Ferozepur News

ਵਪਾਰ ਮੰਡਲ ਗੁਰੂਹਰਸਹਾਏ ਦੀ ਹੋਈ ਮੀਟਿੰਗ , ਜਥੇਬੰਦੀ ਦੀ ਕੀਤੀ ਗਈ ਚੋਣ

ਗੁਰੂਹਰਸਹਾਏ, 1 ਮਈ (ਪਰਮਪਾਲ ਗੁਲਾਟੀ)- ਸਥਾਨਕ ਸ਼ਹਿਰ ਦੇ ਸਮੂਹ ਵਪਾਰੀ ਵਰਗ ਦੀ ਇਕ ਅਹਿਮ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਸਿੱਖ ਸਨਾਤਨ ਧਰਮਸ਼ਾਲਾ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਟ੍ਰੇਡ ਯੂਨੀਅਨਾਂ ਦੇ ਅਹੁਦੇਦਾਰਾਂ ਸਮੇਤ ਆਮ ਦੁਕਾਨਦਾਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਵਪਾਰੀ ਵਰਗ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ-ਵਿਟਾਂਦਰਾ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸਤਵਿੰਦਰ ਸਿੰਘ ਭੰਡਾਰੀ ਨੇ ਵੱਖ-ਵੱਖ ਟ੍ਰੇਡ ਯੂਨੀਅਨ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਯੂਨੀਅਨਾਂ ਦੀ ਚੋਣ ਕਰਕੇ ਅਹੁਦੇਦਾਰਾਂ ਅਤੇ ਕਾਰਜਕਾਰੀ ਕਮੇਟੀ ਦੀ ਲਿਸਟ ਵਪਾਰ ਮੰਡਲ ਗੁਰੂਹਰਸਹਾਏ ਨੂੰ ਦਿੱਤੀ ਜਾਵੇ। ਉਹਨਾਂ ਨੇ ਕਿਸੇ ਵੀ ਵਪਾਰੀ ਜਾਂ ਦੁਕਾਨਦਾਰ ਨਾਲ ਹੁੰਦੀ ਧੱਕੇਸ਼ਾਹੀ ਵਿਰੁੱਧ ਇੱਕਜੁੱਟ ਹੋ ਕੇ ਡੱਟਣ ਦਾ ਸੱਦਾ ਦਿੱਤਾ। 
    ਇਸ ਮੀਟਿੰਗ ਦੌਰਾਨ ਵਪਾਰ ਮੰਡਲ ਗੁਰੂਹਰਸਹਾਏ ਦੀ ਚੋਣ ਕੀਤੀ ਗਈ, ਜਿਸ ਵਿਚ ਸਰਬ ਸੰਮਤੀ ਨਾਲ ਸਤਵਿੰਦਰ ਸਿੰਘ ਭੰਡਾਰੀ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਰਾਜ ਕੁਮਾਰ ਵੋਹਰਾ ਅਤੇ ਵਿਜੇ ਕੁਮਾਰ ਨਰੂਲਾ ਸਰਪ੍ਰਸਤ, ਪ੍ਰੇਮ ਕੁਮਾਰ ਸਚਦੇਵਾ ਅਤੇ ਵਿਜੇ ਕੁਮਾਰ ਮੋਂਗਾ ਵਾਈਸ ਪ੍ਰਧਾਨ, ਪ੍ਰਿਤਪਾਲ ਸਿੰਘ ਦੁੱਗਲ ਜਨਰਲ ਸੈਕਟਰੀ, ਅਸ਼ੋਕ ਕੁਮਾਰ ਕਾਜੂ ਸਚਦੇਵਾ ਸੈਕਟਰੀ, ਦੀਪਕ ਆਵਲਾ ਜੁਆਇੰਟ ਸੈਕਟਰੀ, ਲਾਲ ਚੰਦ ਨਰੂਲਾ ਅਤੇ ਮੇਹਰ ਚੰਦ ਮੋਂਗਾ ਕੈਸ਼ੀਅਰ, ਪਵਨ ਕੰਧਾਰੀ ਪ੍ਰੈਸ ਸਕੱਤਰ ਚੁਣੇ ਗਏ। ਇਸ ਮੌਕੇ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੇ ਮਿਲੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ। ਇਸ ਮੌਕੇ ਚੁਣੇ ਅਹੁਦੇਦਾਰਾਂ ਨੇ ਕਿਹਾ ਕਿ ਦੁਕਾਨਦਾਰਾਂ ਅਤੇ ਵਪਾਰੀਆਂ ਦੀ ਮੁਸ਼ਕਿਲਾਂ ਬਿਨ੍ਹਾਂ ਕਿਸੇ ਪਾਰਟੀਬਾਜੀ, ਜਾਤ-ਪਾਤ ਜਾਂ ਫਿਰ ਵੱਡੇ-ਛੋਟੇ ਦੇ ਪੱਖਪਾਤ ਤੋਂ ਬਿਨ੍ਹਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਬਿੱਟੂ ਗਲਹੋਤਰਾ, ਓਮ ਪ੍ਰਕਾਸ਼ ਮੋਂਗਾ, ਅਸ਼ਵਨੀ ਕੁਮਾਰ, ਛਿੰਦਰਪਾਲ ਭੋਲਾ, ਰਕੇਸ਼ ਬਜਾਜ, ਲਾਡਾ ਵੋਹਰਾ, ਪ੍ਰਦੀਪ ਮਦਾਨ, ਸਮਨਦੀਪ ਬੇਰੀ, ਸੋਨੂੰ ਮੋਂਗਾ, ਰੰਮੀ ਸਿਕਰੀ, ਸੌਰਵ ਮਿੱਤਰੂ, ਪਵਨ ਗੁਪਤਾ, ਰਾਜ ਚੁੱਘ, ਉਡੀਕ ਚੰਦ ਬਿੰਦਰਾ, ਸਚਿਨ ਸੇਠੀ, ਕਪਿਲ ਢੀਂਗੜਾ, ਮਿੰਟੂ ਡੋਡਾ, ਅਸ਼ਵਨੀ ਗਲਹੋਤਰਾ, ਪਵਨ ਨਰੂਲਾ, ਸੁਮਿਤ ਬੱਬਰ, ਦੁਰਗਾ ਦਾਸ ਸਿਕਰੀ, ਜਸਪਾਲ ਸਿੰਘ, ਰਵਿੰਦਰ ਭੰਡਾਰੀ, ਕ੍ਰਿਸ਼ਨ ਬਜਾਜ, ਸੋਨੂੰ ਕੱਕੜ, ਰੋਹਨ ਮੈਡੀਕਲ, ਰਿੰਕੂ ਬੇਰੀ, ਟਿੰਕਾ ਸੁਨਿਆਰਾ, ਪ੍ਰਦੀਪ ਧਵਨ, ਵਿੱਕੀ ਸੇਠੀ, ਅਨੋਖ ਭੋਲੋਵਾਲੀਆ, ਐਡਵੋਕੇਟ ਰੋਜੰਤ ਮੋਂਗਾ, ਸੁਖਚੈਨ ਸੋਢੀ, ਚਰਨਜੀਤ ਛਾਂਗਾ, ਨਵਦੀਪ ਅਹੂਜਾ ਵਕੀਲ ਸਮੇਤ ਸਮੂਹ ਦੁਕਾਨਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ। 
 

Related Articles

Back to top button