Ferozepur News

ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ (ਰਜਿ:) ਵਲੋ ਅੱਜ 5 ਰੋਜਾ ਦੇਸ਼ ਭਗਤੀ ਅਤੇ ਪੇਂਡੂ ਖੇਡ ਮੇਲਾ ਸ਼ੁਰੂ

ਫ਼ਿਰੋਜ਼ਪੁਰ, 19 ਮਾਰਚ ()- ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ (ਰਜਿ:) ਵਲੋ ਅੱਜ 5 ਰੋਜਾ ਦੇਸ਼ ਭਗਤੀ ਅਤੇ ਪੇਂਡੂ ਖੇਡ ਮੇਲਾ ਗੁਰਦੁਆਰਾ ਸਾਰਾਗੜ੍ਹੀ ਫ਼ਿਰੋਜ਼ਪੁਰ ਛਾਉਣੀ ਵਿਖੇ ਨਤਮਸਤਕ ਹੁੰਦਿਆਂ ਸ਼ੁਰੂ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਵਾਹਿਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਇਕ ਵਿਸ਼ਾਲ ਸ਼ਹੀਦੀ ਮਾਰਚ ਸ਼ੁਰੂ ਕੀਤਾ ਗਿਆ, ਜਿਸ ਦੀ ਅਗਵਾਈ ਜਸਵਿੰਦਰ ਸਿੰਘ ਸੰਧੂ ਪ੍ਰਧਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਨੇ ਕੀਤੀ। ਵਿਸ਼ਾਲ ਮਾਰਚ ਵਿਚ ਪ੍ਰੈਸ ਕਲੱਬ ਫ਼ਿਰੋਜ਼ਪੁਰ, ਰੈਡ ਕਰਾਸ ਸੁਸਾਇਟੀ, ਟੀਚਰਜ਼ ਕਲੱਬ ਫ਼ਿਰੋਜ਼ਪੁਰ, ਲਾਇਨਜ਼ ਕਲੱਬ ਫ਼ਿਰੋਜ਼ਪੁਰ ਅਸ਼ੀਰਵਾਦ, ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ, ਪੰਜਾਬ ਰਾਜ ਸਹਿਕਾਰੀ ਸਭਾਵਾਂ, ਕਰਮਚਾਰੀ ਯੂਨੀਅਨ ਤੋਂ ਇਲਾਵਾ ਸੁਸਾਇਟੀ ਦੇ ਸਮੂਹ ਮੈਂਬਰਾਂ, ਸੈਂਕੜੇ ਨੌਜਵਾਨਾਂ ਨੇ ਬਸੰਤੀ ਪੱਗਾਂ ਸਜਾਉਂਦਿਆਂ ਸ਼ਹੀਦੀ ਮਾਰਚ 'ਚ ਹਿੱਸਾ ਲਿਆ। ਵਿਸ਼ਾਲ ਮਾਰਚ ਦੀ ਖਾਸੀਅਤ ਇਹ ਸੀ ਕਿ ਇਸ ਵਿਚ ਜਿੱਥੇ ਲੜਕੀਆਂ ਨੇ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾ ਕੇ ਸਾਈਕਲ ਮਾਰਚ ਕੀਤਾ, ਉਥੇ ਕੁਝ ਅੰਗਹੀਣ ਨੌਜਵਾਨਾਂ ਨੇ ਵੀ ਬੜੇ ਜੋਸ਼ੋ-ਖਰੋਸ਼ ਨਾਲ ਸੈਂਕੜੇ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜਦਿਆਂ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਪ੍ਰੇਰਨਾ ਦੇ ਰਹੇ ਸਨ। ਇਹ ਵਿਸ਼ਾਲ ਮਾਰਚ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਸ਼ੁਰੂ ਹੋ ਕੇ ਫ਼ਿਰੋਜ਼ਪੁਰ ਛਾਉਣੀ ਵਿਚ ਦੀ ਹੁੰਦਾ ਹੋਇਆ ਬਸਤੀ ਟੈਂਕਾਂ ਵਾਲੀ, ਰੇਲਵੇ ਪੁਲ, ਪ੍ਰੈਸ ਕਲੱਬ ਚੌਂਕ, ਸ਼ਹੀਦ ਊਧਮ ਸਿੰਘ ਚੌਂਕ, ਮੁਲਤਾਨੀ ਗੇਟ ਵਿਚ ਦੀ ਹੁੰਦਾ ਹੋਇਆ ਕੌਮਾਂਤਰੀ ਸਰਹੱਦ ਹੁਸੈਨੀ ਵਾਲਾ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਪੰਜਾਬ ਮਾਤਾ, ਬੀ.