Ferozepur News

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਦੋ ਦਿਨਾ ਤਕਨੀਕੀ  ਮੇਲਾ  ਸਫਲਤਾ ਪੂਰਵਕ ਸਮਾਪਤ ਹੋਇਆ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਦੋ ਦਿਨਾ ਤਕਨੀਕੀ  ਮੇਲਾ  ਸਫਲਤਾ ਪੂਰਵਕ ਸਮਾਪਤ ਹੋਇਆ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਦੋ ਦਿਨਾ ਤਕਨੀਕੀ  ਮੇਲਾ  ਸਫਲਤਾ ਪੂਰਵਕ ਸਮਾਪਤ ਹੋਇਆ

ਫਿਰੋਜ਼ਪੁਰ 20 ਅਕਤੂਬਰ, 2023:  ਸਥਾਨਕ ਸ਼ਹੀਦ ਭਗਤ ਸਿੰਘ  ਸਟੇਟ ਯੂਨੀਵਰਸਿਟੀ ਫਿਰੋਜ਼ਪੁਰ  ਵਿਖੇ ਇੰਡੀਅਨ  ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਵਲੋਂ ਆਯੋਜਤ ਕੀਤਾ ਦੋ ਦਿਨਾ ਤਕਨੀਕੀ ਮੇਲਾ ਸਫਲਤਾ ਪੂਰਵਕ ਸਮਾਪਤ ਹੋਇਆl ਇਸ ਮੇਲੇ ਵਿਚ ਵੱਖ ਵੱਖ ਕਾਲਜਾਂ, ਯੂਨੀਵਰਸਿਟੀਆਂ  ਅਤੇ ਸਕੂਲਾਂ ਦੇ ਲੱਗਭਗ 200  ਭਾਗੀਦਾਰਾ ਨੇ ਭਾਗ ਲਿਆ l

            ਇਸ ਸਬੰਧੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬੂਟਾ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਇਸ ਤਰਾਂ ਦੇ ਤਕਨੀਕੀ  ਸਮਾਗਮਾਂ ਰਾਹੀਂ ਵਿਦਿਆਰਥੀਆਂ ਨੂੰ ਟੈਕਨੀਕਲ ਮੁਹਾਰਤ, ਰਚਨਾਤਮਿਕ ਮੁਸ਼ਕਲਾਂ  ਹੱਲ  ਕਰਨ  ਤੇ ਨਵੀਆਂ  ਖੋਜਾਂ  ਸੰਬੰਧੀ   ਵਿਚਾਰ  ਤੇ ਯੋਗਤਾ  ਰੱਖਣ ਦੇ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਤਕਨੀਕੀ ਮੇਲੇ ਦੇ ਪਹਿਲੇ ਦਿਨ ਵੱਖ ਵੱਖ ਵਿਦਿਆਰਥੀਆਂ ਦੀਆਂ ਟੀਮਾਂ ਵਲੋਂ ਪਾਵਰ ਪੁਆਇੰਟ ਪ੍ਰੈਜ਼ਨਟੇਸ਼ਨ, ਕੋਡ-ਵੀਟਾ, ਪਿਕ ਐਂਡ ਸਪੀਕ ਅਪਟੀਚਿਊਡ, ਗਰੁੱਪ ਡਿਸਕਸ਼ਨ, ਲੋਗੋ ਅਤੇ ਪੋਸਟਰ ਡਿਜ਼ਾਈਨ ਆਦਿ ਮੁਕਾਬਲਿਆ ‘ਚ  ਭਾਗ ਲਿਆ ਗਿਆ। ਜਿਸ ਵਿੱਚ ਜੇਤੂ ਰਹੀਆਂ ਟੀਮਾਂ ਨੂੰ ਮੈਡਲ ਤੇ ਸਨਮਾਨ ਚਿੰਨ ਤਕਸੀਮ ਕੀਤੇ ਗਏ । ਦੂਸਰੇ ਦਿਨ “ਗੋ ਆਟੋ ਐਕਸਪੋ ” ਪ੍ਰੋਜੇਕਟਾਂ ਦੀ ਇਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਵਿਦਿਆਰਥੀਆਂ ਵਲੋਂ ਤਿਆਰ ਖੋਜ ਭਰਭੂਰ ਪ੍ਰੋਜੈਕਟ ਸ਼ਾਮਿਲ ਕੀਤੇ ਗਏ। ਜਿਸ ਵਿੱਚ ਉਨ੍ਹਾਂ ਨੂੰ ਆਪਣੇ ਟੈਕਨੀਕਲ ਟੈਲੇਂਟ ਤੇ ਰਚਨਾਤਮਿਕਤਾ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ।  ਇਸ ਈਵੈਂਟ ਵਿੱਚ ਦਾਸ ਐਂਡ ਬਰਾਉਨ ਵਰਲਡ ਸਕੂਲ ਫ਼ਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਪਹਿਲਾ ਇਨਾਮ ਹਾਸਲ ਕੀਤਾ।

            ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ ਬੂਟਾ ਸਿੰਘ ਸਿੱਧੂ ਨੇ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਰਜਨੀ, ਕੋ-ਕੋਆਰਡੀਨੇਟਰ ਮਿਸ ਨਵਦੀਪ ਕੌਰ ਝੱਜ ਤੇ ਉਨ੍ਹਾਂ ਦੀ ਟੀਮ ਨੂੰ ਈਵੈਂਟ  ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਮੁਬਾਰਕਬਾਦ ਦਿੱਤੀ। ਯੂਨੀਵਰਸਿਟੀ ਰਜਿਸਟ੍ਰਾਰ ਡਾ. ਗਜ਼ਲਪ੍ਰੀਤ ਸਿੰਘ ਅਰਨੇਜਾ ਨੇ ਪ੍ਰੋਗਰਾਮ ਆਰਗੇਨਾਈਜ਼ਿੰਗ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਜੇਤੂਆਂ ਨੂੰ  ਮੈਡਲ ਤੇ ਸਨਮਾਨ ਚਿੰਨ ਭੇਂਟ ਕੀਤੇ। ਅੰਤ ਵਿਚ ਡਾ. ਰਜਨੀ ਵਲੋਂ ਆਏ ਹੋਏ ਮਹਿਮਾਨਾਂ ਤੇ ਸਟਾਫ਼ ਦਾ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

            ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਵਿਦਿਆਰਥੀ  ਪ੍ਰਧਾਨ ਅਭਿਸ਼ੇਕ ਗੌਤਮ, ਵਾਈਸ ਪ੍ਰਧਾਨ ਤੁਸ਼ਾਰ ਅੱਗਰਵਾਲ, ਜਨਰਲ ਸਕੱਤਰ ਨਿਕਿਤਾ ਸ਼ਰਮਾ, ਖਜਾਨਚੀ ਰਣਵੀਰ ਕੁਮਾਰ, ਤਕਨੀਕੀ ਮੁਖੀ ਅਭਿਸ਼ੇਕ ਬਿਸ਼ਟ ਅਤੇ ਲਕਸ਼ੇ ਜੈਨ, ਨੋਨ- ਤਕਨੀਕੀ ਮੁਖੀ ਨਵਨੀਤ ਕੁਮਾਰ ਆਦਿ ਦੀ ਵਿਸ਼ੇਸ ਭੂਮਿਕਾ ਰਹੀ। ਇਸ ਮੌਕੇ ਡਾ. ਤੇਜੀਤ ਸਿੰਘ, ਡਾ. ਸੁਨੀਲ ਬਹਿਲ, ਪ੍ਰੋ ਜੁਪਿੰਦਰ ਸਿੰਘ, ਡਾ. ਬਲਪ੍ਰੀਤ ਕੌਰ, ਡਾ. ਕਿਰਨਜੀਤ ਕੌਰ, ਪ੍ਰੋ ਨਵਨੀਤ ਕੌਰ ਡਾ. ਰਾਜੀਵ ਗਰਗ, ਡਾ ਏ ਕੇ ਅਸਾਟੀ, ਡਾ ਕੁਲਭੂਸ਼ਨ ਅਗਨੀਹੋਤਰੀ, ਡਾ. ਰਾਜੀਵ ਅਰੋੜਾ, ਪੀ.ਆਰ.ਓ ਯਸ਼ਪਾਲ ਤੋਂ ਇਲਾਵਾ ਭਾਰੀ ਗਿਣਤੀ ਚ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button