ਵੋਟ ਦੀ ਸੁਧਾਈ ਲਈ ਵਿਸ਼ੇਸ਼ ਕੈਂਪ 4 ਅਕਤੂਬਰ ਨੂੰ :ਖਰਬੰਦਾ
ਫਿਰੋਜਪੁਰ 1 ਅਕਤੂਬਰ (ਏ.ਸੀ.ਚਾਵਲਾ ) ਭਾਰਤ ਚੋਣ ਕਮਿਸ਼ਨ ਨਵੀ ਦਿੱਲੀ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜਿਸ ਵਿਅਕਤੀ ਦੀ ਉਮਰ 01-01-2016 ਨੂੰ 18 ਸਾਲ ਜਾਂ ਵੱਧ ਹੋ ਗਈ ਹੈ ਅਤੇ ਉਸ ਦੀ ਵੋਟ ਬਣਨ ਤੋਂ ਰਹਿ ਗਈ ਹੈ ਤਾਂ ਉਹ ਨਵੀ ਵੋਟ ਬਨਾਉਣ ਲਈ ਫਾਰਮ ਨੰਬਰ 6 ਵਿੱਚ ਦਰਖਾਸਤ ਦੇ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਿਰੋਜਪੁਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਇਸੇ ਤਰਾਂ ਜੇਕਰ ਕਿਸੇ ਵੋਟਰ ਦੀ ਮੌਤ ਹੋ ਗਈ ਹੈ / ਵੋਟਰ ਰਿਹਾਇਸ਼ ਛੱਡ ਗਿਆ ਹੈ/ ਵੋਟਰ ਦੀ ਡਬਲ ਵੋਟ ਬਣੀ ਹੈ ਤਾਂ ਉਸ ਦੀ ਵੋਟ ਕੱਟਣ/ਕਟਾਉਣ ਲਈ ਫਾਰਮ ਨੰਬਰ-7 ਵਿੱਚ ਦਰਖਾਸਤ ਦਿੱਤੀ ਜਾਣੀ ਹੈ। ਇਸ ਤੋ ਇਲਾਵਾ ਜੇਕਰ ਵੋਟਰ ਸੂਚੀ ਵਿੱਚ ਕਿਸੇ ਵੋਟਰ ਦੇ ਵੇਰਵੇ ਗਲਤ ਹਨ , ਉਦਾਹਰਨ ਦੇ ਤੋਰ ਤੇ ਵੋਟਰ ਦਾ ਨਾਂ, ਪਿਤਾ/ਪਤੀ ਦੇ ਨਾਂ, ਲਿੰਗ ਜਾਂ ਉਮਰ ਆਦਿ ਗਲਤ ਹਨ ਤਾਂ ਉਹ ਇਹ ਵੇਰਵੇ ਠੀਕ ਕਰਾਉਣ ਲਈ ਫਾਰਮ ਨੰਬਰ-8 ਵਿੱਚ ਅਤੇ ਜੇਕਰ ਕਿਸੇ ਵੋਟਰ ਨੇ ਆਪਣੇ ਮੌਜੂਦਾ ਵਿਧਾਨਸਭਾ ਚੋਣ ਹਲਕੇ ਵਿੱਚ ਰਿਹਾਇਸ਼ ਬਦਲ ਲਈ ਹੈ ਤਾਂ ਉਹ ਨਵੀ ਜਗ•ਾ ਤੇ ਵੋਟ ਬਣਾਉਣ ਦੀ ਥਾਂ ਤੇ ਫਾਰਮ ਨੰਬਰ 8À ਵਿੱਚ ਦਰਖਾਸਤ ਦੇ ਕੇ , ਨਵੀ ਥਾਂ ਦੇ ਰਿਹਾਇਸ਼ ਸਬੰਧੀ ਸਬੂਤ ਲਗਾ ਕੇ ਆਪਣੀ ਵੋਟ ਟਰਾਂਸਫ਼ਰ ਕਰਵਾ ਸਕਦਾ ਹੈ। ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਆਦੇਸ਼ ਅਨੁਸਾਰ ਜ਼ਿਲੇ• ਵਿੱਚ ਪੈਂਦੇ ਸਮੂਹ ਵਿਧਾਨਸਭਾ ਚੋਣ ਹਲਕਿਆਂ ਦੇ ਸਮੂਹ ਬੂਥ ਲੇਵਲ ਅਫ਼ਸਰ ਮਿਤੀ 04-10-2015 ਨੂੰ ਸਪੈਸ਼ਲ ਕੈਂਪ ਲਗਾ ਕੇ ਆਪਣੇ ਸਬੰਧਤ ਪੋਲਿੰਗ ਸਟੇਸ਼ਨ ਤੇ ਬੈਠ ਕੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਉਪਰੋਕਤ ਅਨੁਸਾਰ ਦੱਸੇ ਗਏ ਫਾਰਮ ਪ੍ਰਾਪਤ ਕਰਨਗੇ।ਇਸ ਲਈ ਜ਼ਿਲੇ• ਦੇ ਸਮੂਹ ਵੋਟਰਾਂ/ਆਮ ਜਨਤਾ ਅਤੇ ਰਾਜਸੀ ਪਾਰਟੀਆਂ ਦੇ ਨੁੰਮਾਦਿੰਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਤਰੁੱਟੀ ਤੋ ਰਹਿਤ ਵੋਟਰ ਸੂਚੀ ਬਨਾਉਣ ਵਿੱਚ ਚੋਣ ਵਿਭਾਗ ਨੂੰ ਆਪਣਾ ਸਹਿਯੋਗ ਦੇਣ।