ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ
ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ
– ਇੰਨਕਲਾਬ ਜ਼ਿੰਦਾਬਾਦ ਦੇ ਆਕਾਸ਼ ਗੁੰਜਾਊ ਨਾਅਰੇ ਲਗਾਉਂਦਿਆਂ ਬਸੰਤੀ ਰੰਗ 'ਚ ਰੰਗੇ ਨੌਜਵਾਨਾਂ ਕੱਢਿਆ ਮੋਟਰਸਾਈਕਲ ਜਾਗਰੂਕਤਾ ਮਾਰਚ
ਫ਼ਿਰੋਜ਼ਪੁਰ, 28 ਸਤੰਬਰ- ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਅੱਜ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਵੱਖ-ਵੱਖ ਮੁਲਾਜ਼ਮ ਅਤੇ ਸਮਾਜ ਸੈਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਇੰਨਕਲਾਬੀ ਢੰਗ ਨਾਲ ਮਨਾਇਆ ਗਿਆ। ਮੋਟਰਸਾਇਕਲ-ਕਾਰਾਂ-ਜੀਪਾਂ 'ਤੇ ਸਵਾਰ ਬਸੰਦੀ ਰੰਗ 'ਚ ਰੰਗੇ ਨੌਜਵਾਨ 'ਇਨਕਲਾਬ ਜਿੰਦਾਬਾਦ' ਤੇ 'ਭਗਤ ਸਿੰਘ ਤੇਰੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ' ਦੇ ਅਕਾਸ਼ ਗੂੰਜਾਊ ਨਾਅਰੇ ਲਗਾਉਂਦੇ ਹੋਏ ਮਾਰਚ ਕੱਢ ਰਹੇ ਸਨ। ਸਲਾਨਾ ਸਮਾਗਮ ਕਰਵਾਉਂਦੇ ਹੋਏ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਗੁਰਦੁਆਰਾ ਸਾਰਾਗੜ•ੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਨ•ਾਂ ਵਿਚ ਭਾਈ ਮੱਸਾ ਸਿੰਘ ਸਭਰਾ ਦੇ ਕਵੀਸ਼ਰੀ ਜਥੇ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਪ੍ਰਸੰਗ ਸੁਣਾ ਕੇ ਨੌਜਵਾਨਾਂ 'ਚ ਜੋਸ਼ ਭਰ ਦਿੱਤਾ। ਮੋਟਰਸਾਇਕਲ ਜਾਗਰੁਕਤਾ ਮਾਰਚ ਨੂੰ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਅਤੇ ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ ਵਲੋਂ ਬਸੰਤੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸ਼ਹਿਰ-ਛਾਉਣੀ 'ਚ ਲੰਘਣ ਸਮੇ ਮਿੱਤਲ ਗੈਸਟ ਹਾਊਸ ਤੇ ਆਨੰਦ ਫੂਡਜ਼, ਡੀ.ਸੀ ਮਾਡਲ ਸਕੂਲ, ਮਾਨਵ ਮੰਦਰ ਸਕੂਲ, ਭਾਈ ਅਰਜਨ ਸਿੰਘ ਦੀ ਅਗਵਾਈ ਹੇਠ ਕੇਬਲ ਗਰੁੱਪ, ਪ੍ਰੈਸ ਕਲੱਬ ਵਲੋਂ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਭਾਜਪਾ ਵਲੋਂ ਜਿਲ•ਾ ਪ੍ਰਧਾਨ ਦਵਿੰਦਰ ਬਜਾਜ ਦੀ ਅਗਵਾਈ ਹੇਠ ਮਾਰਚ ਦਾ ਜਗ•ਾ-ਜਗ•ਾ ਸ਼ਾਨਦਾਰ ਸਵਾਗਤ ਕੀਤਾ ਗਿਆ। ਮਾਰਚ 'ਚ ਸ਼ਾਮਿਲ ਨੌਜਵਾਨ ਬਸੰਤੀ ਦਸਤਾਰਾਂ 'ਚ ਸਜੇ ਹੋਏ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਰੂਪੀ ਸਜੇ ਨੌਜਵਾਨਾਂ ਦੀ ਅਗਵਾਈ ਹੇਠ 'ਇਨਕਲਾਬ ਜਿੰਦਾਬਾਦ' ਦੇ ਨਾਅਰੇ ਲਗਾਉਂਦੇ ਹੋਏ ਹੁਸੈਨੀ ਵਾਲਾ ਸਮਾਰਕਾਂ 'ਤੇ ਸਿਜ਼ਦਾ ਹੋਏ। ਹੁਸੈਨੀਵਾਲਾ ਸਮਾਰਕਾਂ 'ਤੇ ਸਟੇਜੀ ਸਮਾਗਮ ਸਮੇਂ ਨਾਟਯਮ ਗਰੁੱਪ ਜੈਤੋ ਵੱਲੋਂ ਜਿੱਥੇ 'ਮੈਂ ਭਗਤ ਸਿੰਘ' ਨਾਟਕ ਖੇਡਿਆ ਗਿਆ, ਉਥੇ ਸੈਮੀਨਾਰ ਦੌਰਾਨ ਬੁੱਧੀਜੀਵੀ ਡਾ: ਗੁਰਚਰਨ ਸਿੰਘ ਨੂਰਪੁਰ, ਕਮਲ ਯੂਥ ਆਰਗੇਨਾਈਜੇਸ਼ਨ ਦੇ ਕੌਮੀ ਪ੍ਰਧਾਨ, ਹੈਪੀ ਮਾਨ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਆਗੂ ਕਰਮਜੀਤ ਸਿੰਘ ਆਦਿ ਨੇ ਆਪੋ-ਆਪਣੀਆਂ ਤਕਰੀਰਾਂ ਦੌਰਾਨ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਦਿਖਾਏ ਰਸਤੇ 'ਤੇ ਚੱਲ ਕੇ ਸਮਾਜ 'ਚ ਸੁਧਾਰ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਖੂਨ ਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਨੌਜਵਾਨਾਂ ਨੇ ਵੱਧ-ਚੜ• ਕੇ ਖੂਨ ਦਾਨ ਕੀਤਾ।