ਲੈਫਟੀਨੈਟ ਰਮਾ ਖੰਨਾ ਭਾਰਤ 'ਚੋਂ ਰਹੀ ਅੱਵਲ
ਲੈਫਟੀਨੈਟ ਰਮਾ ਖੰਨਾ ਭਾਰਤ 'ਚੋਂ ਰਹੀ ਅੱਵਲ
ਗੁਰੂਹਰਸਹਾਏ, 21 ਅਕਤੂਬਰ (ਪਰਮਪਾਲ ਗੁਲਾਟੀ)- ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ• ਡਾਇਰੈਕਟੋਰੇਟ ਦੀ ਐਸੋਸੀਏਸ਼ਨ ਐਫ.ਸੀ.ਸੀ ਅਫ਼ਸਰ (ਏ.ਐਨ.ਓ) ਲੈਫਟੀਨੈਟ ਰਮਾ ਖੰਨਾ ਐਨ.ਸੀ.ਸੀ ਇੰਚਾਰਜ਼ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇ ਨੈਸ਼ਨਲ ਇੰਟਗਰੇਸ਼ਨ ਕੈਂਪ 'ਚ ਏ.ਐਨ.ਓ ਦੇ ਲੈਕਚਰ ਕੰਪੀਟੀਸ਼ਨ ਵਿਚ ਭਾਰਤ ਭਰ ਦੇ ਵਿਚੋਂ ਪਹਿਲਾ ਇਨਾਮ ਜਿੱਤਿਆ ਹੈ।
ਇਹ ਕੈਂਪ ਪੱਛਮੀ ਬੰਗਾਲ ਦੇ ਸ਼ਹਿਰ ਹੁਗਲੀ (ਕਲਕੱਤਾ) ਵਿਖੇ ਲਗਾਇਆ ਗਿਆ, ਜਿਸ ਵਿਚ ਹਿੰਦੁਸਤਾਨ ਦੀਆਂ ਵੱਖ ਵੱਖ ਸਟੇਟਾਂ ਤੋਂ ਐਨ.ਸੀ.ਸੀ ਦੇ ਕੈਡਿਟਸ ਅਤੇ ਅਫ਼ਸਰਾਂ ਨੇ ਭਾਗ ਲਿਆ। ਇਸ ਵਿਚ ਐਨ.ਸੀ.ਸੀ ਅਫ਼ਸਰਾਂ ਦਾ ਲੈਕਚਰਾਰ ਕੰਪੀਟਿਸ਼ਨ ਕਰਵਾਇਆ ਗਿਆ, ਜਿਸ ਵਿਚ ਐਨ.ਸੀ.ਸੀ ਦੇ ਏ.ਡੀ.ਜੀ ਮੇਜਰ ਜਨਰਲ ਏ.ਕੇ. ਘੋਸ਼ ਨੇ ਲੈਫਟੀਨੈਟ ਰਮਾ ਖੰਨਾ ਨੂੰ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਭਰਪੂਰ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਕ ਮਹਿਲਾ ਅਫ਼ਸਰ ਨੇ ਪੂਰੇ ਦੇਸ਼ ਵਿਚੋਂ ਪਹਿਲਾ ਸਥਾਨ ਹਾਸਲ ਕੇ ਔਰਤ ਵਰਗ ਦਾ ਸ਼ਾਨ ਨਾਲ ਸਿਰ ਉਚਾ ਕੀਤਾ ਹੈ ਅਤੇ ਸਾਨੂੰ ਇਸ ਤਰ•ਾਂ ਦੇ ਅਫ਼ਸਰਾਂ 'ਤੇ ਮਾਣ ਹੈ ਜੋ ਕਿ ਕੈਡਿਟਸ ਦਾ ਭਵਿੱਖ ਸੰਵਾਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਇਸ ਮੁਕਾਬਲੇ ਵਿਚ ਦੂਜਾ ਇਨਾਮ ਤਾਮਿਲਨਾਡੂ ਅਤੇ ਤੀਜਾ ਸਥਾਨ ਉਤੱਰ ਪ੍ਰਦੇਸ਼ ਦੇ ਐਨਸੀਸੀ ਅਫ਼ਸਰਾਂ ਨੇ ਜਿੱਤਿਆ।
ਲੈਂਫਟੀਨੈਟ ਰਮਾ ਖੰਨਾ ਨੇ ਇਸ ਜਿੱਤ ਦਾ ਸਿਹਰਾ ਡੀ.ਈ.ਓ ਫਿਰੋਜ਼ਪੁਰ ਜਗਸੀਰ ਸਿੰਘ ਅਤੇ ਸੀ.ਓ ਕਰਨਲ ਏ ਕੇ ਬੈਨੀਵਾਲ 6 ਪੰਜਾਬ ਬਟਾਲੀਅਨ ਮਲੋਟ ਅਕੈਡਮੀ ਨੂੰ ਦਿੱਤਾ।