ਵਿਧਾਇਕ ਰਮਿੰਦਰ ਆਵਲਾ ਦੇ ਜਨਮ ਦਿਨ ਤੇ ਹਲਕੇ ਅੰਦਰ ਵਰਕਰਾਂ ਨੇ ਲਗਾਏ ਲੱਖਾਂ ਬੂਟੇ
ਹਜਾਰਾਂ ਕੇਕ ਕੱਟ ਕੇ ਵਰਕਰਾਂ ਨੇ ਵਿਧਾਇਕ ਆਵਲਾ ਨੂੰ ਵਧਾਈ ਦਿੱਤੀ, ਯੂਥ ਕਾਂਗਰਸ ਨੇ ਖੂਨਦਾਨ ਕੈਂਪ ਵੀ ਲਗਾਇਆ
ਵਿਧਾਇਕ ਰਮਿੰਦਰ ਆਵਲਾ ਦੇ ਜਨਮ ਦਿਨ ਤੇ ਹਲਕੇ ਅੰਦਰ ਵਰਕਰਾਂ ਨੇ ਲਗਾਏ ਲੱਖਾਂ ਬੂਟੇ
ਹਜਾਰਾਂ ਕੇਕ ਕੱਟ ਕੇ ਵਰਕਰਾਂ ਨੇ ਵਿਧਾਇਕ ਆਵਲਾ ਨੂੰ ਵਧਾਈ ਦਿੱਤੀ, ਯੂਥ ਕਾਂਗਰਸ ਨੇ ਖੂਨਦਾਨ ਕੈਂਪ ਵੀ ਲਗਾਇਆ
ਹਲਕਾ ਵਾਸੀਆਂ ਦੇ ਪਿਆਰ ਦਾ ਸਦਾ ਰਿਣੀ ਰਹਾਂਗਾ-ਵਿਧਾਇਕ ਰਮਿੰਦਰ ਆਵਲਾ
ਜਲਾਲਾਬਾਦ, 20 ਜੁਲਾਈ, 2021: ਹਲਕਾ ਵਿਧਾਇਕ ਰਮਿੰਦਰ ਆਵਲਾ ਲਈ ਆਪਣਾ ਜਨਮ ਦਿਨ ਸਮਰਥਕਾਂ ਤੇ ਹਲਕਾ ਵਾਸੀਆਂ ਦੇ ਪਿਆਰ ਸਦਕਾ ਇਤਿਹਾਸਕ ਰਿਹਾ। ਵਿਧਾਇਕ ਰਮਿੰਦਰ ਆਵਲਾ ਦੇ ਜਨਮ ਦਿਨ ਤੇ ਜਿੱਥੇ ਵਰਕਰਾਂ ਵਲੋਂ ਸ਼ਹਿਰ ਤੇ ਪਿੰਡ-ਪਿੰਡ ’ਚ ਹਜਾਰਾਂ ਕੇਕ ਕੱਟੇ ਗਏ ਉਥੇ ਹੀ ਵਾਤਾਵਰਣ ਦੀ ਸੁਰੱਖਿਆ ਦਾ ਸੁਨੇਹਾ ਦਿੰਦੇ ਹੋਏ ਲੱਖਾਂ ਬੂਟੇ ਵੀ ਲਗਾਏ ਗਏ। ਵਿਧਾਇਕ ਰਮਿੰਦਰ ਆਵਲਾ ਦੇ ਜਨਮ ਦਿਨ ਤੇ ਖਾਸ ਗੱਲ ਇਹ ਵੀ ਰਹੀ ਕਿ ਅੱਜ ਸ਼ਹਿਰ ਅਤੇ ਇਲਾਕੇ ਦੀਆਂ ਦੁਕਾਨਾਂ ਤੇ ਕੇਕ ਖਤਮ ਹੋ ਗਏ ਅਤੇ ਲੋਕਾਂ ਨੂੰ ਦੂਸਰੇ ਸ਼ਹਿਰਾ ’ਚ ਕੇਕ ਮੰਗਵਾਉਣੇ ਪਏ। ਕੇਕ ਕੱਟਣ ਦੀ ਸ਼ੁਰੂਆਤ ਨਗਰ ਕੌਂਸਲ ਦੇ ਪ੍ਰਧਾਨ ਵਿਕਾਸਦੀਪ ਚੌਧਰੀ ਤੇ ਐਡਵੋਕੇਟ ਪ੍ਰਮੋਦ ਚੌਧਰੀ ਦੇ ਕਾਰੋਬਾਰੀ ਸਥਾਨ ਤੋਂ ਕੀਤੀ ਗਈ। ਇਸ ਤੋਂ ਇਲਾਵਾ ਯੂਥ ਕਾਂਗਰਸ ਵਲੋਂ ਬਲਾਕ ਪ੍ਰਧਾਨ ਕੁਲਦੀਪ ਧਵਨ ਦੀ ਅਗਵਾਈ ਹੇਠ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿੱਥੇ 100 ਤੋਂ ਵੱਧ ਨੌਜਵਾਨਾਂ ਨੇ ਭਾਗ ਲੈ ਕੇ ਖੂਨਦਾਨ ਕੀਤਾ। ਇਸ ਮੌਕੇ ਜਿਲਾ ਪ੍ਰਧਾਨ ਰੂਬੀ ਗਿੱਲ, ਲਾਡੀ ਕੰਧਾਰੀ, ਸੁਮਿਤ ਵਰਮਾ, ਅਨੂ ਵਰਮਾ, ਵਿੱਕੀ ਵਿਰਕ ਜਸਵਿੰਦਰ, ਬਚਿੱਤਰ ਚੌਹਾਨਾ,ਮਾਨਵ ਬੱਬਰ, ਲੱਡੀ ਚੋਵਲਾ, ਦੀਪੂ ਨਾਰੰਗ ਮੌਜੂਦ ਸਨ।
ਇਸ ਮੌਕੇ ਬਲੱਡ ਬੈਂਕ ਫਾਜਿਲਕਾ ਤੋਂ ਆਈ ਟੀਮ ਆਸ਼ਾ ਡੋਡਾ ਸਟਾਫ ਨਰਸ, ਮਨਦੀਪ ਛੋਕਰਾ ਐਮਐਲਟੀ, ਰੀਤੂ ਮੈਡਮ ਐਮਐਲਟੀ, ਰਾਜ ਸਿੰਘ ਕੌਂੇਸਲਰ, ਰਜਿੰਦਰ ਸਿੰਘ ਵਲੋ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਵਿਧਾਇਕ ਆਵਲਾ ਨੇ ਯੂਥ ਕਾਂਗਰਸ ਵਲੋਂ ਲਗਾਏ ਗਏ ਖੂੁਨ-ਦਾਨ ਕੈਂਪ ਦੀ ਸ਼ਲਾਘਾ ਕੀਤੀ।
