Ferozepur News

ਸਾਂਝੇ ਅਧਿਆਪਕ ਮੰਚ ਫਿਰੋਜ਼ਪੁਰ ਦੀਆਂ ਕੋਸ਼ਿਸ਼ਾਂ ਸਦਕਾ ਐਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਲਈ ਪੱਤਰ ਹੋਇਆ ਜਾਰੀ

ਅਧਿਆਪਕਾਂ ਦੇ ਇਕੱਠੇ ਹੋਣ ਦੇ ਇੱਕ ਹਫਤੇ ਵਿੱਚ ਹੀ ਦਫਤਰਾਂ ਵਿੱਚ ਹੋਈ ਹਲਚਲ

ਅਧਿਆਪਕਾਂ ਦੇ ਇਕੱਠੇ ਹੋਣ ਦੇ ਇੱਕ ਹਫਤੇ ਵਿੱਚ ਹੀ ਦਫਤਰਾਂ ਵਿੱਚ ਹੋਈ ਹਲਚਲ

ਸਾਂਝੇ ਅਧਿਆਪਕ ਮੰਚ ਫਿਰੋਜ਼ਪੁਰ ਦੀਆਂ ਕੋਸ਼ਿਸ਼ਾਂ ਸਦਕਾ ਐਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਲਈ ਪੱਤਰ ਹੋਇਆ ਜਾਰੀ

ਸਾਂਝੇ ਅਧਿਆਪਕ ਮੰਚ ਫਿਰੋਜ਼ਪੁਰ ਦੀਆਂ ਕੋਸ਼ਿਸ਼ਾਂ ਸਦਕਾ ਐਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਲਈ ਪੱਤਰ ਹੋਇਆ ਜਾਰੀ

ਫਿਰੋਜ਼ਪੁਰ, 8.10.2020: 1 ਅਕਤੂਬਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਇਹ ਫ਼ੈਸਲਾ ਲਿਆ ਸੀ ਕਿ ਜ਼ਿਲ੍ਹੇ ਦੇ ਅਗਲੇ ਸੰਘਰਸ਼ ਇੱਕੋ ਪਲੇਟਫਾਰਮ ਤੋਂ ਲੜੇ ਜਾਣਗੇ। ਵੱਖੋ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਮੌਜੂਦਾ ਦੌਰ ਵਿੱਚ ਜਿਸ ਪ੍ਰਕਾਰ ਸਰਕਾਰ ਮੁਲਾਜ਼ਮ ਮਾਰੂ ਨੀਤੀਆਂ ਲਿਆ ਰਹੀਆਂ ਹਨ ਇਸਦਾ ਸਾਹਮਣਾ ਕਰਨ ਲਈ ਹਰ ਜਥੇਬੰਦੀ ਨੂੰ ਆਪੋ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਗੌਰਮੈਂਟ ਸਕੂਲ ਲੈਕਚਰਾਰ ਯੂਨੀਅਨ, ਈ ਟੀ ਟੀ ਟੈਟ ਪਾਸ ਅਧਿਆਪਕ ਯੂਨੀਅਨ(6505), ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ.), ਈ ਟੀ ਟੀ ਅਧਿਆਪਕ ਯੂਨੀਅਨ,ਡੀ ਟੀ ਐੱਫ, ਕੰਪਿਊਟਰ ਫੈਕਲਟੀ ਐਸੋਸੀਏਸ਼ਨ,ਕੰਪਿਊਟਰ ਅਧਿਆਪਕ ਯੂਨੀਅਨ, ਐੱਸ ਐੱਸ ਏ ਰਮਸਾ, 6060 ਮਾਸਟਰ ਕਾਡਰ,ਜੀ ਐੱਸ ਟੀ ਯੂ, 3582 ਅਧਿਆਪਕ ਯੂਨੀਅਨ ਇਕੱਠੀਆਂ ਹੋਈਆਂ ਅਤੇ ਸਾਂਝਾ ਅਧਿਆਪਕ ਮੰਚ ਦਾ ਗਠਨ ਹੋਇਆ ਅਤੇ ਸਾਂਝਾ ਅਧਿਆਪਕ ਮੰਚ ਜ਼ਿਲਾ ਸਿਖਿਆ ਅਫਸਰ ਫਿਰੋਜ਼ਪੁਰ ਨੇ ਪ੍ਰਾਇਮਰੀ ਨੂੰ ਐੱਚ ਟੀ ਤੋਂ ਸੀ ਐਚ ਟੀ ਦੀਆਂ ਪ੍ਰਮੋਸ਼ਨਾਂ ਅਤੇ 2016 ਵਿੱਚ ਭਰਤੀ ਹੋਏ ਅਧਿਆਪਕਾਂ ਦਾ 4 ਸਾਲਾ ਏ ਸੀ ਪੀ ਜਲਦੀ ਜਾਰੀ ਕਰਨ ਦੀ ਮੰਗ ਰੱਖੀ। ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਾਜੀਵ ਛਾਬੜਾ ਵੱਲੋਂ ਪ੍ਰਮੋਸ਼ਨਾਂ ਇੱਕ ਹਫਤੇ ਵਿੱਚ ਕਰਨ ਦਾ ਭਰੋਸਾ ਦਿੱਤਾ ਸੀ। ਇਸੇ ਲੜੀ ਤਹਿਤ ਮੰਚ ਦੇ ਆਗੂ ਲਗਾਤਾਰ ਜ਼ਿਲ੍ਹਾ ਸਿੱਖਿਆ ਦਫਤਰ ਦੇ ਸੰਪਰਕ ਵਿੱਚ ਰਹੇ ਅਤੇ ਅੱਜ ਜ਼ਿਲ੍ਹਾ ਸਿੱਖਿਆ ਦਫ਼ਤਰ (ਅੈਲੀ.) ਵੱਲੋਂ ਐਚ. ਟੀ. ਤੋਂ ਸੀ.ਐੱਚ.ਟੀ. ਦੀਆਂ ਪ੍ਰੋਮੋਸ਼ਨਾਂ ਦਾ ਪੱਤਰ ਜਾਰੀ ਕਰ ਦਿੱਤਾ ਗਿਆ । ਮੰਚ ਦੇ ਆਗੂਆਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਅਧਿਆਪਕਾਂ ਦੀ ਏਕਤਾ ਕਾਰਨ ਹੀ ਸੰਭਵ ਹੋ ਸਕਿਆ ਕਿਉਂਕਿ ਏਨੇ ਲੰਬੇ ਸਮੇਂ ਤੋਂ ਤਰੱਕੀਆਂ ਨਹੀਂ ਹੋ ਸਕੀਆਂ ਸੀ ।ਅਧਿਆਪਕ ਏਕਤਾ ਦੇ ਦਬਾਅ ਕਾਰਨ ਹੀ ਦਫ਼ਤਰੀ ਅਮਲਾ ਹਰਕਤ ਵਿਚ ਆਇਆ ਅਤੇ ਇਹ ਸਮੂਹ ਅਧਿਆਪਕ ਵਰਗ ਦੀ ਅੰਸ਼ਿਕ ਜਿੱਤ ਹੈ। ਮੰਚ ਦੇ ਆਗੂਆਂ ਨੇ ਕਿਹਾ ਕਿ ਅਜੇ ਬਾਕੀ ਮੰਗਾਂ ਮਨਵਾਉਣ ਲਈ ਤਿੱਖੀ ਲੜਾਈ ਲੜਨੀ ਪਵੇਗੀ ਜਿਸ ਕਾਰਨ ਬਾਕੀ ਜਥੇਬੰਦੀਆਂ ਨੂੰ ਵੀ ਅੱਗੇ ਆ ਕਿ ਮੰਚ ਦਾ ਹਿੱਸਾ ਬਣਨਾ ਚਾਹੀਦਾ।

ਆਗੂਆਂ ਨੇ ਅੱਗੇ ਚਰਚਾ ਕਰਦਿਆਂ ਮੌਨਟੇਕ ਸਿੰਘ ਆਹਲੂਵਾਲੀਆ ਦੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹਰ ਵਰਗ ਦੀਆਂ ਵਿਰੋਧੀ ਤੇ ਮਾਰੂ ਸਿਫਾਰਸ਼ਾਂ ਕਰਾਰ ਦਿੱਤਾ। ਆਹਲੂਵਾਲੀਆ ਦੀ ਇਸ ਕਮੇਟੀ ਵਿੱਚ ਪ੍ਰੋਫੈਸ਼ਨਲ ਟੈਕਸ 200 ਰੁਪਏ ਤੋਂ ਵਧਾ ਕੇ 1650 ਰੁਪਏ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਕੇਂਦਰੀ ਤਨਖਾਹ ਸਕੇਲ ਦੇ ਬਰਾਬਰ ਪੰਜਾਬ ਦੇ ਮੁਲਾਜ਼ਮਾਂ ਦਾ ਤਨਖਾਹ ਸਕੇਲ ਕਰਨ ਦੀ ਗੱਲ ਕੀਤੀ ਹੈ। ਸਰਕਾਰੀ ਜਨਤਕ ਅਦਾਰਿਆਂ ਨੂੰ ਪੁਨਰਗਠਨ ਦੀ ਆੜ ਵਿੱਚ ਨਿੱਜੀਕਰਨ ਕਰਨਾ ਤੇ ਬਹ-ਰਾਸ਼ਟਰੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਮੌਨਟੇਕ ਸਿੰਘ ਆਹਲੂਵਾਲੀਆ ਦੀ ਕਮੇਟੀ ਦੀਆਂ ਸਿਫਾਰਸ਼ਾਂ ਅਤੇ ਤਿੰਨੇ ਖੇਤੀ ਆਰਡੀਨੈਂਸਾਂ ਨੂੰ ਤੁਰੰਤ ਰੱਦ ਕੀਤਾ ਜਾਵੇ।

ਇਸ ਮੌਕੇ ਸਰਬਜੀਤ ਭਾਵੜਾ,ਗੁਰਜੀਤ ਸੋਢੀ,ਮਲਕੀਤ ਸਿੰਘ,ਬਾਜ ਸਿੰਘ,ਹਰਜਿੰਦਰ ਹਾਂਡਾ,ਲਖਵਿੰਦਰ ਸਿੰਘ ਸਿਮਕ,ਹਰਜੀਤ ਸੰਧੂ, ਦੀਦਾਰ ਸਿੰਘ ਮੁੱਦਕੀ,ਰਾਜਦੀਪ ਸੰਧੂ,ਨਵੀਨ ਕੁਮਾਰ,ਜਗਬੀਰ ਸਿੰਘ, ਗੁਰਸੇਵਕ ਸਿੰਘ,ਸੰਦੀਪ ਚੌਧਰੀ ਆਦਿ ਅਧਿਆਪਕ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਕਤ ਮੁਲਾਜ਼ਮ ਮਾਰੂ ਨੀਤੀਆਂ ਦੀ ਆਹਲੂਵਾਲੀਆ ਰਿਪੋਰਟ ਦੇ ਵਿਰੋਧ ਵਿੱਚ ਮਾਉਂਟੇਕ ਸਿੰਘ ਆਹਲੂਵਾਲੀਆ ਦਾ ਬੁੱਤ ਸਾੜਿਆ ਜਾਵੇਗਾ। ਆਗੂਆਂ ਨੇ ਅੰਤ ਵਿੱਚ ਬਾਕੀ ਜ਼ਿਲਿਆਂ ਨੂੰ ਵੀ ਆਪੋ ਆਪਣੇ ਪੱਧਰ ਤੇ ਇੱਕੋ ਅਧਿਆਪਕ ਜਥੇਬੰਦੀ ਬਣਾਉਣ ਦੀ ਅਪੀਲ ਕੀਤੀ।

 

 

https://www.amazon.in/dp/9388435915/ref=cm_sw_r_wa_apa_i_u4hrFbP07A678  

Available on Amazon by clicking on the above link:

ਸਾਂਝੇ ਅਧਿਆਪਕ ਮੰਚ ਫਿਰੋਜ਼ਪੁਰ ਦੀਆਂ ਕੋਸ਼ਿਸ਼ਾਂ ਸਦਕਾ ਐਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਲਈ ਪੱਤਰ ਹੋਇਆ ਜਾਰੀ

 

Related Articles

Leave a Reply

Your email address will not be published. Required fields are marked *

Back to top button