ਸਾਬਕਾ ਸਿੰਚਾਈ ਮੰਤਰੀ ਚੌਧਰੀ ਬਲਰਾਮ ਜਾਖੜ ਦੇ ਨਾਮ ਤੇ ਪਿੰਡ ਖਾਈ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਪਾਰਕ – ਵਿਧਾਇਕ ਪਿੰਕੀ
ਕਿਹਾ, ਪੰਜਾਬ ਵਿਚ ਨਹਿਰਾਂ ਦਾ ਜਾਲ ਵਿਛਾਉਣ ਵਾਲੇ ਸਾਬਕਾ ਮੰਤਰੀ ਨੂੰ ਸ਼ਰਧਾਜਲੀ ਦੇਣ ਲਈ ਕਰਵਾਈਆ ਜਾਵੇਗਾ ਪਾਰਕ ਦਾ ਨਿਰਮਾਣ
ਸਾਬਕਾ ਸਿੰਚਾਈ ਮੰਤਰੀ ਚੌਧਰੀ ਬਲਰਾਮ ਜਾਖੜ ਦੇ ਨਾਮ ਤੇ ਪਿੰਡ ਖਾਈ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਪਾਰਕ – ਵਿਧਾਇਕ ਪਿੰਕੀ
ਕਿਹਾ, ਪੰਜਾਬ ਵਿਚ ਨਹਿਰਾਂ ਦਾ ਜਾਲ ਵਿਛਾਉਣ ਵਾਲੇ ਸਾਬਕਾ ਮੰਤਰੀ ਨੂੰ ਸ਼ਰਧਾਜਲੀ ਦੇਣ ਲਈ ਕਰਵਾਈਆ ਜਾਵੇਗਾ ਪਾਰਕ ਦਾ ਨਿਰਮਾਣ
ਫਿਰੌਜ਼ਪੁਰ 10 ਫਰਵਰੀ 2020 ( ) ਸਾਬਕਾ ਸਿੰਚਾਈ ਮੰਤਰੀ ਅਤੇ ਲੋਕ ਸਭਾ ਸਪੀਕਰ ਚੌਧਰੀ ਬਲਰਾਮ ਜਾਖੜ ਨੂੰ ਸਮਰਪਿਤ ਫਿਰੋਜ਼ਪੁਰ ਵਿਚ 20 ਲੱਖ ਰੁਪਏ ਦੀ ਲਾਗਤ ਨਾਲ ਇੱਕ ਪਾਰਕ ਤਿਆਰ ਕੀਤਾ ਜਾਵੇਗਾ, ਜਿਸ ਦਾ ਨਿਰਮਾਣ ਮਾਰਚ ਮਹੀਨੇ ਵਿਚ ਸ਼ੁਰੂ ਹੋਵੇਗਾ। ਇਹ ਜਾਣਕਾਰੀ ਵਿਧਾਇਕ ਹਲਕਾ ਫਿਰੌਜ਼ਪੁਰ ਸ਼ਹਿਰ ਸ੍ਰ.ਪਰਮਿੰਦਰ ਸਿੰਘ ਪਿੰਕੀ ਨੇ ਦਿੱਤੀ। ਉਨ੍ਹਾਂ ਕਿਹਾ ਇਹ ਪਾਰਕ ਚੌਧਰੀ ਬਲਰਾਮ ਜਾਖੜ ਨੂੰ ਸ਼ਰਧਜਲੀ ਵਜੋ ਬਣਾਇਆ ਜਾਵੇਗਾ ਜਿਸ ਨੇ ਪੰਜਾਬ ਦਾ ਨਹਿਰੀ ਨੈਟਵਰਕ ਦਾ ਲਾਭ ਪੰਜਾਬ ਨੂੰ ਦਿੱਤਾ ਸੀ, ਇਥੇ ਉਨ੍ਹਾਂ ਦਾ ਬੁੱਤ ਵੀ ਲਗਾਇਆ ਜਾਵੇਗਾ। ਇਸ ਪਾਰਕ ਵਿਚ ਲੋਕਾਂ ਨੂੰ ਸੈਰ ਕਰਨ ਦੀ ਸੁਵਿਧਾ ਹੋਵੇਗੀ, ਨਾਲ ਹੀ ਇਸ ਵਿਚ ਓਪਨ ਜਿਮ ਵੀ ਬਣਾਇਆ ਜਾਵੇਗਾ, ਜਿਥੇ ਲੋਕ ਸਵੇਰੇ-ਸ਼ਾਮ ਕਸਰਤ ਕਰਕੇ ਖੁਦ ਨੂੰ ਫਿੱਟ ਰੱਖ ਸਕਣਗੇ। ਉਨ੍ਹਾਂ ਕਿਹਾ ਕਿ ਚੌਧਰੀ ਬਲਰਾਮ ਜਾਖੜ ਨੇ ਪੰਜਾਬ ਦੇ ਕਿਸਾਨਾਂ ਨੂੰ ਸਿੰਚਾਈ ਦੇ ਲਈ ਪਾਣੀ ਦੀ ਸਮੱਸਿਆ ਤੋ ਨਿਜਾਤ ਦਿਵਾਉਣ ਲਈ ਵੱਡੇ-ਵੱਡੇ ਕੰਮ ਕੀਤੇ, ਜਿਸ ਦੇ ਤਹਿਤ ਪੰਜਾਬ ਵਿਚ ਨਹਿਰਾਂ ਦਾ ਜਾਲ ਵਿਛਾਇਆ ਗਿਆ। ਹਰੀ ਕ੍ਰਾਂਤੀ ਲਿਆਉਦ ਵਿਚ ਇਹ ਸਿੰਚਾਈ ਵਿਵਸਥਾ ਕਾਫੀ ਕਾਰਗਰ ਸਾਬਿਤ ਹੋਈ। ਇਸ ਤੋ ਇਲਾਵਾ ਉਹ ਲੋਕ ਸਭਾ ਦੇ ਸਪੀਕਰ ਵੀ ਰਹੇ। ਇਹ ਸਾਡੇ ਲਈ ਫਕਰ ਦੀ ਗੱਲ ਹੈ ਕਿ ਚੌਧਰੀ ਬਲਰਾਮ ਸਖਸ਼ੀਅਤ ਨੇ ਆਪਣਾ ਪਹਿਲਾ ਲੋਕ ਸਭਾ ਚੋਣਾ ਫਿਰੋਜ਼ਪੁਰ ਹਲਕੇ ਤੋ ਲੜੀਆ ਅਤੇ ਦੇਸ਼ ਭਰ ਵਿਚ ਫਿਰੋਜ਼ਪੁਰ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਇਸ ਤੋ ਪਹਿਲਾਂ ਵਿਚ ਉਨ੍ਹਾਂ ਦੇ ਸਪਨੇ ਸਾਕਾਰ ਕਰਨ ਦੇ ਲਈ ਪਿੰਡ ਖਾਈ ਵਿਖੇ ਅਨਾਜ਼ ਮੰਡੀ ਸਥਾਪਿਤ ਕੀਤੀ ਗਈ ਹੈ। ਚੌਧਰੀ ਬਲਰਾਮ ਜਾਖੜ ਇਸ ਪਿੰਡ ਵਿਚ ਮੰਡੀ ਦੀ ਵਿਵਸਥਾਂ ਕਰਨਾ ਚਾਹੁੰਦੇ ਸਨ, ਜਿਸ ਤੇ ਕੰਮ ਕਰਦੇ ਹੋਏ ਇਥੇ ਮੰਡੀ ਤਿਆਰ ਕਰਵਾਈ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਈਦਾ ਹੋਈਆ। ਉਨ੍ਹਾਂ ਕਿਹਾ ਕਿ ਨਾ ਸਿਰਫ ਰਾਜਨਿਤੀਕ ਖੇਤਰ ਵਿਚ ਬਲਕਿ ਸਮਾਜਿਕ ਖੇਤਰ ਵਿਚ ਵੀ ਚੌਧਰੀ ਬਲਰਾਮ ਜਾਖੜ ਇੱਕ ਮਹਾਨ ਸਖਸ਼ੀਅਤ ਰਹੇ ਹੈ, ਉਹ ਜਾਟ ਮਹਾਸਭਾ ਕੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਪਿੰਡ ਦੇ ਸਰਪੰਚ ਸੁਖਜੀਤ ਸਿੰਘ, ਸੁਖਵਿੰਦਰ ਅਟਾਰੀ, ਚੰਦਰ ਮੋਹਨ ਹਾਂਡਾ ਨੇ ਇਸ ਯਤਨਾਂ ਦੀ ਸਲਾਘਾ ਕਰਦੇ ਹੋੲੈ ਕਿਹਾ ਕਿ ਸਾਨੂੰ ਆਪਣੇ ਬੁਜਰੁਗਾ ਨੂੰ ਕਿਸੇ ਵੀ ਕੀਮਤ ਤੇ ਨਹੀ ਭੁੱਲਣਾ ਚਾਹੀਦਾ ਅਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਇਸ ਪਾਰਕ ਨੂੰ ਸਵ:ਚੌਧਰੀ ਬਲਰਾਮ ਜਾਖੜ ਨੂੰ ਸਮਰਪਿਤ ਕਰਕੇ ਇੱਕ ਚੰਗਾ ਕਦਮ ਉਠਾਇਆ ਹੈ। ਇਸ ਤੋ ਪਹਿਲਾ ਵੀ ਉਹ ਬਗੈਰ ਕਿਸੇ ਭੇਦਭਾਵ ਪਾਰਟੀ ਬਾਜ਼ੀ ਤੋ ਉਪਰ ਉੱਠਕੇ ਕੰਮ ਕਰਦੇ ਆ ਰਹੇ ਹਨ, ਜਿਸ ਦੇ ਤਹਿਤ ਸਾਬਕਾ ਭਾਜਪਾ ਨੇਤਾ ਸਵ:ਕਮਲ ਸ਼ਰਮਾ ਦੀ ਯਾਦ ਵਿਚ ਫਿਰੋਜ਼ਪੁਰ ਵਿਖੇ ਇੱਕ ਪਾਰਕ ਦਾ ਨਿਰਮਾਣ ਕਰਵਾਈਆ ਜਾ ਰਿਹਾ ਹੈ।