“ਸਾਡੀ ਕਾਹਦੀ ਅਜ਼ਾਦੀ” ਸਰਕਾਰ ਵੱਲੋਂ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ ਸ਼ੁਰੂ
ਫਿਰੋਜ਼ਪੁਰਮਿਤੀ 13 ਅਗਸਤ 2018(Harish Monga) "ਸਾਡੀ ਕਾਹਦੀ ਅਜ਼ਾਦੀ" ਇਸ ਨਾਅਰੇ ਤਹਿਤ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਅੱਜ ਸੂਬਾ ਇਕਾਈ ਦੇ ਫੈਸਲੇ ਅਨੁਸਾਰ ਦਿ ਕਲਾਸ ਫੋਰ ਗੋਰਮਿੰਟ ਇੰਮਪਲਾਈਜ਼ ਯੂਨੀਅਨ ਪੰਜਾਬ ਬ੍ਰਾਂਚ ਫਿਰੋਜ਼ਪੁਰ ਵੱਲੋਂ ਜ਼ਿਲ੍ਹਾਂ ਪ੍ਰਧਾਨ ਰਾਮ ਪ੍ਰਸਾਦ ਤੇ ਜ਼ਿਲ੍ਹਾ ਜਰਨਲ ਸਕੱਤਰ ਪ੍ਰਵੀਨ ਕੁਮਾਰ ਦੀ ਅਗਵਾਈ ਵਿਚ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਡੇਢ ਸਾਲ ਦਾ ਸਮਾਂ ਬੀਤ ਜਾਣ ਤੇ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਇਕ ਵਾਰ ਵੀ ਗੱਲਬਾਤ ਨਹੀ ਕੀਤੀ ਗਈ ਅਤੇ ਮੁਲਾਜ਼ਮਾਂ ਨੂੰ ਸਹੂਲਤ ਦੇਣ ਦੀ ਬਜਾਏ ਵਿਕਾਸ ਟੈਕਸ ਦੇ ਨਾਮ ਤੇ 200 ਰੁਪਏ ਪ੍ਰਤੀ ਮਹੀਨਾ ਬੋਝ ਪਾ ਦਿੱਤਾ ਗਿਆ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸਾਦ,ਜਰਨਲ ਸਕੱਤਰ ਪ੍ਰਵੀਨ ਕੁਮਾਰ, ਰਜਿੰਦਰ ਸਿੰਘ ਸੰਧਾ, ਸੰਤ ਰਾਮ, ਸੰਤੋਸ਼ ਕੁਮਾਰੀ, ਰਜਵੰਤ ਕੋਰ ਕੈਡੀ, ਸੀਮਾ ਰਾਣੀ, ਆਦਿ ਨੇ ਕਿਹਾ ਕਿ ਸਰਕਾਰ ਚੋਣਾ ਦੇ ਸਮੇਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆ ਤੋ ਮੁਕਰ ਰਹੀ ਹੈ ਅਤੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦੇਣਾ ਤਾ ਕਿ ਸੀ ਸਗੋਂ ਮੁਲਾਜ਼ਮਾਂ ਤੋ 200 ਰੁਪਏ ਵਿਕਾਸ ਟੈਕਸ ਦੇ ਨਾਮ ਤੇ ਖੋਣਾ ਸ਼ੁਰੂ ਕਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਪੰਜ ਜ਼ੋਨਲ ਕੰਨਵੈਨਸ਼ਨਾਂ ਦੀ ਪਹਿਲੀ ਕੰਨਵੈਨਸ਼ਨ ਮਿਤੀ 7 ਅਗਸਤ 2018 ਨੂੰ ਪਟਿਆਲਾ ਵਿਖੇ ਹੋਈ ਸੀ ਜਿਸ ਵਿਚ ਮੁਲਾਜ਼ਮਾਂ ਵੱਲੋਂ ਭਾਰੀ ਇਕੱਠ ਕੀਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਇਸ ਤੋ ਬਾਅਦ 17 ਅਗਸਤ 2018 ਨੂੰ ਬਠਿੰਡਾ, 23 ਅਗਸਤ 2018 ਨੂੰ ਮੋਗਾ, 30 ਅਗਸਤ 2018 ਨੂੰ ਅੰਮ੍ਰਿਤਸਰ ਅਤੇ 6 ਸਤੰਬਰ ਨੂੰ ਜਲੰਧਰ ਵਿਖੇ ਵੱਡੀ ਕੰਨਵੈਨਸ਼ਨ ਕਰਕੇ ਮਿਤੀ 20 ਸਤੰਬਰ 2018 ਨੂੰ ਪੰਜਾਬ ਮੁਲਾਜ਼ਮ ਵਰਗ ਦਾ ਵੱਡਾ ਰੋਸ ਮਾਰਚ ਪਟਿਆਲਾ ਵਿਖੇ ਕੀਤਾ ਜਾਵੇਗਾ, ਜਿਸ ਵਿਚ ਮੁਲਾਜ਼ਮ ਵਰਗ ਦੇ ਪ੍ਰਮੁੱਖ ਆਗੂ ਵੱਲੋਂ ਮਰਨ ਵਰਤ ਸ਼ੁਰੂ ਕਰਕੇ ਸਰਕਾਰ ਦੇ ਕੰਨ ਖੋਲੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ 10 ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਜੋ ਕਿ ਕੱਲ ਤੱਕ ਜ਼ਾਰੀ ਰਹੇਗੀ ਅਤੇ ਕੱਲ 14 ਅਗਸਤ ਨੂੰ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ ਰੈਲੀ ਵੀ ਕੱਢੀ ਜਾਵੇਗੀ ਅਤੇ ਝੰਡਾ ਲਹਿਰਾਉਣ ਆਏ ਮੰਤਰੀ ਨੂੰ ਸਾਂਝੀਆਂ ਮੰਗਾ ਦਾ ਮੈਮੋਰੈਂਡਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਸਾਹਿਬ ਵੱਲੋਂ ਸਾਡਾ ਮੰਗ ਪੁੱਤਰ ਨਹੀ ਲਿਆ ਗਿਆ ਤਾਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿਖੇ ਝੰਡਾ ਲਹਿਰਾਉਣ ਆਏ ਮੰਤਰੀ ਦਾ ਘੇਰਾਉ ਵੀ ਕੀਤਾ ਜਾਵੇਗਾ।
ਮੁੱਖ ਮੰਗਾਂ
6ਵੇਂ ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕਰਨਾ,
ਰੈਗੂਲਾਈਜੇਸ਼ਨ ਐਕਟ 2016 ਵਿਚ ਬਿਨਾ ਸੋਧ ਲਾਗੂ ਕਰਕੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ।
ਡੀ.ਏ ਦੀਆਂ ਚਾਰ ਕਿਸ਼ਤਾਂ ਜਨਵਰੀ-ਜੁਲਾਈ 2017 ਅਤੇ ਜਨਵਰੀ-ਜੁਲਾਈ 2018 ਡਿਊ ਕਿਸ਼ਤਾਂ ਤੁਰੰਤ ਰਿਲੀਜ਼ ਕੀਤੀਆਂ ਜਾਣ,
4-9-14 ਸਾਲਾ ਏ.ਸੀ.ਪੀ ਦੇਣ,
ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਿਕ ਬਰਾਬਰ ਕਮ ਬਰਾਬਰ ਤਨਖ਼ਾਹ ਦਾ ਪੱਤਰ ਜਾਰੀ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ,
ਵਰਦੀਆਂ ਦੇ ਬਜਟ ਜਾਰੀ ਕੀਤੇ ਜਾਣ,
ਵਿਕਾਸ ਟੈਕਸ ਰੱਦ ਕਰਨ,
ਖ਼ਜ਼ਾਨਿਆਂ ਵਿਚ ਪੈਡਿੰਗ ਬਿਲਾ ਦੀਆਂ ਅਦਾਇਗੀਆਂ ਕੀਤੀਆਂ ਜਾਣ ਸਮੇਤ ਇਨ੍ਹਾਂ ਵੱਖ-ਵੱਖ ਮੰਗਾਂ ਨੂੰ ਸਰਕਾਰ ਵੱਲੋਂ ਜਲਦੀ ਪ੍ਰਵਾਨ ਕੀਤਾ ਜਾਵੇ।
ਅੱਜ ਰਾਮ ਪ੍ਰਸਾਦ ਜ਼ਿਲ੍ਹਾ ਪ੍ਰਧਾਨ, ਅਜੀਤ ਗਿੱਲ, ਰਾਮ ਦਿਆਲ, ਰਮੇਸ਼ ਕੁਮਾਰ, ਗੁਰਦੇਵ ਸਿੰਘ, ਕ੍ਰਿਸ਼ਨ ਮੋਹਨ ਚੋਬੇ, ਛਿੰਦਰਪਾਲ ਸਿੰਘ, ਵਿਲਸਨ, ਗੁਰਦਾਸ ਮੱਲ, ਅਮਾਨਤ ਨੇ ਭੁੱਖ ਹੜਤਾਲ ਕੀਤੀ। ਇਸ ਮੋਕੇ ਵੱਖ ਵੱਖ ਵਿਭਾਗਾਂ ਤੋਂ ਖ਼ੁਰਾਕ ਅਤੇ ਸਪਲਾਈ ਦੇ ਜਨਰਲ ਸਕੱਤਰ ਸ੍ਰੀ ਚਰਨਜੀਤ ਸਿੰਘ ਅਤੇ ਵਾਟਰ ਸਪਲਾਈ ਦੇ ਪ੍ਰਧਾਨ ਰਾਜ ਕੁਮਾਰ, ਸੁਰਿੰਦਰ ਕੋਰ ਡੀ.ਸੀ ਦਫ਼ਤਰ, ਸ੍ਰੀ.ਲੇਖਰਾਜ ਆਬਕਾਰੀ ਵਿਭਾਗ, ਸ੍ਰੀ. ਸੁਨੀਲ ਕੁਮਾਰ ਡੀ.ਓ ਦਫ਼ਤਰ, ਸ੍ਰੀ.ਅਮਰਨਾਥ ਸਹਿਕਾਰਤਾ ਵਿਭਾਗ, ਸ੍ਰ.ਗੁਰਦੇਵ ਸਿੰਘ ਡੇਅਰੀ ਵਿਭਾਗ, ਸ੍ਰੀ. ਮੋਹਨ ਲਾਲ ਖ਼ੁਰਾਕ ਅਤੇ ਸਪਲਾਈ, ਸ੍ਰ.ਬਲਵੀਰ ਸਿੰਘ ,ਰਾਜਪਾਲ, ਸ੍ਰੀ.ਸੁਰਿੰਦਰ ਕੁਮਾਰ ਸ਼ਰਮਾ, ਸ੍ਰੀਮਤੀ ਸ਼ੁਕਤਲਾ ਦੇਵੀ ਖ਼ਜ਼ਾਨਾ ਦਫ਼ਤਰ, ਸ੍ਰੀ.ਦਲੀਪ ਕੁਮਾਰ, ਰਮੇਸ਼ ਹੰਸ ਜ਼ਿਲ੍ਹਾ ਪ੍ਰੀਸ਼ਦ,ਰਾਜੇਸ਼ ਕੁਮਾਰ ਬੀ.ਡੀ.ਪੀ.ਓ ਦਫ਼ਤਰ, ਸ੍ਰੀ.ਅਮਲੋਕ ਚੰਦ, ਬਿਸ਼ਨ, ਮਨਿੰਦਰ ਸਿੰਘ ਸਿਵਲ ਸਰਜਨ ਦਫ਼ਤਰ,ਰਾਮ ਰਾਮ ਅਵਤਾਰ ਮੁੱਖ ਸਲਾਹਕਾਰ, ਜਨਕ ਸਿੰਘ, ਕਮਿਸ਼ਨਰ ਦਫਤਰ ਤੋਂ ਓਮ ਪ੍ਰਕਾਸ਼ ਤੇ ਭਗਵਤ ਸਿੰਘ, ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਦਰਜਾਚਾਰ ਠੇਕਾ ਮੁਲਾਜ਼ਮ ਨਰੇਗਾ, ਆਸ਼ਾ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।