News

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਜਨਮ ਦਿਨ ਮਨਾਇਆ ਪ੍ਰੈੱਸ ਕਲੱਬ ਫਿਰੋਜ਼ਪੁਰ ‘ਚ

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਜਨਮ ਦਿਨ ਮਨਾਇਆ ਪ੍ਰੈੱਸ ਕਲੱਬ ‘ਚ

ਫਿਰੋਜ਼ਪੁਰ 1 ਜਨਵਰੀ 2020 : ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਪਣਾ ਜਨਮ ਦਿਨ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਕੇਕ ਕੱਟ ਕੇ ਮਨਾਇਆ।
ਅੱਜ ਜਨਮ ਦਿਨ ‘ਤੇ ਬੋਲਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਹਨਾਂ ਦਾ ਸਾਰਾ ਜੀਵਨ ਹੀ ਸਮਾਜ ਲੇਖੇ ਹੈ ਅਤੇ ਉਹ ਆਖ਼ਰੀ ਸਾਹ ਤੱਕ ਫਿਰੋਜ਼ਪੁਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਸ ਪਿੰਕੀ ਨੇ ਕਿਹਾ ਕਿ ਉਹਨਾਂ ਵਲੋਂ ਕੀਤੇ ਵਿਕਾਸ ਮੂੰਹੋ ਬੋਲਦੇ ਹਨ ਅਤੇ ਇਹ ਰਫਤਾਰ ਇਸੇ ਤਰ੍ਹਾਂ ਜਾਰੀ ਰਹੇਗੀ। ਪਿੰਕੀ ਨੇ ਵਿਰੋਧੀਆਂ ਤੇ ਵਿਅੰਗ ਕੱਸਦਿਆਂ ਕਿਹਾ ਕਿ ਜਿਹੜੇ ਪੀ ਜੀ ਆਈ ਫਿਰੋਜ਼ਪੁਰ ‘ਚ ਲਿਆਉਣ ਦੀਆਂ ਗੱਲਾਂ ਕਰਦੇ ਹਨ ਉਹਨਾਂ ਨੂੰ ਤਾਂ ਪੀ ਜੀ ਆਈ ਦੇ ਸਪੈਲਿੰਗ ਵੀ ਨਹੀਂ ਆਉਂਦੇ ਹੋਣਗੇ। ਉਹਨਾਂ ਕਿਹਾ ਕਿ ਸਾਰਾ ਜ਼ਿਲ੍ਹਾ ਜਾਣਦਾ ਹੈ ਕਿ ਪੀ ਜੀ ਆਈ ਲਿਆਉਣ ਲਈ ਉਹਨਾਂ ਦੀ ਕੀ ਦੇਣ ਹੈ। ਪ੍ਰੈੱਸ ਕਲੱਬ ਦੇ ਵਿਕਾਸ ਲਈ ਉਹਨਾਂ ਪਿਛਲੀ ਰਹਿੰਦੀ ਪੰਜ ਲੱਖ ਦੀ ਗ੍ਰਾੰਟ ਤੋਂ ਇਲਾਵਾ ਹੋਰ ਪੰਜ ਲੱਖ ਰੁਪਏ ਲੈਕੇ ਦੇਣ ਦੀ ਵੀ ਗੱਲ ਆਖੀ। ਇਸ ਮ
ਮੌਕੇ ‘ਤੇ ਪ੍ਰੈੱਸ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਚੇਅਰਮੈਨ ਹਰਚਰਨ ਸਿੰਘ ਸਾਮਾ, ਜਨਰਲ ਸਕੱਤਰ ਗੁਰਨਾਮ ਸਿੱਧੂ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਦਾ
ਸੰਧੂ ਅਤੇ ਮਨਦੀਪ ਕੁਮਾਰ ਮੌਂਟੀ ਨੇ ਵਿਧਾਇਕ ਨੂੰ ਕਲੱਬ ਵਲੋਂ ਵਧਾਈ ਦਿੰਦੇ ਹੋਏ ਓਹਨਾ ਦੇ ਕੰਮਾਂ ਦੇ ਸ਼ਲਾਘਾ ਕੀਤੀ। ਅਖੀਰ ਵਿਚ ਕੇਕ ਕੱਟ ਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਤੇ ਸਮੁੱਚੀ ਪ੍ਰੈੱਸ ਕਲੱਬ ਤੋਂ ਇਲਾਵਾ ਲਾਲੋ ਹਾਂਡਾ, ਰਿੰਕੂ ਗਰੋਵਰ, ਬਲਵੀਰ ਸਿੰਘ ਬਾਠ, ਗੋਗੀ ਪਿਆਰੇਆਣਾ, ਪ੍ਰਿੰਸ ਭਾਊ ਆਦਿ ਕਾਂਗਰਸੀ ਆਗੂ ਹਾਜਰ ਸਨ।

Related Articles

Back to top button
Close