Ferozepur News

ਸਾਬਕਾ ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਰੈਲੀ ਨੂੰ ਸਬੋਧਨ

ਮਮਦੋਟ , 1 ਮਈ (ਨਿਰਵੈਰ ਸਿੰਘ ਸਿੰਧੀ) :-ਜਿਵੇ ਜਿਵੇ ਗਰਮੀ ਵੱਧ ਰਹੀ ਉਵੇਂ ਹੀ ਲੋਕ ਸਭਾ ਚੋਣਾਂ ਦਾ ਪਾਰਾ ਚੜ੍ਹਨ ਲੱਗ ਪਿਆ ਹੈ ਹਰੇਕ ਸਿਆਸੀ ਪਾਰਟੀ ਆਪੋ ਆਪਣੀ ਜ਼ੋਰ ਅਜਮਾਇਸ਼ੀ ਕਰਨ ਲੱਗੀ ਹੋਈ ਹੈ ਇਸੇ ਲੜੀ ਤਹਿਤ ਬੀਤੇ ਕੱਲ ਸ਼ਿਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਿਰੋਜਪੁਰ ਦੇ ਉਮੀਦਵਾਰ ਸਥਾਨਕ ਪੰਜਾਬ ਪੈਲੇਸ ਵਿਚ ਰੈਲੀ ਨੂੰ ਸਬੋਧਨ ਕਰਨ ਪਹੁੰਚੇ | ਇਸ ਮੌਕੇ ਓਹਨਾ ਨਾਲ ਹਲਕਾ ਫਿਰੋਜਪੁਰ ਦਿਹਾਤੀ ਦੇ ਸਾਬਕਾ ਐੱਮ ਐਲ ਏ ਜੋਗਿੰਦਰ ਸਿੰਘ ਜਿੰਦੂ , ਅਵਤਾਰ ਸਿੰਘ ਜੀਰਾ ਜਿਲਾ ਯੂਥ ਪ੍ਰਧਾਨ , ਸੀ ਡੀ ਕੰਬੋਜ ਸੀਨੀਅਰ ਅਕਾਲੀ ਆਗੂ ਅਤੇ ਹੋਰ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਓਹਨਾ ਦੇ ਨਾਲ ਵਿਸ਼ੇਸ਼ ਤੋਰ ਤੇ ਪਹੁੰਚੇ | ਇਸ ਮੌਕੇ ਬੋਲਦਿਆਂ ਸ਼ਿਰੋਮਣੀ ਅਕਾਲੀ ਦਲ ਦੇ ਹਲਕਾ ਫਿਰੋਜਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਦੀ ਸਰਕਾਰ ਨੇ ਪਿੱਛਲੇ ਦੋ ਸਾਲਾਂ ਦੌਰਾਨ ਕੋਈ ਵੀ ਕੰਮ ਨਹੀਂ ਕਰਵਾ ਪਾਈ ਹੈ ਸਿਰਫ ਲੋਕਾਂ ਨੂੰ ਲਾਰੇ ਲਗਾ ਕੇ ਹੀ ਸਾਰਿਆਂ ਜਾ ਰਿਹਾ ਹੈ | ਇਸ ਮੌਕੇ ਬੋਲਦਿਆਂ ਸ਼ਿਰੋਮਣੀ ਅਕਾਲੀ ਦਲ ਬਾਦਲ ਦੇ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਕੀਤੀਆਂ ਵਧੀਕੀਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ  |  ਓਹਨਾ ਨੇ ਕਿਹਾ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ ਅਤੇ ਇਸ ਨੂੰ ਵੀ ਚੰਡੀਗੜ੍ਹ ਬਠਿੰਡਾ ਨਾਲੋਂ ਵਧੀਆ ਬਣਾਇਆ ਜਾਵੇਗਾ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰ੍ਹਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਗੁਮਰਾਹ ਕਰਕੇ ਸਰਕਾਰ ਬਣਾਈ ਹੈ ਅਤੇ ਹੁਣ ਲਗਭਗ ਦੋ ਸਾਲ ਬੀਤ ਜਾਣ ਤੇ ਵੀ ਅਜੇ ਤੱਕ ਕੋਈ ਵੀ ਵਾਹਦਾ ਪੂਰਾ ਨਹੀਂ ਕੀਤਾ ਹੈ ਸਗੋਂ ਅਕਾਲੀ ਦਲ ਬਾਦਲ ਵੱਲੋਂ ਗਰੀਬ ਵਰਗ ਵਾਸਤੇ ਚਲਾਈਆਂ ਭਲਾਈ ਸਕੀਮਾਂ , 800 ਸਕੂਲ ,ਸੇਵਾ ਕੇਂਦਰ ਆਦਿ ਬੰਦ ਕੀਤੇ ਹਨ | ਇਸ ਮੌਕੇ ਓਹਨਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕਿ ਦੇਸ਼ ਦੀ ਪਾਰਲੀਮੈਂਟ ਵਿਚ ਭੇਜੋ ਤਾਂ ਜੋ ਇਲਾਕੇ ਦੀ ਤਰੱਕੀ ਹੋ ਸਕੇ |  ਇਸ ਮੌਕੇ ਜੋਗਾ ਸਿੰਘ ਮੁਰਕ ਵਾਲਾ ਸਾਬਕਾ ਵਾਇਸ ਚੇਅਰਮੈਨ ਬਲਾਕ ਸੰਮਤੀ ਮਮਦੋਟ , ਹਰਚਰਨ ਸਿੰਘ ਵੈਰੜ੍ਹ , ਚਮਕੌਰ ਸਿੰਘ ਟਿੱਬੀ ਸਰਕਲ ਪ੍ਰਧਾਨ ਮਮਦੋਟ ,ਮਹਿਲ ਸਿੰਘ ਕਾਲਾ ਟਿੱਬਾ ,ਜੱਜ ਸਿੰਘ ਮੁਰਕਵਾਲਾ ,ਮੇਜਰ ਸਿੰਘ ਟਿੱਬੀ ਮੰਡਲ ਪ੍ਰਧਾਨ ਭਾਜਪਾ ਕਿਸਾਨ ਸੈੱਲ , ਸ਼ਲਿੰਦਰ ਸਿੰਘ ਜਿਲਾ ਪ੍ਰੀਸ਼ਦ ਮੈਂਬਰ ,ਇੰਦਰਜੀਤ ਸਿੰਘ ਸਾਬਕਾ ਸਰਪੰਚ ਟਿੱਬੀ ਖੁਰਦ ,ਬੋਹੜ ਸਿੰਘ ਚੱਕ ਰਾਊਕੇ ,ਪ੍ਰੀਤਮ ਸਿੰਘ ਮਲਸੀਹਾਂ ਐੱਸ ਜੀ ਪੀ ਸੀ ਮੈਂਬਰ ,ਰਾਕੇਸ਼ ਬਿੰਦਰਾ , ਸੁਰਜੀਤ ਸਿੰਘ ਸਦਰਦੀਨ ,ਸਰਬਜੀਤ ਸਿੰਘ ਜਿਲਾ ਉੱਪ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਬਲਦੇਵ ਰਾਜ ਸ਼ਰਮਾ ,ਰਾਕੇਸ਼ ਧਵਨ ਭਾਜਪਾ ਆਗੂ ,ਅਸ਼ੋਕ ਸਹਿਗਲ ਭਾਜਪਾ ਆਗੂ ਆਦਿ ਵੱਡੀ ਗਿਣਤੀ ਵਿਚ ਭਾਜਪਾ ਅਤੇ ਅਕਾਲੀ ਦਲ ਬਾਦਲ ਦੇ ਅਹੁਦੇਦਾਰ ਅਤੇ ਵਰਕਰ ਹਾਜਰ ਸਨ |

ਕੈਪਸ਼ਨ : – ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਅਤੇ ਹਾਜਰ ਲੋਕਾਂ ਦਾ ਇਕੱਠ |

Related Articles

Back to top button
Close