ਵੋਟਰ ਸੂਚੀਆਂ ਦੀ 1 ਜਨਵਰੀ 2016 ਦੇ ਆਧਾਰ ਅੰਤਿਮ ਪ੍ਰਕਾਸ਼ਨਾ ਮੁਕੰਮਲ, ਜ਼ਿਲ•ੇ ਵਿਚ ਕੁੱਲ 661417 ਹਨ ਵੋਟਰ : ਖਰਬੰਦਾ
ਫਿਰੋਜ਼ਪੁਰ 11 ਜਨਵਰੀ (ਏ.ਸੀ.ਚਾਵਲਾ) ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ•ੇ ਵਿਚ ਪੈਂਦੇ 4 ਵਿਧਾਨ ਸਭਾ ਚੋਣ ਹਲਕਿਆਂ ਲਈ ਯੋਗਤਾ 1 ਜਨਵਰੀ 2016 ਦੇ ਆਧਾਰ 'ਤੇ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਸਮੇਤ ਤਰਮੀਮਾਂ ਦੇ ਅੱਜ ਅੰਤਿਮ ਰੂਪ 'ਚ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ ਹਨ । ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜਿਲ•ਾ ਚੋਣ ਅਫਸਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ। ਇਸ ਮੌਕੇ ਉਨ•ਾਂ ਨੇ ਅਨੁਪੂਰਕ ਵੋਟਰ ਸੂਚੀਆਂ ਦੀਆਂ ਹਾਰਡ ਕਾਪੀਆਂ ਅਤੇ ਮੁਕੰਮਲ ਵੋਟਰ ਸੂਚੀਆਂ (ਬਿਨਾ ਫੋਟੋ) ਦੀ ਸੀ.ਡੀ. ਮੌਕੇ 'ਤੇ ਰਾਜਨੀਤਿਕ ਪਾਰਟੀਆਂ ਦੇ ਨੁੰਮਾਇੰਦਿਆਂ ਨੂੰ ਦਿੱਤੀਆਂ । ਉਨ•ਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ•ੇ ਵਿਚ ਕੁੱਲ 661417 ਵੋਟਰ ਹਨ, ਜਿਨ•ਾਂ ਵਿਚ 352732 ਪੁਰਸ਼, 308679 ਮਹਿਲਾ ਅਤੇ 06 ਤੀਜੇ ਲਿੰਗ ਦੇ ਵੋਟਰ ਹਨ। ਉਨ•ਾਂ ਦੱਸਿਆ ਕਿ ਵਿਧਾਨ ਸਭਾ ਹਲਕਾ 75 ਜ਼ੀਰਾ ਵਿਚ 169830 ਵੋਟਰ , ਵਿਧਾਨ ਸਭਾ ਹਲਕਾ 76-ਫਿਰੋਜ਼ਪੁਰ ਵਿਚ 164861 ਵੋਟਰ, 77-ਫਿਰੋਜ਼ਪੁਰ ਦਿਹਾਤੀ ਵਿਚ 176468 ਵੋਟਰ ਅਤੇ ਵਿਧਾਨ ਸਭਾ ਹਲਕਾ 78-ਗੁਰੂਹਰਸਹਾਏ ਵਿਚ 150258 ਵੋਟਰ ਸ਼ਾਮਲ ਹਨ। ਜ਼ਿਲ•ਾ ਚੋਣ ਅਫ਼ਸਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦਸਿਆ ਕਿ ਵੋਟਰ ਸੂਚੀਆਂ ਦੇਖਣ ਲਈ ਵੋਟਰ ਸੂਚੀ ਜ਼ਿਲ•ਾ ਚੋਣ ਦਫ਼ਤਰ ਫਿਰੋਜ਼ਪੁਰ , ਵਿਧਾਨ ਸਭਾ ਹਲਕਾ 75-ਜ਼ੀਰਾ ਲਈ ਦਫਤਰ ਉੱਪਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਜ਼ੀਰਾ, ਵਿਧਾਨ ਸਭਾ ਹਲਕਾ 76-ਫਿਰੋਜ਼ਪੁਰ ਲਈ ਦਫਤਰ ਉੱਪਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਫਿਰੋਜ਼ਪੁਰ, ਵਿਧਾਨ ਸਭਾ ਹਲਕਾ 77-ਫਿਰੋਜਪੁਰ ਦਿਹਾਤੀ ਲਈ ਦਫਤਰ ਜਿਲ•ਾ ਵਿਕਾਸ ਅਤੇ ਪੰਚਾਇਤ ਅਫਸਰ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਫਿਰੋਜਪੁਰ ਅਤੇ ਵਿਧਾਨ ਸਭਾ ਹਲਕਾ 78-ਗੁਰੂਹਰਸਹਾਏ ਲਈ ਦਫਤਰ ਉੱਪਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਗੁਰੂਹਰਸਹਾਏ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਅਤੇ ਸਬੰਧਤ ਪੋਲਿੰਗ ਸਟੇਸ਼ਨਾਂ ਦੇ ਬੂਥ ਲੈਵਲ ਅਫਸਰਾਂ ਕੋਲ ਵੇਖਣ ਲਈ ਉਪਲੱਬਧ ਹੈ। ਜੇਕਰ ਕਿਸੇ ਵੋਟਰ ਨੂੰ ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਦਾਅਵਾ ਨਵੀਂ ਵੋਟ ਬਣਨ ਲਈ ਫਾਰਮ ਨੰ. 6, ਇਤਰਾਜ਼ ਲਈ ਫਾਰਮ ਨੰ. 7 ਅਤੇ ਦਰੁਸਤੀ ਲਈ ਫਾਰਮ ਨੰ. 8 ਅਤੇ ਉਸੇ ਚੋਣ ਹਲਕੇ ਵਿੱਚ ਪਤਾ ਬਦਲਾਉਣ ਲਈ ਫਾਰਮ ਨੰ. 8-ਓ ਵਿੱਚ ਮਿਤੀ:11-01-2016 ਤੋਂ ਬਾਅਦ ਉਕਤ ਦੱਸੇ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰ ਜਾਂ ਬੂਥ ਲੈਵਲ ਅਫਸਰਾਂ ਕੋਲ ਪੇਸ਼ ਕਰ ਸਕਦਾ ਹੈ। ਇਸ ਮੌਕੇ ਸ.ਹੁਕਮ ਸਿੰਘ ਤਹਿਸੀਲਦਾਰ ਚੌਣਾ, ਸ੍ਰੀ ਚਾਂਦ ਪਰਕਾਸ਼ ਕਾਨੂੰਗੋ ਚੋਣਾ, ਸ.ਬਲਵਿੰਦਰ ਸਿੰਘ ਬਹੁਜਨ ਸਮਾਜ ਪਾਰਟੀ, ਸ. ਅਮਰਜੀਤ ਸਿੰਘ ਘਾਰੂ ਕਾਂਗਰਸ ਪਾਰਟੀ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਹਾਜਰ ਸਨ।