ਸਮਾਜਿਕ ਸਿਖਿਆ ਤੇ ਅੰਗਰੇਜ਼ੀ ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਸਮਾਪਤ
ਬੱਚੇ ਦੀ ਮਾਨਸਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ- ਕੋਮਲ ਅਰੋੜਾ
ਸਮਾਜਿਕ ਸਿਖਿਆ ਤੇ ਅੰਗਰੇਜ਼ੀ ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਸਮਾਪਤ
ਬੱਚੇ ਦੀ ਮਾਨਸਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ- ਕੋਮਲ ਅਰੋੜਾ
ਫਿਰੋਜ਼ਪੁਰ , 11.2.2023: ਡਾਇਰੈਕਟਰ ਐਸ ਸੀ ਈ ਆਰ ਟੀ ਮੁਹਾਲੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਚ ਸੰਸਥਾਨਾਂ ਵੱਲੋਂ ਸਕੂਲਾਂ ਨਾਲ ਭਾਈਵਾਲੀ ਵਿਸ਼ੇ ਉੱਪਰ ਸਮਾਜਿਕ ਸਿੱਖਿਆ ਅਤੇ ਅੰਗਰੇਜੀ ਵਿਸ਼ੇ ਦੇ ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਸਿਖਿਆ ਫਿਰੋਜ਼ਪੁਰ ਕਮਲਜੀਤ ਸਿੰਘ ਧੰਜੂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕੋਮਲ ਅਰੋੜਾ,ਪ੍ਰਿੰਸੀਪਲ ਡਾਈਟ ਫਿਰੋਜ਼ਪੁਰ ਮੈਡਮ ਸੀਮਾ ਦੀ ਅਗਵਾਈ ਹੇਠ ਦੇਵ ਸਮਾਜ ਕਾਲਜ ਐਜੂਕੇਸ਼ਨ ਫਾਰ ਵੁਮੈਨ ਫਿਰੋਜ਼ਪੁਰ ਵਿੱਚ 09-02-2023 ਤੋਂ 10-02-2023 ਤੱਕ ਲਗਾਈ ਗਈ।
ਇਸ ਵਰਕਸ਼ਾਪ ਵਿੱਚ ਫਿਰੋਜ਼ਪੁਰ ਦੇ 86 ਸਕੂਲਾਂ ਵਿਚੋਂ 190 ਸਮਾਜਿਕ ਸਿੱਖਿਆ ਅਤੇ ਅੰਗਰੇਜੀ ਵਿਸ਼ੇ ਦੇ ਅਧਿਆਪਕਾਂ ਨੇ ਭਾਗ ਲਿਆ। ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕੋਮਲ ਅਰੋੜਾ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਦੁਆਰਾ ਸਿੱਖਿਆ ਵਿਭਾਗ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਅਧਿਆਪਕਾਂ ਨੂੰ ਸ਼ੱਤ ਪ੍ਰਤੀਸ਼ਤ ਨਤੀਜੇ ਦੇਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਦੇਵ ਸਮਾਜ ਕਾਲਜ ਆਫ਼ ਐਜ਼ੂਕੇਸ਼ਨ ਡਾ ਰਾਜਵਿੰਦਰ ਕੌਰ ਨੇ ਆਏ ਹੋਏ ਅਧਿਆਪਕਾ ਸੰਬੋਧਨ ਕਰਦੇ ਹੋਏ ਕਿਹਾ ਅਧਿਆਪਕਾਂ ਨੂੰ ਆਪ ਪ੍ਰਪੱਕ ਹੋ ਕੇ ਵਿਦਿਆਰਥੀਆਂ ਨੂੰ ਨਵੇਂ ਢੰਗਾਂ ਨਾਲ ਪੜ੍ਹਾਉਣ ਦੀ ਜ਼ਰੂਰਤ ਹੈ ।
ਇਸ ਸੈਮੀਨਾਰ ਵਿੱਚ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਦੇ ਪ੍ਰੋਫੈਸਰ ਪਰਮਵੀਰ ਸਿੰਘ ਤੇ ਡਾ ਰਜਨੀ ਖੁੰਗਰ ਡੀਏਵੀ ਕਾਲਜ ਫਾਰ ਵੁਮੈਨ ਦੀ ਪ੍ਰੋਫੈਸਰ ਡਾ ਅਨੁਰਾਧਾ ਬਾਹੀ,ਹਰਜੀਤ ਸੰਧੂ ਜਿਲਾ ਮੈਂਟਰ ਆਈ. ਸੀ. ਟੀ.,ਸਤੀਸ਼ ਕੁਮਾਰ ਤੇ ਚੇਤਨ ਕੱਕੜ ਕਪਿਊਟਰ ਮਾਸਟਰ ਨੇ ਬਤੋਰ ਰਿਸੋਰਸ ਪਰਸਨ ਵੱਖ-ਵੱਖ ਵਿਸ਼ਿਆਂ ਉੱਪਰ ਜਿਵੇਂ ਨਵੀਂ ਸਿੱਖਿਆ ਨੀਤੀ , ਬੱਚਿਆਂ ਦੀ ਸਕੋਲਜੀ, ਐਜੂਕੇਸ਼ਨ ਟੇਕਨੋਲਜੀ ਕਪੈਸਟੀ ਬਿਲਡਿੰਗ ਅਤੇ ਸਾਈਬਰ ਧੋਖਾ-ਧੜੀ ਅਵੈਰਨੈਸ , ਸਟਰੈਸ ਮੈਨੇਜਮੈਂਟ ,ਟਾਇਮ ਮੈਨੇਜਮੈਂਟ ਉਪਰ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਵਰਕਸ਼ਾਪ ਵਿੱਚ ਅਧਿਆਪਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ । ਪੜ੍ਹਾਈ ਸਮੇਂ ਅਧਿਆਪਕਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦਾ ਹੱਲ ਕਿਵੇਂ ਕਰਨਾ ਹੈ ਵਿਸਥਾਰ ਨਾਲ ਚਰਚਾ ਹੋਈ। ਜਿਸ ਨਾਲ ਹਾਜਰੀਨ ਅਧਿਆਪਕਾਂ ਨੇ ਇਸ ਵਰਕਸ਼ਾਪ ਨੂੰ ਬਹੁਤ ਲਾਹੇਵੰਦ ਦੱਸਿਆ ।
ਵਰਕਸ਼ਾਪ ਦੇ ਅੰਤ ਵਿਚ ਪ੍ਰਿੰਸੀਪਲ ਡਾਈਟ ਮੈਡਮ ਸੀਮਾ ਨੇ ਸਾਰੇ ਰਿਸੋਰਸ ਪਰਸਨ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਇਸ ਵਰਕਸ਼ਾਪ ਨੂੰ ਸਹੀ ਢੰਗ ਨਾਲ ਚਲਾਉਣ ਲਈ ਡਾ ਰਜਨੀ ਜੱਗਾ , ਆਰਤੀ ਸਚਦੇਵਾ ,ਸੁਮਿਤ ਗਲਹੋਤਰਾ ਗਗਨਦੀਪ ਗੱਖੜ,ਮਹਿਲ ਸਿੰਘ ਤੇ ਗੋਰਵ ਮੁੰਜਲ ਦਾ ਭਰਪੂਰ ਸਹਿਯੋਗ ਰਿਹਾ।