Ferozepur News

ਵਿਸ਼ਵ ਹਿੰਦੂ ਪ੍ਰੀਸ਼ਦ ਦੁਰਗਾ ਵਾਹਿਨੀ/ਮਾਤ੍ਰਿਸ਼ਕਤੀ ਵੱਲੋਂ ਪਿੰਡ ਬਾਜੀਦਪੁਰ ਵਿਖੇ ਅਖੰਡ ਦਾ ਹਥਿਆਰਾਂ ਦੀ ਪੂਜਾ ਪ੍ਰੋਗਰਾਮ ਦਾ ਕੀਤਾ ਆਯੋਜਨ 

ਫਿਰੋਜ਼ਪੁਰ 18 ਅਕਤੂਬਰ 2024 :ਵਿਸ਼ਵ ਹਿੰਦੂ ਪ੍ਰੀਸ਼ਦ ਦੁਰਗਾ ਵਾਹਿਨੀ/ਮਾਤ੍ਰਿਸ਼ਕਤੀ ਵੱਲੋਂ ਬਾਜੀਦਪੁਰ ਵਿਖੇ ਅਖੰਡ  ਦਾ ਹਥਿਆਰ ਪੂਜਾ ਪ੍ਰੋਗਰਾਮ ਫ਼ਿਰੋਜ਼ਪੁਰ ਛਾਉਣੀ ਦੇ ਨਗਰ ਪ੍ਰਧਾਨ ਤਰਸੇਮ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਦੁਰਗਾ ਮਾਤਾ ਦੇ ਮੰਦਰ ਵਿੱਚ ਕਰਵਾਇਆ ਗਿਆ। ਜਿਸ ਵਿੱਚ ਮਾਵਾਂ-ਭੈਣਾਂ ਨੇ ਉਤਸ਼ਾਹ ਨਾਲ ਹਥਿਆਰਾਂ ਦੀ ਪੂਜਾ ਕੀਤੀ ਅਤੇ ਭਾਰਤ ਮਾਤਾ ਕੀ ਜੈ ਘੋਸ਼ ਨਾਅਰਰਿਆ ਨਾਲ ਨਾਰੀ ਸ਼ਕਤੀ ਨਾਲ ਜਾਣ ਪਹਿਚਾਣ ਕਰਵਾਈ  ਗਈ।   
ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਸੰਗਠਨ ਮੰਤਰੀ ਅਜੈ ਜੈਨ ਨੇ ਮਾਵਾਂ-ਭੈਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿੱਚ ਨਾਰੀ ਸ਼ਕਤੀ ਦੀ ਭੂਮਿਕਾ ਕਿ  ਹੈ ਅਤੇ ਔਰਤ ਨੂੰ ਦੇਵੀ ਕਿਉਂ ਕਿਹਾ ਜਾਂਦਾ ਹੈ  ਦੀ ਜਾਣਕਾਰੀ ਦਿੰਦੇ ਹੋਏ ਔਰਤ ਸ਼ਕਤੀ ਨੂੰ ਧਰਮ ਦੀ ਰੱਖਿਆ ਲਈ ਅੱਗੇ ਆਉਣ ਲਈ ਕਿਹਾ ਗਿਆ।
ਪ੍ਰੋਗਰਾਮ  ਵਿੱਚ  ਵਿਹਿਪ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਬਹਿਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਮਾਤ੍ਰਿਸ਼ਕਤੀ ਦੁਰਗਾ ਵਾਹਿਨੀ ਦੇ ਹੋਰ ਵਰਕਰਾਂ ਨੇ ਸ਼ਮੂਲੀਅਤ ਕੀਤੀ।

Related Articles

Leave a Reply

Your email address will not be published. Required fields are marked *

Back to top button