ਗੱਲਬਾਤ ਕਰਦਿਆਂ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਉਹ ਹਲਕਾ ਵਾਸੀਆਂ ਵਲੋਂ ਉਨ੍ਹਾਂ ਦੇ ਜਨਮ ਦਿਨ ਤੇ ਦਿੱਤੇ ਗਏ ਪਿਆਰ ਸਤਿਕਾਰ ਦੇ ਹਮੇਸ਼ਾਂ ਕਰਜਦਾਰ ਰਹਿਣਗੇ ਜਿੰਨ੍ਹਾਂ ਨੇ ਹਜਾਰਾਂ ਕੇਕ ਕੱਟ ਕੇ, ਵਾਤਾਵਰਣ ਦੀ ਸੁਰੱਖਿਆ ਨੂੰ ਲੈ ਕੇ ਬੂਟੇ ਲਗਾ ਕੇ ਅਤੇ ਖੂਨ-ਦਾਨ ਕੈਂਪ ਲਗਾ ਕੇ ਬਹੁਤ ਵੱਡਾ ਉਪਰਾਲਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਲਕੇ ਅੰਦਰ ਵਰਕਰਾਂ ਨੂੰ 2 ਲੱਖ ਬੂਟਾ ਲਗਾਉਣ ਦਾ ਟੀਚਾ ਦਿੱਤਾ ਸੀ ਅਤੇ ਅੱਜ ਵਰਕਰਾਂ ਨੇ ਪਿੰਡਾਂ ਦੇ ਲੋਕਾਂ ਨਾਲ ਮਿਲਕੇ ਲੱਖਾਂ ਬੂਟੇ ਲਗਾਏ। ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਲੋਕਾਂ ਨੂੰ ਆਪਣਾ ਜਨਮ ਦਿਨ ਨੂੰ ਸਮਾਜਿਕ ਕੰਮ ਕਰਕੇ ਮਨਾਉਂਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਅੰਦਰ ਵਾਤਾਵਰਣ ’ਚ ਲਗਾਤਾਰ ਹੋ ਰਹੀ ਤਬਦੀਲੀ ਦੇ ਕਾਰਣ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜਰੂਰਤ ਹੈ ਕਿਉਂਕਿ ਰੁੱਖਾਂ ਦੀ ਘਾਟ ਕਾਰਣ ਬਰਸਾਤਾਂ ’ਚ ਕਮੀ ਆ ਰਹੀ ਹੈ ਅਤੇ ਵੱਧਦਾ ਤਾਪਮਾਨ ਲੋਕਾਂ, ਕਿਸਾਨਾਂ ਲਈ ਕਾਫੀ ਖਤਰਨਾਕ ਹੈ। ਵਿਧਾਇਕ ਰਮਿੰਦਰ ਆਵਲਾ ਨੇ ਦੱਸਿਆ ਕਿ ਆਓ ਸਾਰੇ ਮਿਲਕੇ ਵਾਤਾਵਰਣ ਦੀ ਸੁਰੱਖਿਆ ਲਈ ਅਹਿਦ ਲਈਏ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਚੌਗਿਰਦੇ ਨੂੰ ਸੁਹਾਵਣਾ ਬਣਾਈਏ।
ਇਸ ਤੋਂ ਇਲਾਵਾ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਹਲਕਾ ਵਾਸੀਆਂ ਦੇ ਪਿਆਰ ਸਦਕਾ ਹੀ ਉਨ੍ਹਾਂ ਨੂੰ ਨੁਮਾਇੰਦਗੀ ਦਾ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਕਰਵਾਉਣ ਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜਾਂ ਲਈ ਲੋੜੀਦੀ ਰਾਸ਼ੀ ਪਿੰਡਾਂ ਤੇ ਸ਼ਹਿਰਾਂ ’ਚ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ’ਚ ਲੋਕਾਂ ਨਾਲ ਕੀਤੇ ਹੋਏ ਇਕ ਇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।