Ferozepur News

ਸਾਂਝ ਕੇਂਦਰ ਥਾਣਾ ਸਦਰ ਫਿਰੋਜ਼ਪੁਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

saddarਫਿਰੋਜ਼ਪੁਰ  04 ਮਈ (ਏ.ਸੀ.ਚਾਵਲਾ)  ਜ਼ਿਲ•ਾ ਕਮਿਊਨਟੀ ਪੁਲਸ ਅਫਸਰ ਫਿਰੋਜ਼ਪੁਰ ਰਮਨਦੀਪ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਇਲਾਕਾ ਨਿਕਾਸੀਆਂ ਨੂੰ ਸਾਂਝ ਕੇਂਦਰ ਵਿਖੇ ਬੁਲਾ ਕੇ ਸਾਂਝ ਕੇਂਦਰ ਥਾਣਾ ਸਦਰ ਫਿਰੋਜ਼ਪੁਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਅਗਵਾਈ ਸਾਂਝ ਕੇਂਦਰ ਥਾਣਾ ਸਦਰ ਫਿਰੋਜ਼ਪੁਰ ਦੇ ਇੰਚਾਰਜ ਏ ਐਸ ਆਈ ਸੁਰਜੀਤ ਸਿੰਘ ਗਿੱਲ ਨੇ ਕੀਤੀ। ਸੈਮੀਨਾਰ ਵਿਚ ਮੈਂਬਰ ਏ.ਸੀ.ਚਾਵਲਾ, ਮੈਂਬਰ ਪ੍ਰੀਤ ਜੋਸਨ, ਸਾਂਝ ਕੇਂਦਰ ਥਾਣਾ ਸਦਰ ਫਿਰੋਜ਼ਪੁਰ ਦੀ ਮੁਲਾਜਮ ਪਵਨਦੀਪ ਕੌਰ, ਮਨਦੀਪ ਕੌਰ ਹਾਂਡਾ, ਮਨਦੀਪ ਕੌਰ, ਏ ਐਮ ਸੀ ਸੰਦੀਪ ਸਿੰਘ, ਵਿਸ਼ਵਾਸ਼ ਤੇਜੀ ਆਦਿ ਹਾਜ਼ਰ ਸਨ। ਸਾਂਝ ਕੇਂਦਰ ਥਾਣਾ ਸਦਰ ਫਿਰੋਜ਼ਪੁਰ ਦੇ ਇੰਚਾਰਜ ਏ ਐਸ ਆਈ ਸੁਰਜੀਤ ਸਿੰਘ ਗਿੱਲ ਨੇ ਆਏ ਹੋਏ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੜਕ ਤੇ ਸਫਰ ਕਰਦੇ ਸਮਂੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਪ੍ਰੇਰਣਾ ਦਿੱਤੀ ਤਾਂ ਜੋ ਰੋਜਾਨਾ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਨਾਲ ਹੀ ਉਨ•ਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਦਾ ਵੀ ਸ਼ਨਾਖਤੀ ਕਾਰਡ, ਡਰਾਈਵਿੰਗ ਲਾਈਸੰਸ, ਮੋਬਾਈਲ ਫੋਨ, ਕੋਈ ਕਾਲਜ ਦੀ ਡਿਗਰੀ ਆਦਿ ਗੁੰਮ ਹੋ ਜਾਂਦੀ ਹੈ ਤਾਂ ਇਸ ਦੀ ਰਿਪੋਰਟ ਸਾਂਝ ਕੇਦਰ ਵਿਚ ਕੀਤੀ ਜਾਂਦੀ ਹੈ ਤੇ ਤਰੁੰਤ ਰਪਟ ਦੀ ਕਾਪੀ ਮੁੱਹਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਪਾਸਪੋਰਟ ਵੈਰੀਫਿਕੇਸ਼ਲ, ਪੁਲਸ ਵੈਰੀਫਿਕੇਸ਼ਨ ਆਦਿ ਹੋਰ ਸੇਵਾਵਾਂ ਵੀ ਸਰਕਾਰ ਵਲਂੋ ਨਿਸ਼ਚਿਤ ਕੀਤੀ ਗਈ ਫੀਸ ਅਤੇ ਨਿਸ਼ਚਿਤ ਸਮਂੇ ਦੇ ਅੰਦਰ ਮੁੱਹਈਆਂ ਕਰਵਾਈਆਂ ਜਾਂਦੀਆ ਹਨ। ਇਸ ਮੌਕੇ ਸਾਂਝ ਕੇਂਦਰ ਸਦਰ ਫਿਰੋਜ਼ਪੁਰ ਦੀ ਮੁਲਾਜ਼ਮ ਪਵਨਦੀਪ ਕੌਰ ਅਤੇ ਮਨਦੀਪ ਕੌਰ ਹਾਂਡਾ ਨੇ ਸੈਮੀਨਾਰ ਵਿਚ ਹਾਜ਼ਰ ਲੋਕਾਂ ਨੂੰ ਆਖਿਆ ਕਿ ਉਹ ਭਰੂਣ ਹੱਤਿਆ ਰੋਕਣ ਅਤੇ ਨਸ਼ਿਆਂ ਦੀ ਰੋਕਥਾਮ ਲਈ ਪੁਲਸ ਦਾ ਸਹਿਯੋਗ ਦੇਣ ਤਾਂ ਜੋ ਭਰੂਣ ਹੱਤਿਆ ਜਿਹੇ ਜੁਰਮ ਅਤੇ ਨਸ਼ਿਆਂ ਜਿਹੀ ਨਾਮੁਰਾਦ ਬਿਮਾਰੀ ਤੇ ਰੋਕ ਲਗਾਈ ਜਾ ਸਕੇ। ਉਨ•ਾਂ ਨੇ ਦੱਸਿਆ ਕਿ ਵਿਦਿਆਰਥਣਾਂ, ਔਰਤਾਂ ਤੇ ਹੋਣ ਵਾਲੇ ਜੁਰਮਾ ਪ੍ਰਤੀ ਬਣਾਏ ਕਾਨੂੰਨ ਵਿਚ ਕੀਤੀਆਂ ਗਈਆਂ ਸੋਧਾਂ, ਭਰੂਣ ਹੱਤਿਆ ਖਿਲਾਫ ਅਤੇ ਸਾਂਝ ਕੇਦਰ ਵਿਚ ਦਿੱਤੀਆਂ ਜਾਣ ਵਾਲੀਆ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਕਿਰਪਾਲ ਸਿੰਘ, ਸ਼ਿੰਦਰ ਸਿੰਘ, ਸੁਰਜੀਤ ਸਿੰਘ, ਹਰਪਾਲ ਸਿੰਘ, ਸਤਿੰਦਰ ਸਿੰਘ, ਮਨਜੀਤ ਸਿੰਘ, ਰਜਿੰਦਰ ਕੁਮਾਰ ਅਤੇ ਹੋਰ ਵੀ ਕਈ ਹਾਜ਼ਰ ਸਨ।

Related Articles

Check Also
Close
Back to top button