Ferozepur News

ਸਟੇਟ ਇੰਸਪਾਇਅਰ ਅਵਾਰਡ ਵਿੱਚ ਫਿਰੋਜ਼ਪੁਰ ਜ਼ਿਲ•ੇ ਦੀ ਚੜ•ਤ      

ਸਟੇਟ ਇੰਸਪਾਇਅਰ ਅਵਾਰਡ ਵਿੱਚ ਫਿਰੋਜ਼ਪੁਰ ਜ਼ਿਲ•ੇ ਦੀ ਚੜ•ਤ       ਫਿਰੋਜ਼ਪੁਰ 20 ਨਵੰਬਰ (ਏ.ਸੀ.ਚਾਵਲਾ) ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨੌਲੋਜੀ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਪੰਜਵੇ ਰਾਜ  ਪੱਧਰੀ ਇੰਸਪਾਇਅਰ ਅਵਾਰਡ ਵਿੱਚ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਤਿੰਨ ਇਨਾਮ ਜਿੱਤ ਕੇ ਜ਼ਿਲੇ• ਦਾ ਮਾਣ ਵਧਾਇਆ ਹੈ। ਚੰਡੀਗੜ• ਵਿਖੇ ਹੋਏ ਸਨਮਾਨ ਸਮਾਰੋਹ ਮੌਕੇ ਮੁੱਖ ਮਹਿਮਾਨ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਹੀ  ਦੇਣ ਹੈ ਕਿ ਬਾਰਡਰ ਜ਼ਿਲ•ੇ ਫਿਰੋਜਪੁਰ ਦੇ ਵਿਦਿਆਰਥੀਆਂ ਨੇ ਚਮਤਕਾਰੀ ਪ੍ਰਦਰਸ਼ਨ ਕੀਤਾ ਹੈ। ਪ੍ਰਮੁੱਖ  ਸਕੱਤਰ ਸਕੂਲ ਸਿੱਖਿਆ ਸ਼੍ਰੀ ਸੀ.ਰਾਉਲ , ਡੀ.ਜੀ.ਐਸ.ਈ. ਸ਼੍ਰੀ ਪ੍ਰਦੀਪ ਅਗਰਵਾਲ ਅਤੇ ਕੋਆਰਡੀਨੇਟਰ ਸ਼੍ਰੀ ਅਮਰਬੀਰ ਸਿੰਘ ਨੇ ਫਿਰੋਜਪੁਰ ਜ਼ਿਲੇ• ਦੇ ਵਿਦਿਆਰਥੀਆਂ ਚੰਦਨ ਕੁਮਾਰ ਪੰਜੇ ਕੇ ਉਜਾੜ, ਆਕਾਸ਼ਦੀਪ ਜੈਮਲ ਵਾਲਾ ਅਤੇ ਗੁਰਸੇਵਕ ਸਿੰਘ ਕੱਸੂਆਣਾ  ਨੂੰ ਆਈ.ਆਈ.ਟੀ. ਨਵੀ ਦਿੱਲੀ ਵਿੱਚ ਹੋਣ  ਵਾਲੇ ਰਾਸ਼ਟਰੀ ਇੰਸਪਾਇਅਰ ਅਵਾਰਡ ਲਈ ਸ਼ੁੱਭ ਇੱਛਾਵਾਂ ਦਿੱਤਿਆਂ। ਇਹ ਜਾਣਕਾਰੀ ਦਿੰਦਿਆਂ ਹੋਏ ਉਪ ਜ਼ਿਲ•ਾ ਸਿੱਖਿਆ ਅਫ਼ਸਰ ਸ਼੍ਰੀ ਪ੍ਰਦੀਪ ਦਿਉੜਾ ਅਤੇ ਡੀ.ਐਸ.ਐਸ. ਸ਼੍ਰੀ ਰਾਜੇਸ਼ ਮਹਿਤਾ   ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਫਿਰੋਜ਼ਪੁਰ ਜ਼ਿਲੇ• ਦੇ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾ ਨੇ ਨਵਾਂ ਇਤਿਹਾਸ ਸਿਰਜਿਆ ਹੈ। ਨੋਡਲ ਅਫ਼ਸਰ ਦੀਪਕ ਸ਼ਰਮਾ, ਸਾਇੰਸ  ਮਾਸਟਰ ਕਮਲ ਸ਼ਰਮਾ, ਦਵਿੰਦਰ ਨਾਥ ਅਤੇ  ਸੰਦੀਪ ਕੰਬੋਜ ਨੇ ਦੱਸਿਆ ਕਿ ਸਰਕਾਰੀ ਮਿਡਲ  ਸਕੂਲ ਪੰਜੇ ਕੇ ਉਤਾੜ, ਸਰਕਾਰੀ ਮਿਡਲ ਸਕੂਲ, ਜੈਮਲਵਾਲਾ ਅਤੇ ਐਸ.ਐਸ.ਐਮ. ਸ਼ੀ.ਸ਼ੈ: ਸਕੂਲ ਕੱਸੂਆਣਾ ਨੇ ਰਾਜ ਭਰ ਤੋ ਆਏ 300 ਤੋ ਵੱਧ ਮਾਡਲਾਂ ਵਿਚੋਂ ਜਿੱਤ ਹਾਸਲ ਕੀਤੀ ਹੈ। ਜ਼ਿਲ•ੇ ਦੀ  ਇਸ ਉਪਲੰਬਦੀ ਤੇ ਡਿਪਟੀ ਕਮਿਸ਼ਨਰ ਇਜੀ: ਡੀ.ਪੀ.ਐਸ ਖਰਬੰਦਾ ਅਤੇ ਜ਼ਿਲ•ਾ ਸਿੱਖਿਆਂ  ਅਫ਼ਸਰ ਸ਼੍ਰੀ ਜਗਸੀਰ ਸਿੰਘ ਨੇ ਸਮੂਹ ਬੱਚਿਆ ਅਤੇ ਅਧਿਆਪਕਾ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਡੀ.ਐਸ.ਐਸ. ਟੀਮ ਸ਼੍ਰੀ ਸੁਧਰ ਸ਼ਰਮਾ, ਸੁਮਿਤ ਗਲਹੋਤਰਾ, ਰਾਜ ਕੁਮਾਰ , ਰੈਨੂੰ ਵਿਜ਼ ,  ਹਰਨੇਕ ਸਿੰਘ ਜੈਮਲ ਵਾਲਾ, ਰਿੰਕਲ ਮੂੰਜਾਲ, ਗੁਰਪ੍ਰੀਤ ਸਿੰਘ ਪੀਰ ਇਸਮਾਈਲ ਖਾਂ, ਗੁਰਮੀਤ ਸਿੰਘ, ਕਮਲ ਗੋਇਲ, ਅੰਕੂਲ ਪੰਛੀ ਆਦਿ ਨੇ ਸ਼੍ਰੀ ਰਾਜੇਸ਼ ਮਹਿਤਾ ਨੂੰ ਵਧਾਈ ਦਿੱਤੀ।

Related Articles

Back to top button
Close