Ferozepur News
ਸਮਾਜ ਸੇਵੀ ਸੰਸਥਾਵਾਂ ਨੇ ਹਾਕੀ ਖਿਡਾਰੀ ਨੂੰ ਮੁਹਈਆ ਕਰਵਾਇਆ ਸਾਈਕਲ
ਲੋੜਵੰਦਾਂ ਦੀ ਮਦਦ ਲਈ ਹਰ ਸਮੇਂ ਹਾਜ਼ਰ ਹੈ ਫਿਰੋਜ਼ਪੁਰ ਫਾਊਂਡੇਸ਼ਨ – ਸ਼ੈਲੇਂਦਰ ਕੁਮਾਰ ਲਾਹੌਰੀਆ
ਸਮਾਜ ਸੇਵੀ ਸੰਸਥਾਵਾਂ ਨੇ ਹਾਕੀ ਖਿਡਾਰੀ ਨੂੰ ਮੁਹਈਆ ਕਰਵਾਇਆ ਸਾਈਕਲ
ਗੌਰਵ ਮਾਣਿਕ
ਫਿਰੋਜ਼ਪੁਰ 29 ਜੁਲਾਈ 2022 – ਲੋੜਵੰਦ ਹਾਕੀ ਖਿਡਾਰੀ ਦੀ ਮਦਦ ਕਰਨ ਲਈ ਫਿਰੋਜ਼ਪੁਰ ਦੀ ਸਮਾਜ ਸੇਵੀ ਸੰਸਥਾਵਾਂ ਇਕ ਵਾਰ ਫਿਰ ਅੱਗੇ ਆਈਆਂ ਹਨ ਫਿਰੋਜ਼ਪੁਰ ਫਾਊਂਡੇਸ਼ਨ ਦੇ ਪ੍ਰਧਾਨ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਅਨੁਰਾਗ ਸਿੰਘ ਜੌ ਕੇ ਇਕ ਸਕੂਲ ਵਿਦਿਆਰਥੀ ਹੈ ਅਤੇ ਹਾਕੀ ਵੀ ਖੇਡਦਾ ਹੈ ਵਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮਿਲ ਕਿ ਬੇਨਤੀ ਕੀਤੀ ਗਈ ਕਿ ਉਸਦੇ ਮਾਤਾ ਪਿਤਾ ਦੀਵਆਂਗ ਹਨ। ਉਹ ਹਾਕੀ ਦਾ ਖਿਡਾਰੀ ਹੈ ਪਰੰਤੂ ਆਵਾਜਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਉਸਨੂੰ ਸਟੇਡੀਅਮ ਵਿੱਚ ਪਹੁੰਚਣ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ । ਡਿਪਟੀ ਕਮਿਸ਼ਨਰ ਵੱਲੋਂ ਪ੍ਰੇਰਿਤ ਕਰਨ ਤੇ ਸਮਾਜ ਸੇਵੀ ਵਿਪੁਲ ਨਾਰੰਗ ਵਲੋਂ ਅੱਜ ਉਸਨੂੰ ਸਾਈਕਲ ਦਿੱਤਾ ਗਿਆ । ਇਸ ਤੋਂ ਇਲਾਵਾ ਫ਼ਿਰੋਜ਼ਪੁਰ ਫਾਊਂਡੇਸ਼ਨ ਵਲੋਂ ਪਰਿਵਾਰ ਲਈ ਰੋਜ਼ਾਨਾ ਭੋਜਨ ਮੁਹਈਆ ਕਰਵਾਉਣ ਦਾ ਵਾਅਦਾ ਕੀਤਾ । ਸੰਸਥਾ ਦੇ ਪ੍ਰਧਾਨ ਸ਼ਲਿੰਦਰ ਕੁਮਾਰ ਵਲੋਂ ਲੜਕੇ ਦੇ ਪਿਤਾ ਨੂੰ ਆਟੋ ਟਰਾਈਸਾਈਕਲ ਲਈ ਰਾਸ਼ੀ ਵੀ ਦਿੱਤੀ ਗਈ ।
ਇਸ ਮੌਕੇ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਜਿੰਮੀ ਕੱਕੜ, ਸੋਨੂੰ, ਰਾਹੁਲ, ਮੁਨੀਸ਼ ਸਚਦੇਵਾ, ਗੋਰੀ ਸ਼ੰਕਰ ਮੈਂਬਰਾਨ ਫਿਰੋਜ਼ਪੁਰ ਫਾਊਂਡੇਸ਼ਨ ਵੀ ਹਾਜ਼ਰ ਸਨ । ਪਰਿਵਾਰ ਵਲੋਂ ਪ੍ਰਸ਼ਾਸਨ ਅਤੇ ਸੰਸਥਾਵਾ ਦਾ ਧੰਨਵਾਦ ਵੀ ਕੀਤਾ ਗਿਆ ।