ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ16 ਦਿਨ ਵਿਚ ਪ੍ਰਵੇਸ਼
ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਸੌਲਵੇ (16)ਦਿਨ ਵਿਚ ਪ੍ਰਵੇਸ਼
ਫਿਰੋਜ਼ਪੁਰ, 23/11/2023: ਸਰਕਾਰ ਖ਼ਿਲਾਫ਼ ਚੱਲ ਰਹੀ ਕਲਮ ਛੋੜ ਹੜਤਾਲ ਵਿੱਚ ਸਾਰੇ ਕਰਮਚਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਅੱਜ ਦੀ ਕਲਮ ਛੋੜ ਹੜਤਾਲ ਦੀ ਪ੍ਰਧਾਨਗੀ ਸੁਖਚੈਨ ਸਿੰਘ ਜਿਲਾ ਪ੍ਰਧਾਨ ਕਲੈਰੀਕਲ ਯੂਨੀਅਨ ਨੇ ਕੀਤੀ ਕੱਲ ਹੋਣ ਜਾ ਰਹੀਆਂ ਡੀ ਸੀ ਦਫ਼ਤਰਾਂ ਦੇ ਬਾਹਰ ਸਰਕਾਰ ਵਿਰੁੱਧ ਰੈਲੀਆਂ ਵਿੱਚ ਸ਼ਾਮਲ ਹੋਣ ਲਈ ਤਿਆਰ ਵਰ ਤਿਆਰ ਹੋਣ ਲਈ ਕਿਹਾ ਕਿ ਇਸ ਰੈਲੀਆਂ ਵਿੱਚ ਕੋਈ ਵੀ ਕਰਮਚਾਰੀ ਗੈਰਹਾਜ਼ਰ ਰਹਿਣ ਦੀ ਕੋਸ਼ਿਸ਼ ਨਾ ਕਰੇ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਫਿਰੋਜਪੁਰ ਤੋਂ ਹੀ ਰੈਲੀ ਦੇ ਰੂਪ ਵਿੱਚ ਡੀ ਸੀ ਦਫਤਰ ਦੇ ਸਾਹਮਣੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੇ ਸਹਿਯੋਗ ਨਾਲ ਹੋਣ ਜਾ ਰਹੀ ਰੈਲੀ ਵਿਚ ਸ਼ਾਮਲ ਹੋਣ ਲਈ ਦਫ਼ਤਰੋਂ ਚੱਲਿਆ ਜਾਵੇਗਾ ਕਿਉਂਕਿ ਸਰਕਾਰ ਨੇ ਅੜੀਅਲ ਵਤੀਰਾ ਅਪਣਾਇਆ ਹੋਇਆ ਹੈ ਸਰਕਾਰ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਤੇ ਕੀਤੇ ਹੋਏ ਵਾਅਦੇ ਤੋਂ ਮੁੱਕਰ ਰਹੀ ਹੈ ਤੇ ਮੀਟਿੰਗਾਂ ਕਰਕੇ ਸਮਾਂ ਬਰਬਾਦ ਕਰ ਰਹੀ ਹੈ ਤੇ ਪਹਿਲੀਆਂ ਸਰਕਾਰਾਂ ਵਾਂਗ ਹੀ ਲਾਰੇ ਲੱਪੇ ਲਾ ਕੇ ਟਾਇਮ ਪਾਸ ਕਰਨਾ ਚਾਹੁੰਦੀ ਹੈ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਹੁਣ ਮੁਲਾਜ਼ਮ ਵਰਗ ਵੀ ਆਰ ਪਾਰ ਦੀ ਲੜਾਈ ਲਈ ਤਿਆਰ ਹੋ ਗਿਆ ਹੈ ਜੇਕਰ ਲੋਕਾਂ ਦੀ ਖੱਜਲ ਖ਼ੁਆਰੀ ਹੋਰ ਵੱਧਦੀ ਹੈ ਤੇ ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਜੀ।