Ferozepur News

‘ਸਵੱਛਤਾ ਪਖਵਾੜਾ’ ਤਹਿਤ ਐਸ ਬੀ ਐਸ ਕੈਂਪਸ ਵਿੱਚ ਸੈਮੀਨਾਰ ਦਾ ਆਯੋਜਨ

‘ਸਵੱਛਤਾ ਪਖਵਾੜਾ’ ਤਹਿਤ ਐਸ ਬੀ ਐਸ ਕੈਂਪਸ ਵਿੱਚ ਸੈਮੀਨਾਰ ਦਾ ਆਯੋਜਨ
ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਡਾਇਰੈਕਟਰ ਡਾ. ਟੀ ਐਸ ਸਿੱਧੂ ਦੀ ਸਰਪ੍ਰਸਤੀ ਅਤੇ ਪ੍ਰੋਗਰਾਮ ਦੇ ਸੰਯੋਜਕ ਉਪ ਰਜਿਟਰਾਰ ਵਿਨੋਦ ਕੁਮਾਰ ਸ਼ਰਮਾ ਅਗਵਾਈ ਵਿੱਚ ਸੰਸਥਾ ਦੇ ਈਕੋ ਫਰੈਂਡਲੀ ਗਰੁੱਪ ਅਤੇ ਐਨਐਸਐਸ ਵਲੰਟੀਅਰਜ਼ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਮਿਸ਼ਨ ‘ਸਵੱਛਤਾ ਪਖਵਾੜਾ’ ਤਹਿਤ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ[ਇਸ ਵਿੱਚ ਮੁੱਖ ਮਹਿਮਾਨ ਵਜੋਂ ਸਟੇਟ ਐਵਾਰਡੀ ਅਤੇ ਸਮਾਜ ਸੇਵੀ ਡਾ. ਸਤਿੰਦਰ ਸਿੰਘ ਸ਼ਾਮਿਲ ਹੋਏ[
ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਦੌਰਾਨ ਸਵੱਛ ਭਾਰਤ ਮਿਸ਼ਨ ਦੇ ਵੱਖ ਵੱਖ ਪਹਿਲੂਆਂ ਅਤੇ ਇਸ ਦੇ ਮਨੋਰਥਾਂ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ[ਉਹਨਾਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਮਿਸ਼ਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ[ਡਾ. ਟੀ ਐਸ ਸਿੱਧੂ ਨੇ ਇੰਚਾਰਜ ਈਕੋ ਫਰੈਂਡਲੀ ਗਰੁੱਪ ਯਸ਼ਪਾਲ, ਪ੍ਰੋਗਰਾਮ ਅਫਸਰ ਐਨਐਸਐਸ ਗੁਰਪ੍ਰੀਤ ਸਿੰਘ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਹ ਸੰਸਥਾ ਸਫਾਈ,ਹਰਿਆਵਲ ਅਤੇ ਵਾਤਾਵਰਨ ਦੀ ਸ਼ੁੱਧਤਾ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਨਿਰੰਤਰ ਸਾਰਥਕ ਯਤਨ ਕਰ ਰਹੀ ਹੈ ਜਿਸ ਵਿੱਚ ਈਕੋ ਫਰੈਂਡਲੀ ਗਰੁੱਪ ਅਤੇ ਐਨਐਸਐਸ ਵਾਲੰਟੀਅਰ ਵੱਧ ਚ੍ਹੜ ਕੇ ਹਿੱਸਾ ਪਾ ਰਹੇ ਹਨ [ਜ਼ਿਕਰਯੋਗ ਹੈ ਕਿ ਹਰਿਆਵਲ ਅਤੇ ਸ਼ੁੱਧ ਵਾਤਾਵਰਨ ਪੱਖੋਂ ਇਸ ਸੰਸਥਾ ਨੂੰ ਰਾਜ ਪੱਧਰੀ ਸਨਮਾਨ ਵੀ ਮਿਲ ਚੁੱਕਾ ਹੈ[ਸੈਮੀਨਾਰ ਦੇ ਅੰਤ ਵਿੱਚ ਮੁੱਖ ਮਹਿਮਾਨ ਨੂੰ ਸਨਮਾਨ ਚਿੰ੍ਹਨ ਭੇਂਟ ਕੀਤਾ ਗਿਆ[ਇਸ ਮੌਕੇ ਪ੍ਰਿੰਸੀਪਲ ਪੌਲੀਵਿੰਗ ਪ੍ਰੋ.ਗਜ਼ਲਪ੍ਰੀਤ ਸਿੰਘ, ਡਾ. ਵੀ ਐਸ ਭੁੱਲਰ, ਐਨ ਐਸ ਬਾਜਵਾ, ਅਮਰਜੀਤ, ਰਜਿੰਦਰ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ[

 

Related Articles

Back to top button