ਸ਼ੋਸਲ ਰਾਇਟਸ ਵੈਲਫੇਅਰ ਸੁਸਾਇਟੀ (ਰਜਿ.) ਫਿਰੋਜ਼ਪੁਰ ਵੱਲੋਂ ਫ੍ਰੀ ਟਿਊਸ਼ਨ ਸ਼ੈਟਰ ਸ਼ੁਰੂ
ਫਿਰੋਜ਼ਪੁਰ, 25 ਮਾਰਚ (ਏ.ਸੀ.ਚਾਵਲਾ) ਸਮਾਜ ਸੇਵੀ ਕਾਰਜਾਂ ਵਿਚ ਯਤਨਸ਼ੀਲ ਸ਼ੋਸਲ ਰਾਇਟਸ ਵੈਲਫੇਅਰ ਸੁਸਾਇਟੀ (ਰਜਿ.) ਫਿਰੋਜ਼ਪੁਰ ਸਬੰਧਤ ਨਹਿਰੂ ਯੁਵਾ ਕੇਂਦਰ ਜ਼ਿਲਾ ਫਿਰੋਜ਼ਪੁਰ ਵੱਲੋਂ ਪਿੰਡ ਵਰਿਆਮ ਵਾਲਾ ਵਿਖੇ ਲੋੜਵੰਦ ਬੱਚਿਆਂ ਲਈ ਫ੍ਰੀ ਟਿਊਸ਼ਨ ਸ਼ੈਟਰ ਦੀ ਸ਼ੁਰੂਆਤ ਕੀਤੀ ਗਈ ਜਿਸ ਉਦਘਾਟਨ ਬੱਗਾ ਸਿੰਘ ਪ੍ਰਧਾਨ ਦਲਿਤ ਵੈਲਫੇਅਰ ਸਭਾ ਤੇ ਕੁਲਦੀਪ ਮੈਥਿÀ ਪ੍ਰਧਾਨ ਸੀ.ਐਮ.ਡੀ.ਸੁਸਾਇਟੀ ਫਿਰੋਜ਼ਪੁਰ ਨੇ ਕੀਤਾ। ਇਸ ਰੱਖੇ ਗਏ ਸਮਾਗਮ ਮੌਕੇ ਸੁਸਾਇਟੀ ਦੇ ਪ੍ਰਧਾਨ ਵਿਜੇ ਸ਼ੈਰੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪਿੰਡਾਂ ਵਿਚ ਗਰੀਬ ਬੱਚਿਆਂ ਨੂੰ ਸਿੱਖਿਆ ਦੇਣ ਲਈ ਫ੍ਰੀ ਟਿਊਸ਼ਨ ਸ਼ੈਟਰ ਸ਼ੁਰੂ ਕਰਨ ਦੀ ਮੁਹਿੰਮ ਵਿੱਢੀ ਗਈ ਹੈ ਜਿਸ ਨਾਲ ਗਰੀਬ ਬੱਚੇ ਸਿੱਖਿਆ ਦੇ ਖੇਤਰ ਅੱਗੇ ਵਧ ਸਕਣਗੇ। ਸ਼੍ਰੀ ਬੱਗਾ ਸਿੰਘ ਤੇ ਕੁਲਦੀਪ ਮੈਥਿÀ ਨੇ ਸੰਬੋਧਨ ਕਰਦਿਆ ਕਿਹਾ ਕਿ ਅੱਜ ਐਜ਼ੂਕੇਸ਼ਨ ਦੀ ਬਹੁਤ ਵੱਡੀ ਲੋੜ ਹੈ ਜਿਸ ਕਾਰਨ ਦੁਨੀਆ ਦੇ ਕਿਸੇ ਵੀ ਕੌਨੇ ਜਾ ਕੇ ਬੱਚੇ ਆਪਣੇ ਆਪ ਨੂੰ ਸੈਟ ਕਰ ਸਕਦੇ ਹਨ ਸ਼ੋਸਲ ਰਾਇਟਸ ਵੈਲਫੇਅਰ ਸੁਸਾਇਟੀ ਫਿਰੋਜ਼ਪੁਰ ਇਹ ਬਹੁਤ ਵੱਡਾ ਉਦਮ ਕਰਕੇ ਇਹ ਉਪਰਾਲਾ ਕੀਤਾ ਹੈ ਜਿਸ ਕਰਕੇ ਇਹ ਸੁਸਾਇਟੀ ਵਧਾਈ ਦੀ ਪਾਤਰ ਹੈ। ਇਸ ਮੌਕੇ ਧਰਮਿੰਦਰ ਸਿੰਘ ਸੋਨੂੰ ਸੀਨੀ.ਅਕਾਲੀ ਆਗੂ ਪਿੰਡ ਵਰਿਆਮ ਵਾਲਾ, ਕਿਸ਼ੋਰ ਸੰਧੂ ਐਜੇਗਟਿਵ ਮੈਂਬਰ, ਗੁਰਮੀਤ ਸਿੰਘ, ਸਰਵਨ ਭੱਟੀ ਫਿਰੋਜ਼ਪੁਰ,ਕ੍ਰਿਸ਼ਨ ਸਿੰਘ, ਰਣਜੀਤ ਕੌਰ, ਗੁਰਜਿੰਦਰ ਕੌਰ ਟੀਚਰ,ਜਗਜੀਤ ਕੌਰ ਮੈਂਬਰ ਪੰਚਾਇਤ ਵੀ ਹਾਜ਼ਰ ਸਨ।