Ferozepur News
ਸਰਕਾਰੀ ਸਕੂਲਾਂ ਨੇ ਸਕੂਲ ਇਮਾਰਤਾਂ ਦੀਆਂ ਰੰਗਦਾਰ ਤਸਵੀਰਾਂ ਸਾਂਝੀਆਂ ਕਰਕੇ ਮਨਾਈ ਹੋਲੀ
ਸਰਕਾਰੀ ਸਕੂਲਾਂ ਨੇ ਸਕੂਲ ਇਮਾਰਤਾਂ ਦੀਆਂ ਰੰਗਦਾਰ ਤਸਵੀਰਾਂ ਸਾਂਝੀਆਂ ਕਰਕੇ ਮਨਾਈ ਹੋਲੀ
ਫ਼ਿਰੋਜ਼ਪੁਰ ,30 ਮਾਰਚ, 30.3.2021: ਸੂਬੇ ਦਾ ਸਕੂਲ ਸਿੱਖਿਆ ਵਿਭਾਗ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿੱਗਰ ਕਦਰਾਂ ਕੀਮਤਾਂ ਦੇ ਧਾਰਨੀ ਬਣਾ ਕੇ ਉਹਨਾਂ ਦੀ ਸਖਸ਼ੀਅਤ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ।ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੁਰੱਖਿਅਤ ਤਰੀਕੇ ਤਿਉਹਾਰ ਮਨਾਉਣ ਬਾਰੇ ਸਿੱਖਿਅਤ ਕਰਨ ਦਰਮਿਆਨ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵਿਲੱਖਣ ਤਰੀਕੇ ਮਨਾਈ ਹੋਲੀ ਦੀ ਖੂਬ ਚਰਚਾ ਰਹੀ।
ਕੁਲਵਿੰਦਰ ਕੋਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ,ਰਾਜੀਵ ਛਾਬੜਾ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਕੋਮਲ ਅਰੋੜਾ , ਸੁਖਿਵੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਨੇ ਦੱਸਿਆ ਕਿ ਇਸ ਵਾਰ ਸਰਕਾਰੀ ਸਕੂਲਾਂ ਦਾ ਹੋਲੀ ਦਾ ਤਿਉਹਾਰ ਵੀ ਦਾਖਲਾ ਮੁਹਿੰਮ ਨੂੰ ਸਮਰਪਿਤ ਰਿਹਾ।ਉਹਨਾਂ ਦੱਸਿਆ ਕਿ ਸੈਸ਼ਨ 2021-22 ਲਈ ਚੱਲ ਰਹੀ ਵਿਦਿਆਰਥੀ ਦਾਖਲਾ ਮੁਹਿੰਮ ਦੇ ਹਫ਼ਤਾਵਾਰੀ ਸ਼ਡਿਊਲ ਦੌਰਾਨ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਆਪੋ ਆਪਣੇ ਪਿੰਡ ਅਤੇ ਸ਼ਹਿਰ ਦੇ ਮਾਪਿਆਂ ਅਤੇ ਮੋਹਤਬਰ ਸਖਸ਼ੀਅਤਾਂ ਨੂੰ ਸਕੂਲ ਇਮਾਰਤਾਂ ਦੀਆਂ ਰੰਗਦਾਰ ਅਤੇ ਆਕਰਸ਼ਕ ਤਸਵੀਰਾਂ ਭੇਜ ਕੇ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਨੋਰਥ ਲਈ ਸਕੂਲਾਂ ਵੱਲੋਂ ਰੰਗਦਾਰ ਈ-ਪ੍ਰਾਸਪੈਕਟਸ ਅਤੇ ਈ-ਮੈਗਜ਼ੀਨ ਤਿਆਰ ਕਰਦਿਆਂ ਸੁੰਦਰ ਇਮਾਰਤਾਂ ਦੀਆਂ ਤਸਵੀਰਾਂ ਦੇ ਨਾਲ ਨਾਲ ਸਕੂਲ ਵਿੱਚ ਉਪਲਬਧ ਸਹੂਲਤਾਂ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਵੀ ਪੇਸ਼ਕਾਰੀ ਕੀਤੀ ਗਈ।
ਸਰਕਾਰੀ ਹਾਈ ਸਕੂਲ ਪਿਆਰੇਆਨਾ ਦੇ ਹੈਡਮਾਸਟਰ ਗੁਰਦੇਵ ਸਿੰਘ , ਸਰਕਾਰੀ ਹਾਈ ਸਕੂਲ ਝੋਕਹਰੀਹਕ ਦੇ ਹੈਡਮਾਸਟਰ ਅਵਤਾਰ ਸਿੰਘ., ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਿਰੋਜ਼ਪੁਰ ਦੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ,ਸਰਕਾਰੀ ਹਾਈ ਸਕੂਲ ਸਤੀਏ ਵਾਲਾ ਦੇ ਹੈਡਮਿਸਟ੍ਰੈਸ ਪ੍ਰਵੀਨ ਅਤੇ ਸਰਕਾਰੀ ਹਾਈ ਸਕੂਲ ਵਾਹਗੇ ਵਾਲਾ ਦੇ ਹੈਡਮਿਸਟ੍ਰੈਸ ਨੈਂਨਸੀ ਚੋਪੜਾ ਸਮੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ,ਸਰਕਾਰੀ ਮਿਡਲ ਸਕੂਲ ਪਟੇਲ ਨਗਰ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ,ਸਰਕਾਰੀ ਹਾਈ ਸਕੂਲ ਫਰੀਦੇ ਵਾਲਾ ,ਸਰਕਾਰੀ ਪ੍ਰਾਇਮਰੀ ਸਕੂਲ ਲੂੰਬੜੀ ਵਾਲਾ , ਸਰਕਾਰੀ ਪ੍ਰਾਇਮਰੀ ਸਕੂਲ ਤੂਤ , ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਗੁਲਾਮ ਹੂਸੈਨ ਵਾਲਾ ਆਦਿ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਸਕੂਲਾਂ ਦੀਆਂ ਆਕਰਸ਼ਕ ਇਮਾਰਤਾਂ, ਸਮਾਰਟ ਜਮਾਤ ਕਮਰੇ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਰੰਗਦਾਰ ਦਿੱਖ ਨਾਲ ਆਨਲਾਈਨ ਅਤੇ ਆਫ਼ਲਾਈਨ ਦੋਵੇਂ ਤਰੀਕਿਆਂ ਨਾਲ ਮਾਪਿਆਂ ਅਤੇ ਸਮਾਜ ਦੀਆਂ ਮੋਹਤਬਰਾਂ ਸਖਸ਼ੀਅਤਾਂ ਨੂੰ ਭੇਜ ਕੇ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।ਅਕਸ਼ੇ ਕੁਮਾਰ . ਜਿਲ੍ਹਾ ਮੈਂਟਰ ਸਪੋਰਟਸ, ਉਮੇਸ਼ ਕੁਮਾਰ ਜਿਲ੍ਹਾ ਮੈਂਟਰ ਸਾਇੰਸ , ਮਹਿੰਦਰ ਸ਼ੈਲੀ ਜਿਲ੍ਹਾ ਕੋ-ਆਰਡੀਨੇਟਰ ਪੜ੍ਹੋ ਪੰਜਾਬ ਅਤੇ ਦੀਪਕ ਸ਼ਰਮਾ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵਿਲੱਖਣ ਤਰੀਕੇ ਮਨਾਈ ਹੋਲੀ ਬਾਰੇ ਦੱਸਦਿਆਂ ਕਿਹਾ ਕਿ ਹੋਲੀ ਮਨਾਉਣ ਦਾ ਇਹ ਤਰੀਕਾ ਜਿੱਥੇ ਮਾਪਿਆਂ ਅਤੇ ਸਮਾਜ ਲਈ ਗਿਆਨ ਵਰਦਕ ਰਿਹਾ ਉੱਥੇ ਹੀ ਵਿਦਿਆਰਥੀਆਂ ਨੂੰ ਰਸਾਇਣਕ ਰੰਗਾਂ ਤੋਂ ਰਹਿਤ ਹੋਲੀ ਮਨਾਉਣ ਬਾਰੇ ਪ੍ਰੇਰਿਤ ਵੀ ਕਰ ਗਿਆ।