ਸਰਹੱਦੀ ਸਕੂਲ ਅਹਿਮਦ ਢੰਡੀ ਦਾ ਮੈਟ੍ਰਿਕ ਨਤੀਜਾ 100 ਫੀਸਦੀ ਰਿਹਾ, ਹਿਸਾਬ ਵਿਸ਼ੇ ਵਿੱਚ 97 ਅੰਕ ਹਾਸਲ ਕਰਕੇ ਨਵਾਂ ਕੀਰਤੀਮਾਨ
ਸਰਹੱਦੀ ਸਕੂਲ ਅਹਿਮਦ ਢੰਡੀ ਦਾ ਮੈਟ੍ਰਿਕ ਨਤੀਜਾ 100 ਫੀਸਦੀ ਰਿਹਾ
ਹਿਸਾਬ ਵਿਸ਼ੇ ਵਿੱਚ 97 ਅੰਕ ਹਾਸਲ ਕਰਕੇ ਨਵਾਂ ਕੀਰਤੀਮਾਨ
ਅਹਿਮਦ ਢੰਡੀ, 19-4-2024: ਸਰਕਾਰੀ ਹਾਈ ਸਕੂਲ, ਅਹਿਮਦ ਢੰਡੀ ਦਾ ਸਲਾਨਾ ਮੈਟਰਿਕ ਨਤੀਜਾ 100 ਫੀਸਦੀ ਰਹਿਣ ਤੇ ਹੈੱਡ ਮਾਸਟਰ ਜਗਦੀਸ਼ ਸਿੰਘ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਦੀ ਮਿਹਨਤ ਨਾਲ ਪ੍ਰਾਪਤ ਕਾਮਯਾਬੀ ਤੇ ਡੂੰਘੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦੱਸਿਆ ਕਿ ਸਰਕਾਰੀ ਸਕੂਲ ਅਹਿਮਦ ਢੰਡੀ ਦੀ ਵਿਦਿਆਰਥਨ ਸੁਨੇਹਾ ਰਾਣੀ ਦੁਆਰਾ 91 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਦੂਸਰਾ ਸਥਾਨ ਤੇ ਜੈਸਮੀਨ ਰਾਣੀ ਦੁਆਰਾ 85 ਫੀਸਦੀ ਅੰਕ ਅਤੇ ਤੀਸਰੇ ਸਥਾਨ ਤੇ ਕ੍ਰਮਵਾਰ ਕਰੀਨਾ ਰਾਣੀ ਅਤੇ ਅਨੂ ਰਾਣੀ ਦੁਆਰਾ 81 ਫੀਸਦੀ ਅੰਕ ਹਾਸਿਲ ਕੀਤੇ ਹਨ। ਇਸ ਨਤੀਜੇ ਚ ਵਿਲੱਖਣ ਪ੍ਰਾਪਤੀ ਕਰਦਿਆਂ ਹਿਸਾਬ ਵਿਸ਼ੇ ਇੱਕ ਵਿਦਿਆਰਥਣ ਦੁਆਰਾ 100 ਚੋਂ 97 ਅੰਕ ਲੈ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਨਤੀਜੇ ਤੋਂ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਹੈੱਡ ਮਾਸਟਰ ਜਗਦੀਸ਼ ਸਿੰਘ ਦੁਆਰਾ ਮੈਥ ਮਾਸਟਰ ਗੁਰਮੇਜ ਸਿੰਘ ਸਮੇਤ ਸਮੂਹ ਅਧਿਆਪਕਾਂ , ਮਾਪਿਆਂ ਅਤੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਹੈ।