ਸ਼ਹੀਦ ਕਿਰਨਜੀਤ ਕੌਰ ਈ. ਜੀ. ਐਸ., ਏ. ਆਈ. ਈ., ਐਸ. ਟੀ. ਆਰ. ਅਧਿਆਪਕ ਯੂਨੀਅਨ ਦੀ ਮੀਟਿੰਗ
ਸ਼ਹੀਦ ਕਿਰਨਜੀਤ ਕੌਰ ਈ. ਜੀ. ਐਸ., ਏ. ਆਈ. ਈ., ਐਸ. ਟੀ. ਆਰ. ਅਧਿਆਪਕ ਯੂਨੀਅਨ ਦੀ ਮੀਟਿੰਗ
-ਮੰਗਾਂ ਨਾ ਮੰਨੀਆਂ ਤਾਂ 5 ਜੁਲਾਈ ਨੂੰ ਬਠਿੰਡਾ ਵਿਖੇ ਸਟੇਟ ਪੱਧਰੀ ਰੈਲੀ ਕੀਤੀ ਜਾਵੇਗੀ: ਅਧਿਆਪਕ ਯੂਨੀਅਨ
ਫਿਰੋਜ਼ਪੁਰ 30 ਜੂਨ (Harish Monga) : ਸ਼ਹੀਦ ਕਿਰਨਜੀਤ ਕੌਰ ਈ. ਜੀ. ਐਸ., ਏ. ਆਈ. ਈ., ਐਸ. ਟੀ. ਆਰ. ਅਧਿਆਪਕ ਯੂਨੀਅਨ ਦੀ ਮੀਟਿੰਗ ਐਸ. ਟੀ. ਆਰ. ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਸੁਖਬੀਰ ਸਿੰਘ ਅਤੇ ਈ. ਜੀ. ਐਸ., ਏ. ਆਈ. ਦੇ ਜ਼ਿਲ•ਾ ਪ੍ਰਧਾਨ ਗੁਰਮੇਜ ਸਿੰਘ ਦੀ ਸਾਂਝੀ ਅਗਵਾਈ ਵਿਚ ਡੀ. ਸੀ. ਦਫਤਰ ਦੇ ਸਾਹਮਣੇ ਪਾਰਕ ਵਿਚ ਹੋਈ। ਮੀਟਿੰਗ ਵਿਚ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਅਧਿਆਪਕਾਂ ਨਾਲ ਸਰਕਾਰ ਧੱਕਾ ਕਰ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਯੂਨੀਅਨ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਡੀ. ਸੀ. ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਨ•ਾਂ ਨੇ ਆਖਿਆ ਕਿ ਯੂਨੀਅਨ ਦੀਆਂ ਮੰਗਾਂ ਜਿਵੇਂ ਕਿ ਈ. ਜੀ. ਐਸ., ਏ. ਆਈ. ਈ., ਐਸ. ਟੀ. ਆਰ. ਅਧਿਆਪਕਾਂ ਦੇ ਲੰਮੇ ਕਾਰਜਕਾਰ ਨੂੰ ਵੇਖਦੇ ਹੋਏ ਜਲਦ ਈ ਟੀ ਟੀ., ਬੀ. ਐੱਡ ਪਾਸ ਅਧਿਆਪਕਾਂ ਨੂੰ ਬੇਸਿਕ ਪੇਅ ਉਪਰ ਰੈਗੂਲਰ ਕੀਤਾ ਜਾਵੇ, ਬਾਕੀ ਅਧਿਆਪਕਾਂ ਵਾਂਗ ਇਨ•ਾਂ ਅਧਿਆਪਕਾਂ ਨੂੰ ਵੀ ਰੈਸ਼ਨੇਲਾਈਜੇਸ਼ਨ ਅਧੀਨ ਲਿਆ ਕੇ ਟੀਚਿੰਗ ਪ੍ਰਣਾਲੀ ਵਿਚ ਜ਼ਿੰਮੇਵਾਰ ਬਣਾਇਆ ਜਾਵੇ, ਜ਼ਿਲ•ਾ ਅਤੇ ਅੰਤਰ ਜ਼ਿਲ•ਾ ਪੱਧਰੀ ਬਦਲੀਆਂ ਦੀਆਂ ਅਰਜ਼ੀਆਂ ਦੀ ਮਿਤੀ ਵਿਚ ਵਾਧਾ ਕੀਤਾ ਕੀਤਾ, ਅਧਿਆਪਕਾਂ ਦੀ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਕਰਵਾਈ ਜਾਵੇ ਹਨ। ਯੂਨੀਅਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ•ਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 5 ਜੁਲਾਈ 2015 ਨੂੰ ਸਟੇਟ ਪੱਧਰੀ ਰੈਲੀ ਬਠਿੰਡਾ ਵਿਖੇ ਕੀਤੀ ਜਾਵੇਗੀ। ਇਸ ਸਬੰਧੀ ਅੱਜ ਸਾਰੇ ਅਧਿਆਪਕਾਂ ਨੂੰ ਲਾਮਬੰਦ ਕੀਤਾ ਗਿਆ ਹੈ। ਇਸ ਰੈਲੀ ਦੌਰਾਨ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਯੂਨੀਅਨ ਦੇ ਹੋਰ ਅਧਿਆਪਕ ਵੀ ਹਾਜ਼ਰ ਸਨ।