ਲੋਕ ਚੇਤਨਾ ਮੰਚ ਵੱਲੋਂ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੂਟੇ ਲਗਾਏ ਗਏ |
ਮਮਦੋਟ ,30 ਮਾਰਚ (ਨਿਰਵੈਰ ਸਿੰਘ ਸਿੰਧੀ ) :- ਸਮਾਜ ਵਿਚ ਲੋਕ ਭਲਾਈ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਦੇ ਕੰਮ ਕਰਨ ਵਿਚ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਅਤੇ ਕਈ ਵਾਤਾਵਰਨ ਪ੍ਰੇਮੀ ਆਪਣੀ ਰੁਝੇਵਿਆਂ ਭਰੀ ਜਿੰਦਗੀ ਵਿਚੋਂ ਸਮਾਂ ਕੱਢ ਕੇ ਇਸ ਕੰਮ ਵਿਚ ਲੱਗੇ ਹੋਏ ਹਨ ਓਹਨਾ ਵਿੱਚੋ ਇੱਕ ਹੈ "ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਚੇਤਨਾ ਮੰਚ" ਸੰਸਥਾ ਜੋ ਕਿ ਪਿੱਛਲੇ ਲੰਬੇ ਸਮੇ ਤੋਂ ਹਲਕਾ ਫਿਰੋਜਪੁਰ ਦਿਹਾਤੀ ਦੇ ਬਲਾਕ ਮਮਦੋਟ ਅੰਦਰ ਲੋਕ ਭਲਾਈ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਕਰਨ ਵਿਚ ਜੁਟੀ ਹੋਈ ਹੈ ਜੋ ਕਿ ਇਲਾਕੇ ਅੰਦਰ ਅਲੱਗ ਅਲੱਗ ਲੋਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਇਸੇ ਲੜੀ ਤਹਿਤ ਅੱਜ ਮਮਦੋਟ ਦੇ ਸਬ ਤਹਿਸੀਲ ਦਫਤਰ ਦੇ ਬਾਹਰ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਚੇਤਨਾ ਮੰਚ ਦੀ ਟੀਮ ਵੱਲੋਂ ਸੜਕ ਦੇ ਕਿਨਾਰੇ 10 ਛਾਂ ਦਾਰ ਬੂਟੇ ਲਗਾਏ ਗਏ ਹਨ | ਇਥੇ ਦੱਸਣਯੋਗ ਹੈ ਕਿ ਇਸੇ ਹੀ ਸੰਸਥਾਂ ਵੱਲੋਂ ਪਹਿਲਾਂ ਵੀ ਮਮਦੋਟ ਇਲਾਕੇ ਵਿਚ ਬੱਸ ਸਟੈਂਡ ਦੇ ਕੋਲ ਸੜਕ ਦੇ ਕਿਨਾਰੇ ਬੂਟੇ ਲਗਾਏ ਜਾ ਚੁੱਕੇ ਹਨ ਜਿੰਨਾ ਦੀ ਸੰਸਥਾਂ ਦੇ ਮੈਂਬਰਾਂ ਵੱਲੋਂ ਪੂਰੀ ਦੇਖ ਰੇਖ ਕੀਤੀ ਜਾ ਰਹੀ ਹੈ ਇਥੇ ਇਹ ਵੀ ਦੱਸਣਯੋਗ ਹੈ ਕਿ ਇੰਨਾ ਬੂਟਿਆਂ ਨੂੰ ਅਵਾਰਾ ਪਸ਼ੂਆਂ ਆਦਿ ਤੋਂ ਬਚਾਉਣ ਵਾਸਤੇ ਲੋਹੇ ਦੇ ਜੰਗਲੇ (ਟ੍ਰੀ ਗਾਰਡ) ਵੀ ਲਗਾਏ ਗਏ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਘਬੀਰ ਸਿੰਘ ਖਹਿਰਾ ਸੇਵਾ ਮੁਕਤ ਜਿਲਾ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ,ਕੁਲਦੀਪ ਸਿੰਘ ,ਅਸ਼ਵ ਬਜਾਜ ,ਗੁਰਵਿੰਦਰ ਸਿੰਘ ਖਹਿਰਾ ,ਬਲਜੀਤ ਸਿੰਘ , ਗੁਰਮੀਤ ਸਿੰਘ ਜੱਜ ,ਜਸਵਿੰਦਰ ਸਿੰਘ ਫੌਜੀ ਭੁਲੇਰੀਆ,ਰਾਜੇਸ਼ ਗਾਬਾ ,ਮੋਹਿਤ ਕੁਮਾਰ ,ਬਲਰਾਜ ਸਿੰਘ ਸੰਧੂ ,ਨਿਰਵੈਰ ਸਿੰਘ ਸਿੰਧੀ ਜਰਨਲ ਸਕੱਤਰ ਪ੍ਰੈਸ ਕਲੱਬ ਮਮਦੋਟ ,ਸੋਹਣ ਸਿੰਘ ਖਰਾਦ ਵਾਲੇ ,ਸੁਖਮਨ ਸਿੰਘ ਸਿੰਧੀ , ਰਾਜਿੰਦਰ ਸਿੰਘ ,ਸਿਮਰਨ ਸਿੰਘ ,ਨਿਰਮਲ ਸਿੰਘ ਸਿੰਧੀ ,ਲਾਲ ਸਿੰਘ ਆਦਿ ਕਮੇਟੀ ਮੈਂਬਰ ਅਤੇ ਪਤਵੰਤੇ ਹਾਜਿਰ ਸਨ |
ਕੈਪਸ਼ਨ :- ਰਘਬੀਰ ਸਿੰਘ ਖਹਿਰਾ ਪੌਦਾ ਲਗਾਉਂਦੇ ਹੋਏ ਓਹਨਾ ਦੇ ਨਾਲ ਲੋਕ ਚੇਤਨਾ ਮੰਚ ਦੇ ਅਹੁਦੇਦਾਰ ਅਤੇ ਵਾਤਾਵਰਨ ਪ੍ਰੇਮੀ |