰਸਿੰਗ ਕਾਲਜ, ਬਲਵੰਤ ਸਿੰਘ ਸਿੱਧੂ ਜਰਨਲ ਸਕੱਤਰ ਲਾਈਫ਼ ਗਰੁੱਪ, ਕਮਲ ਕਾਲੀਆ ਪ੍ਰਧਾਨ ਬ੍ਰਾਹਮਣ ਸਭਾ, ਕਮਲਜੀਤ ਸਿੰਘ ਪ੍ਰਿੰਸੀਪਲ ਐਸ.ਐਸ.ਐਮ ਸਕੂਲ ਕੱਸੋਆਣਾ, ਪੀ.ਐਸ ਸੰਧੂ ਪ੍ਰਿੰਸੀਪਲ ਸੇਂਟ ਫਰੀਦ ਪਬਲਿਕ ਸਕੂਲ, ਵਰਿੰਦਰ ਸਿਘ ਵੈਰੜ ਉਪ ਪ੍ਰਧਾਨ ਨਗਰ ਪੰਚਾਇਤ ਮਮਦੋਟ, ਪ੍ਰੇਮਪਾਲ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਬਿਧੀ ਚੰਦ ਪੋਲੀਟੈਕਨਿਕ ਕਾਲਜ ਆਦਿ ਇਲਾਕੇ ਦੇ ਮੋਹਤਬਾਰ ਪਹੁੰਚੇ ਹੋਏ ਸਨ। ਸਮਾਗਮ ਦੌਰਾਨ ਜੱਜ ਦੀ ਭੂਮਿਕਾ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰਪਾਲ ਕੌਰ, ਪ੍ਰਿੰਸੀਪਲ ਸਤਿੰਦਰਜੀਤ ਕੌਰ, ਪ੍ਰਿੰਸੀਪਲ ਸ੍ਰੀਮਤੀ ਕੰਚਨ ਬਾਲਾ ਵਲੋਂ ਬਾਖੂਬੀ ਨਿਭਾਈ ਗਈ।

Related Articles

Back to top button