ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਇਕ ਰੋਜ਼ਾ ਐਨ ਐਸ ਐਸ ਕੈਂਪ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਲੱਗਾ
ਫਿਰੋਜ਼ਪੁਰ 07 ਦਸੰਬਰ (ਏ.ਸੀ.ਚਾਵਲਾ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਦਾ ਇਕ ਰੋਜ਼ਾ ਐਨ ਐਸ ਐਸ ਕੈਂਪ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਲਗਾਇਆ ਗਿਆ । ਸਵੱਛ ਭਾਰਤ ਮਿਸ਼ਨ ਦੇ ਤਹਿਤ ਲਗਾਇਆ ਇਹ ਕੈਂਪ ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਲੈਕਚਰਾਰ ਜਗਦੀਪ ਪਾਲ ਦੀ ਜੇਰੇ ਨਿਗਰਾਨੀ ਲਗਾਇਆ ਗਿਆ। ਕੈਂਪ ਦੋਰਾਣ ਜਿਥੇ ਵਿਦਿਆਰਥੀਆਂ ਨੇ ਸਵੱਛਤਾ ਅਤੇ ਸਫਾਈ ਅਭਿਆਨ ਦੇ ਤਹਿਤ ਆਲੇ ਦੁਆਲੇ ਦੀ ਸਫਾਈ ਕੀਤੀ , ਉਥੇ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਇਸ ਦੋਰਾਣ ਵਿਦਿਆਰਥੀਆਂ ਨੂੰ ਸਵੱਛ ਭਾਰਤ ਸਬੰਧੀ ਲੈਕਚਰ ਵੀ ਕੀਤੇ ਗਏ । ਇਸ ਸਬੰਧੀ ਵਧੇਰੇ ਜਾਣਕਾਰੀ ਦੇਂਦੇ ਹੋਏ ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਜਗਦੀਪ ਪਾਲ ਨੇ ਦੱਸਿਆ ਕਿ ਐਨ ਐਸ ਐਸ ਦੇ ਵਲੰਟੀਅਰਜ਼ ਵੱਲੋਂ ਲਗਾਏ ਜਾਂਦੇ ਕੈਂਪਾਂ ਵਿਚ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਉਨ•ਾਂ ਆਖਿਆ ਕਿ ਇਕ ਰੋਜ਼ਾ ਕੈਂਪ ਜੋ ਪ੍ਰੈਸ ਕਲੱਬ ਫਿਰੋਜ਼ਪੁਰ ਵਿਚ ਲਗਾਇਆ ਗਿਆ ਹੈ , ਇਸ ਵਿਚ ਵਿਦਿਆਰਥੀਆਂ ਦੇ ਤਿੰਨ ਗਰੁੱਪ ਬਣਾ ਕੇ ਸਫਾਈ ਅਭਿਆਨ ਚਲਾਇਆ ਗਿਆ। ਇਸ ਅਭਿਆਨ ਨੂੰ ਚਲਾਉਣ ਲਈ ਵਿਦਿਆਰਥੀਆਂ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਅਤੇ ਆਪਣੇ ਟਾਸਕ ਨੂੰ ਤੈਅਸ਼ੁਦਾ ਸਮੇਂ ਵਿਚ ਮੁਕੰਮਲ ਕੀਤਾ । ਇਸ ਤੋਂ ਉਪਰੰਤ ਪ੍ਰੈਸ ਕਲੱਬ ਦੇ ਕਾਨਫਰੰਸ ਹਾਲ ਵਿਚ ਵਿਦਿਆਰਥੀਆਂ ਨੂੰ ਸਵੱਛ ਭਾਰਤ ਅਤੇ ਐਨ ਐਸ ਐਸ ਦੀ ਮਹੱਤਤਾ ਸਬੰਧੀ ਲੈਕਚਰ ਦੇ ਕੇ ਜਾਗਰੂਕ ਵੀ ਕੀਤਾ ਗਿਆ । ਐਨ ਐਸ ਐਸ ਯਾਨੀ ਰਾਸ਼ਟਰੀ ਸੇਵਾ ਯੋਜਨਾ ਸਬੰਧੀ ਜਾਣਕਾਰੀ ਦੇਂਦੇ ਹੋਏ ਜਗਦੀਪ ਪਾਲ ਨੇ ਦੱਸਿਆ ਕਿ ਇਸ ਵਿਚ ਕੰਮ ਕਰਨ ਨਾਲ ਜਿਥੇ ਨੋਜਵਾਨ ਵਿਦਿਆਰਥੀਆਂ ਵਿਚ ਮਨੁੱਖਤਾ ਦੀ ਸੇਵਾ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ , ਉਥੇ ਨਸ਼ੇ ਵਰਗੀਆਂ ਹੋਰ ਅਲਾਮਤਾਂ ਤੋਂ ਵੀ ਦੂਰ ਰਹਿੰਦੇ ਹਨ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਐਨ ਐਸ ਐਸ ਦੇ ਪ੍ਰੋਜੈਕਟ ਪੂਰੇ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ । ਉਨ•ਾਂ ਦੱਸਿਆ ਕਿ ਐਨ ਐਸ ਐਸ ਵਿਦਿਆਰਥੀਆਂ ਵਿਚ ਅਨੁਸਾਸ਼ਨ ਪੈਦਾ ਕਰਨ ਵਿਚ ਸੱਭ ਤੋਂ ਵੱਧ ਸਹਾਈ ਹੁੰਦਾ ਹੈ । ਇਸ ਮੋਕੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਸਫਾਈ ਦੀ ਮਹੱਤਤਾ ਤੇ ਲੈਕਚਰ ਦੇਂਦਿਆਂ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ ਗਈ ।