ਵਿਧਵਾ ਔਰਤ ਦਾ ਐਲ. ਆਈ. ਸੀ. ਤੋਂ ਆਇਆ ਚੈੱਕ ਕੈਸ਼ ਕਰਵਾਉਣ ਦੇ ਦੋਸ਼ ਵਿਚ 4 ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ 26 ਮਾਰਚ (ਏ. ਸੀ. ਚਾਵਲਾ): ਕਸਬਾ ਮੱਲਾਂਵਾਲਾ 'ਚ ਇਕ ਵਿਧਵਾ ਔਰਤ ਦਾ ਐਲ. ਆਈ. ਸੀ. ਤੋਂ ਆਇਆ ਚੈੱਕ ਕੈਸ਼ ਕਰਵਾਉਣ ਦੇ ਦੋਸ਼ ਵਿਚ ਥਾਣਾ ਮੱਲਾਂਵਾਲਾ ਦੀ ਪੁਲਸ ਨੇ 4 ਲੋਕਾਂ ਖਿਲਾਫ 420, 120-ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਿਪਾਲ ਸਿੰਘ ਸੀਨੀਅਰ ਮੈਨੇਜਰ ਐਲ. ਆਈ. ਸੀ. ਮੱਲਾਂਵਾਲਾ ਨੇ ਦੱਸਿਆ ਕਿ ਬਲਵਿੰਦਰ ਕੌਰ ਵਿਧਵਾ ਜਗਤਾਰ ਸਿੰਘ ਦਾ ਐਲ. ਆਈ. ਸੀ. ਤੋਂ 203201 ਰੁਪਏ ਦਾ ਚੈੱਕ ਆਇਆ ਸੀ। ਮੈਨੇਜਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਐਲ. ਆਈ. ਸੀ. ਤੋਂ ਆਏ ਚੈੱਕ ਨੂੰ ਬਲਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਨੇ ਆਪਣੇ ਸਾਥੀਆਂ ਸੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਅਨ ਨਿਧਾਨਾ ਥਾਣਾ ਗੁਰੂਹਰਸਹਾਏ, ਸ਼ੀਲਾ ਪਤਨੀ ਸੋਹਣ ਅਤੇ ਬਲਜੀਤ ਸਿੰਘ ਸਰਪੰਚ ਵਾਸੀਅਨ ਬੱਗੇਕੇ ਪਿੱਪਲ ਥਾਣਾ ਕੁੱਲਗੜ•ੀ ਨਾਲ ਮਿਲ ਕੇ ਕੇਸ਼ ਕਰਵਾ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਉਨ•ਾਂ ਨੇ ਸ਼ਿਕਾਇਤਕਰਤਾ ਕ੍ਰਿਪਾਲ ਸਿੰਘ ਦੇ ਬਿਆਨਾਂ ਤੇ ਬਲਵਿੰਦਰ ਕੌਰ, ਸੁਰਜੀਤ ਸਿੰਘ, ਸ਼ੀਲਾ ਅਤੇ ਬਲਜੀਤ ਸਿੰਘ ਸਰਪੰਚ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।