ਕੇ ਦੱਤ ਆਦਿ ਸ਼ਹੀਦਾਂ ਦੀਆਂ ਸਮਾਧਾਂ 'ਤੇ ਨਤਮਸਤਕ ਹੋਇਆ। ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਨੇ ਫ਼ਿਰੋਜ਼ਪੁਰ ਸ਼ਹਿਰ-ਛਾਉਣੀ ਸਥਿਤ ਸ਼ਹੀਦ ਊਧਮ ਸਿੰਘ ਤੇ ਭਗਤ ਸਿੰਘ ਦੇ ਬੁੱਤਾਂ 'ਤੇ ਨਤਮਸਤਕ ਹੁੰਦਿਆਂ ਉਨ੍ਹਾਂ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਵਿਸ਼ਾਲ ਮਾਰਚ ਦਾ ਜਿੱਥੇ ਥਾਂ-ਥਾਂ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਉਥੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਅਤੇ ਸਮੂਹ ਵਰਕਰਾਂ ਨੇ ਫ਼ਿਰੋਜ਼ਪੁਰ ਛਾਉਣੀ ਚੌਂਕ, ਡੀ.ਸੀ ਮਾਡਲ ਸਕੂਲ ਫ਼ਿਰੋਜ਼ਪੁਰ ਛਾਉਣੀ, ਪ੍ਰੈਸ ਕਲੱਬ ਫ਼ਿਰੋਜ਼ਪੁਰ ਦੇ ਚੇਅਰਮੈਨ ਗੁਰਦਰਸ਼ਨ ਸਿੰਘ ਸੰਧੂ ਦੀ ਅਗਵਾਈ 'ਚ ਪ੍ਰੈਸ ਕਲੱਬ ਚੌਂਕ, ਭਾਜਪਾ ਪੰਜਾਬ ਕਮੇਟੀ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਅਤੇ ਸਮੂਹ ਭਾਜਪਾ ਵਰਕਰਾਂ, ਲਾਇਨਜ਼ ਕਲੱਬ ਫ਼ਿਰੋਜ਼ਪੁਰ ਅਸ਼ੀਰਵਾਦ ਵਲੋਂ ਵਿਸ਼ਾਲ ਮਾਰਚ 'ਤੇ ਜਿੱਥੇ ਫੁੱਲਾਂ ਦੀ ਵਰਖਾ ਕੀਤੀ, ਉਥੇ ਮਠਿਆਈਆਂ ਆਦਿ ਦੇ ਪ੍ਰਸਾਦ ਵੀ ਵੰਡੇ ਗਏ। ਸ਼ਹੀਦੀ ਸਮਾਰਕਾਂ 'ਤੇ ਨਤਮਸਤਕ ਹੁੰਦਿਆਂ ਨੌਜਵਾਨਾਂ ਨੇ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਪ੍ਰਣ ਲਿਆ। ਇਸ ਮੌਕੇ ਬੋਲਦਿਆਂ ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਸ ਸ਼ਹੀਦੀ ਮੇਲੇ ਨੂੰ ਆਉਂਦੇ ਸਾਲਾਂ ਤੱਕ ਕੌਮਾਂਤਰੀ ਪੱਧਰ 'ਤੇ ਮਨਾਉਣ ਦਾ ਯਤਨ ਕਰਨਗੇ। ਉਨ੍ਹਾਂ ਦੱਸਿਆ ਕਿ 22 ਮਾਰਚ ਨੂੰ ਸ਼ਹੀਦਾਂ ਨੂੰ ਸਮਰਪਿਤ ਇਕ ਵਿਸ਼ਾਲ ਸੈਮੀਨਾਰ ਪ੍ਰੈਸ ਕਲੱਬ ਨਜ਼ਦੀਕ ਗ੍ਰੈਂਡ ਹੋਟਲ ਵਿਖੇ ਕੀਤਾ ਜਾਵੇਗਾ, ਜਿਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੱਤਰਕਾਰ ਵਿਭਾਗ ਦੇ ਮੁਖੀ ਡਾ: ਡਾ: ਹਰਜਿੰਦਰ ਸਿੰਘ ਵਾਲੀਆ ਅਤੇ ਕੰਪਿਊਟਰ ਅਤੇ ਸਾਈਬਰ ਜਗਤ ਦੇ ਮਾਹਿਰ ਸੀ.ਪੀ ਕੰਬੋਜ ਤੋਂ ਇਲਾਵਾ ਹੋਰ ਬੁੱਧੀਜੀਵੀ ਪੱਤਰਕਾਰਾਂ ਨਾਲ ਸਬੰਧਤ ਵਿਚਾਰ ਚਰਚਾ ਕਰਨਗੇ। ਸੈਮੀਨਾਰ ਵਿਚ 20 ਸਾਲ ਤੋਂ ਵੱਧ ਪੱਤਰਕਾਰ ਵਜੋਂ ਸੇਵਾ ਨਿਭਾਅ ਰਹੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮਾਰਚ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਣ ਲਈ ਡਾ: ਟੀ.ਐਸ ਸਿੱਧੂ ਡਾਇਰੈਕਟਰ ਐਸ.ਬੀ.ਐਸ ਕੈਂਪਸ, ਸੁਖਵੰਤ ਸਿੰਘ ਐਸ.ਬੀ.ਐਸ ਕਾਲਜ, ਜ਼ਿਲ੍ਹਾ ਸਹਿਕਾਰੀ ਕਰਮਚਾਰੀ ਯੂਨੀਅਨ ਪ੍ਰਧਾਨ ਗੁਰਦੇਵ ਸਿੰਘ ਮਹਿਮਾ, ਯੂਥ ਕਲੱਬਜ਼ ਆਰਗੇਨਾਈਜੇਸ਼ਨ ਮਾਲਵਾ ਪ੍ਰਧਾਨ ਲਖਵੀਰ ਸਿੰਘ ਔਲਖ, ਅਨੀਰੁਧ ਗੁਪਤਾ ਸੀ.ਈ.ਓ ਡੀ.ਸੀ.ਐਮ ਗਰੁੱਪ, ਗੌਰਵ ਭਾਸਕਰ ਸੀ.ਈ.ਓ ਮਾਨਵ ਮੰਦਰ ਸਕੂਲਜ਼ ਗਰੁੱਪ, ਚੇਅਰਮੈਨ ਪਰਮਜੀਤ ਸਿੰਘ ਸੂਬਾ ਕਾਹਨ ਚੰਦ, ਸੰਤੋਖ ਸਿੰਘ ਸੰਧੂ ਐਸ.ਡੀ.ਓ ਬਿਜਲੀ ਬੋਰਡ, ਸਾਈਕਲਿਸਟ ਸੋਹਣ ਸਿੰਘ ਸੋਢੀ, ਵਰਿੰਦਰ ਸਿੰਘ ਵੈਰੜ, ਸੁਭਾਸ਼ ਵਿੱਜ ਪ੍ਰਧਾਨ ਲਾਇਨਜ਼ ਕਲੱਬ ਫ਼ਿਰੋਜ਼ਪੁਰ ਅਸ਼ੀਰਵਾਦ, ਪ੍ਰੇਮਪਾਲ ਸਿੰਘ ਢਿੱਲੋਂ, ਸੁਖਦੇਵ ਸਿੰਘ ਲਾਡਾ ਪ੍ਰਧਾਨ ਜ਼ਿਲ੍ਹਾ ਫੈਡਰੇਸ਼ਨ ਮਹਿਤਾ, ਗੁਰਮੀਤ ਸਿੰਘ ਤੂਤ, ਬਲਕਰਨ ਸਿੰਘ ਜੰਗ, ਪ੍ਰਿੰਸੀਪਲ ਪ੍ਰੀਤ ਇੰਦਰ ਸਿੰਘ ਸੰਧੂ, ਤੇਜਿੰਦਰ ਸਿੰਘ ਐਮ.ਡੀ ਹੀਰੋ ਕੰਪਨੀ, ਡਾ: ਕੁਲਦੀਪ ਸਿੰਘ ਔਲਖ, ਚੇਅਰਮੈਨ ਜਸਬੀਰ ਸਿੰਘ ਵੱਟੂ ਭੱਟੀ, ਸ਼ੈਰੀ ਸੰਧੂ, ਸਾਰਜ ਸਿੰਘ ਬੰਬ, ਸੁਖਵਿੰਦਰ ਸਿੰਘ ਬੁਲੰਦੇਵਾਲੀ, ਬਿੱਟੂ ਮੈਣੀ ਸਾਬਕਾ ਡਾਇਰੈਕਟਰ, ਲਖਵੀਰ ਸਿੰਘ ਵਕੀਲਾਂ ਵਾਲੀ, ਗੁਰਬਖਸ਼ ਸਿੰਘ ਕਾਕੂ ਵਾਲਾ, ਹਰਦੇਵ ਸਿੰਘ ਸੰਧੂ ਮਹਿਮਾ, ਰਣਜੀਤ ਸਿੰਘ ਅਵਾਣ, ਬਲਕਾਰ ਸਿੰਘ ਗਿੱਲ ਰੱਤਾ ਖੇੜਾ, ਰੁਪਿੰਦਰ ਸਿੰਘ ਬਾਵਾ, ਸਰਬਜੀਤ ਸਿੰਘ ਧਾਲੀਵਾਲ, ਸਨਬੀਰ ਸਿੰਘ ਖਲਚੀਆਂ, ਜਗਮੀਤ ਸਿੰਘ ਸੰਧੂ, ਹੈਪੀ ਢਿੱਲੋਂ, ਹਰੀਸ਼ ਮੋਂਗਾ, ਕਰਨੈਲ ਸਿੰਘ ਭਾਵੜਾ ਪ੍ਰਧਾਨ ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਆਦਿ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ।

Related Articles

Back to top button
Close