ਸ਼ੇਰ ਸਿੰਘ ਘੁਬਾਇਆ ਵੱਲੋਂ ਵੱਖ ਵੱਖ ਸਰਹੱਦੀ ਪਿੰਡਾਂ ਦਾ ਦੌਰਾ
ਮਮਦੋਟ, 29 ਮਾਰਚ (ਨਿਰਵੈਰ ਸਿੰਘ ਸਿੰਧੀ ) ਲੋਕ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਵਿੱਚ ਵੀ ਚੋਣ ਅਖਾੜਾ ਪੂਰੀ ਤਰਾਂ ਭਖਿਆ ਹੋਇਆ ਹੈ । ਪੰਜਾਬ ਵਿੱਚ ਇੱਕ ਦੋ ਪਾਰਟੀਆਂ ਨੂੰ ਛੱਡ ਕੇ ਬਾਕੀ ਪਾਰਟੀਆਂ ਵੱਲੋਂ ਕੁਝ ਕੁ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ । ਫਿਰੋਜਪੁਰ ਲੋਕ ਸਭਾ ਹਲਕੇ ਤੋ ਹਾਲੇ ਕਿਸੇ ਵੀ ਪਾਰਟੀ ਨੇ ਕੋਈ ਵੀ ਉਮੀਦਵਾਰ ਨਹੀ ਐਲਾਨਿਆ ਹੈ ,ਇਸ ਦੇ ਬਾਵਜੂਦ ਰਾਜਨੀਤਿਕ ਪਾਰਟੀਆ ਦੇ ਆਗੂਆ ਵੱਲੋ ਰੈਲੀਆ ਅਤੇ ਵਰਕਰ ਮੀਟਿੰਗਾ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਜਿਸ ਦੇ ਤਹਿਤ ਸ਼ਿਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਫਿਰੋਜਪੁਰ ਲੋਕ ਸਭਾ ਹਲਕੇ ਤੋ ਮੌਜੂਦਾ ਸਾਂਸਦ ਸ਼ੇਰ ਸਿੰਘ ਘੁਬਾਇਆ ਵੱਲੋਂ ਵੱਖ -ਵੱਖ ਸਰਹੱਦੀ ਪਿੰਡਾਂ ਵਿੱਚ ਜਾ ਕੇ ਵਰਕਰਾਂ ਨਾਲ ਮੀਟਿੰਗਾਂ ਕੀਤੀਆ ਜਾ ਰਹੀਆਂ ਹਨ । ਇਸੇ ਦੌਰੇ ਦੌਰਨ ਉਨ੍ਹਾਂ ਨੇ ਬਾਰਡਰ ਪੱਟੀ ਦੇ ਨਾਲ ਲੱਗਦੇ ਪਿੰਡ ਮੇਘਾ ਰਾਏ, ਮਾਦੀ ਕੇ, ਅਹਿਮਦ ਢੰਡੀ, ਚੱਕ ਕੰਦੇ ਸ਼ਾਹ, ਲਾਲਚੀਆਂ , ਹਜ਼ਾਰਾ ਸਿੰਘ ਵਾਲਾ ਹਿਠਾੜ , ਹਜਾਰਾਂ ਸਿੰਘ ਵਾਲਾ , ਕਿਲੀ ਬਹਾਲ ਸਿੰਘ , ਭੰਬਾ ਹਾਜੀ, ਹਬੀਬ ਵਾਲਾ ਆਦਿ ਪਿੰਡਾਂ ਵਿੱਚ ਭਰਵੀਆ ਵਰਕਰ ਮੀਟਿੰਗਾਂ ਕੀਤੀਆ ਜਿਸ ਵਿੱਚ ਉਹਨਾ ਅਕਾਲੀ ਦਲ ਅਤੇ ਭਾਜਪਾ ਦੇ ਖਿਲਾਫ ਦੱਬ ਕੇ ਭੜਾਸ ਵੀ ਕੱਢੀ ਗਈ ਅਤੇ ਵਰਕਰਾਂ ਨੂੰ ਵੱਧ ਚੜ੍ਹ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ । ਇਸ ਸਮੇਂ ਰਾਏ ਸਿੱਖ ਸਮਾਜ ਸੁਧਾਰ ਸਭਾ ਦੇ ਪੰਜਾਬ ਪ੍ਰਧਾਨ ਕਾਮਰੇਡ ਹੰਸਾ ਸਿੰਘ ,ਬਾਰਡਰ ਸੰਘਰਸ਼ ਕਮੇਟੀ ਦੇ ਜਿਲਾ ਆਗੂ ਸਾਬਕਾ ਸਰਪੰਚ ਰੇਸ਼ਮ ਸਿੰਘ ਹਜਾਰਾ , ਬਲਾਕ ਸੰਮਤੀ ਮੈਬਰ ਤੇ ਸਾਬਕਾ ਵਾਈਸ ਚੇਅਰਮੈਨ ਹਰਬੰਸ ਸਿੰਘ ਲੱਖਾ ਸਿੰਘ ਵਾਲਾ ਤੇ ਰਿਟਾਰਡ ਐਸ ਡੀ ਓ ਜੰਗੀਰ ਸਿੰਘ ਹਜਾਰਾ ਸਿੰਘ ਵਾਲਾ ਹਿਠਾੜ ਆਦਿ ਨੇ ਕਿਹਾ ਕਿ ਅਸੀਂ ਸ਼ੇਰ ਸਿੰਘ ਘੁਬਾਇਆ ਨੂੰ ਵੋਟਾਂ ਪਾ ਕੇ ਪਾਰਲੀਮੈਂਟ ਵਿੱਚ ਜਿਤਾ ਕੇ ਭੇਜਾਂਗੇ ਤਾ ਜੋ ਇਹ ਸਾਡੇ ਬਾਰਡਰ ਦੇ ਮਸਲਿਆਂ ਨੂੰ ਪਹਿਲਾ ਨਾਲੋ ਵੱਧ ਹੁਣ ਹੋਰ ਜਿਆਦਾ ਮਸਲੇ ਹੱਲ ਕਰਵਾ ਸਕਣ । ਇਹਨਾਂ ਆਗੂਆ ਨੇ ਚਿਤਾਵਨੀ ਦਿੰਦੇ ਕਿਹਾ ਅਗਰ ਸਾਡੀ ਬਰਾਦਰੀ ਤੋਂ ਬਾਹਰ ਦਾ ਕੋਈ ਉਮੀਦਵਾਰ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਵਿੱਚ ਆਊਗਾ ਅਸੀਂ ਉਸ ਦਾ ਡੱਟ ਕੇ ਵਿਰੋਧ ਕਰਾਂਗੇ ।, ਇਸ ਮੌਕੇ ਬਲਤੇਜ ਬਰਾੜ ਜਲਾਲਾਬਾਦ , ਸਰਪੰਚ ਮੁਖਤਿਆਰ ਸਿੰਘ ਹਜਾਰਾ , ਬਲਾਕ ਸੰਮਤੀ ਮੈਬਰ ਬੇਅੰਤ ਸਿੰਘ ,ਬਲਾਕ ਸੰਮਤੀ ਮੈਂਬਰ ਨਿਸ਼ਾਨ ਸਿੰਘ ਪੀਰੂ ਵਾਲਾ , ਸਰਪੰਚ ਵਿਕਰਮਜੀਤ ਸਿੰਘ , ਸਰਪੰਚ ਗੁਰਮੁੱਖ ਸਿੰਘ , ਸਰਪੰਚ ਸੁਖਵਿੰਦਰ ਸਿੰਘ , ਸਾਬਕਾ ਸਰਪੰਚ ਕਰਨੈਲ ਸਿੰਘ , ਜਰਨੈਲ ਸਿੰਘ ਭੂਰੇ ਖੁਰਦ , ਸਰਪੰਚ ਅਨੋਖ ਸਿੰਘ , ਸਰਪੰਚ ਸੋਨਾ ਸਿੰਘ ,ਸਰਪੰਚ ਮੇਹਰ ਸਿੰਘ , ਸਰਪੰਚ ਮੰਗਤ ਸਿੰਘ , ਸਰਪੰਚ ਰੋਸ਼ਨ ਸਿੰਘ , ਹਰਜਿੰਦਰ ਸਿੰਘ ਮੱਤੜ ਉਤਾੜ , ਸਰਪੰਚ ਪਰਮਜੀਤ ਸਿੰਘ ,ਪੰਚ ਸਤਨਾਮ ਸਿੰਘ ,ਪੰਚ ਡਾ ਬਲਵੀਰ ਸਿੰਘ, ਹਰਬੰਸ ਸਿੰਘ ਸਰਾਰੀ ਸੋਡਾ , ਸਾਬਕਾ ਸਰਪੰਚ ਜਸਵੰਤ ਸਿੰਘ , ਸਰਪੰਚ ਦਾਰਾ ਸਿੰਘ , ਖਾਨ ਸਿੰਘ , ਨੰਬਰਦਾਰ ਕਿਰਪਾਲ ਸਿੰਘ , ਪੰਚ ਨਰਿੰਦਰ ਸਿੰਘ , ਬੋਹੜ ਸਿੰਘ ਸਿੱਧੂ ਆਦਿ ਹਾਂਜਰ ਸਨ।
ਕੈਪਸ਼ਨ :- ਵੱਖ ਵੱਖ ਪਿੰਡ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ |