ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਤੇ ਦੇਵ ਸਮਾਜ ਕਾੱਲੇਜ ਨੇ ਸੰਯੁਕਤ ਰੂਪ ‘ਚ ਮਨਾਇਆ ਅਧਿਆਪਕ ਦਿਵਸ
ਰਾਜ ਪੁਰਸਕਾਰ ਜੇਤੂ ਅਤੇ ਹੋਰ 31 ਪ੍ਰਤਿਭਾਸ਼ਾਲੀ ਅਧਿਆਪਕ ਕੀਤੇ ਸਨਮਾਨਿਤ
ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਤੇ ਦੇਵ ਸਮਾਜ ਕਾੱਲੇਜ ਨੇ ਸੰਯੁਕਤ ਰੂਪ ‘ਚ ਮਨਾਇਆ ਅਧਿਆਪਕ ਦਿਵਸ
ਰਾਜ ਪੁਰਸਕਾਰ ਜੇਤੂ ਅਤੇ ਹੋਰ 31 ਪ੍ਰਤਿਭਾਸ਼ਾਲੀ ਅਧਿਆਪਕ ਕੀਤੇ ਸਨਮਾਨਿਤ
ਫਿਰੋਜ਼ਪੁਰ, 6 ਸਤੰਬਰ, 2021 :ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਰਾਸ਼ਟਰਪਤੀ ਜੀ ਦਾ ਜਨਮ ਦਿਹਾੜਾ ਜੋ ਕਿ ਭਾਰਤ ਵਿੱਚ ਅਧਿਆਪਕ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਅੱਜ ਰੋਟਰੀ ਕਲੱਬ ਫ਼ਿਰੋਜ਼ਪੁਰ ਕੈੰਟ ਤੇ ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਨੇ ਅਧਿਆਪਕ ਦਿਵਸ ਸੰਯੁਕਤ ਰੂਪ ਪ੍ਰਿੰਸੀਪਲ ਡਾ . ਰਮਨੀਤਾ ਸੈਨੀ ਸ਼ਾਰਦਾ ਅਤੇ ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਦੇ ਪ੍ਰਧਾਨ ਕਮਲ ਸ਼ਰਮਾ ਦੀ ਅਗਵਾਈ ਵਿੱਚ ਫ਼ਿਰੋਜ਼ਪੁਰ ਜਿਲੇ ਦੇ 31 ਸਕੂਲ-ਕਾਲਜ ਅਧਿਆਪਕਾਂ ਨੂੰ “ਨੇਸ਼ਨ ਬਿਲਡਿਰ ਐਵਾਰਡ” ਦੇ ਕੇ ਸਨਮਾਨਿਤ ਕੀਤਾ ਗਿਆ। ਜਿਲਾ ਸਿੱਖਿਆ ਅਫਸਰ ਕੁਲਵਿੰਦਰ ਕੋਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਅੱਜ ਇਸ ਮੌਕੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦੋ ਅਧਿਆਪਕਾਂ ਸ੍ਰੀਮਤੀ ਜਸਵਿੰਦਰ ਸਰਕਾਰੀ ਪ੍ਰਾਇਮਰੀ ਸਕੂਲ ਲੂੰਬੜੀਵਾਲਾ ਅਤੇ ਮਿਨਾਕਸ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰਿਫ ਕੇ ਨੂੰ ਸਨਮਾਨਿਤ ਕੀਤਾ ਗਿਆ ਇਨ੍ਹਾਂ ਦੋ ਅਧਿਆਪਕਾਂ ਨੂੰ ਪੰਜ ਸਤੰਬਰ 2021 ਮੌਕੇ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਐਵਾਰਡ ਦੇ ਕੇ ਸਨਮਾਨਿਤ ਕੀਤਾ ।ਜਸਵਿੰਦਰ ਕੌਰ ਨੇ ਆਪਣੇ ਭਾਸ਼ਣ ਚ ਕਿਹਾ ਕੀ ਹੁਣ ਉਨ੍ਹਾਂ ਉੱਪਰ ਜਿੰਮੇਵਾਰੀਆਂ ਤੇ ਸੇਵਾ ਭਾਵਨਾ ਹੋਰ ਵੀ ਵਧ ਜਾਂਦੀ ਗਈ ਹੈ ਅਤੇ ਮਿਹਨਤ ਦੇ ਰਸਤੇ ਤੇ ਚੱਲ ਕੇ ਵਿਦਿਆਰਥੀਆਂ ਦਾ ਭਵਿੱਖ ਸੰਵਾਰਦੇ ਹੋਏ ਉਹਨਾਂ ਨੂੰ ਸਮਾਜ ਦੇ ਇੱਕ ਚੰਗੇ ਇਨਸਾਨ ਬਣਾਉਣ ਦੀ ਕੋਸ਼ਿਸ ਕਰਾਗੇ।ਪ੍ਰਧਾਨ ਕਮਲ ਸ਼ਰਮਾ ਅਤੇ ਪ੍ਰਿੰਸੀਪਲ ਡਾ . ਰਮਨੀਤਾ ਸੈਨੀ ਸ਼ਾਰਦਾ ਅਤੇ ਰਾਕੇਸ਼ ਪਵਾਰ ਨੇ ਆਪਣੇ ਭਾਸ਼ਨ ਦੌਰਾਨ ਅਧਿਆਪਕਾਂ ਦੀ ਸਲਾਹੁਤਾ ਕੀਤੀ ਅਤੇ ਕਿਹਾ ਅਧਿਆਪਕਾਂ ਦੀ ਜਗ੍ਹਾ ਦੂਸਰਾ ਹੋਰ ਕੋਈ ਨਹੀਂ ਲੈ ਸਕਦਾ। ਇਸ ਮੌਕੇ ਗੀਤਿਕਾ ਮੋਂਗਾ ,ਡਾ ਬੋਹਡ਼ ਸਿੰਘ, ਸੁਰਿੰਦਰ ਸਿੰਘ ਗਿੱਲ, ਗੀਤਿਕਾ ਸਿੰਘਾਲ, ਮਿਸ ਅੰਜੂ ਬਾਲਾ, ਪਰਮਜੀਤ ਕੌਰ, ਹਰਜੀਤ ਸਿੰਘ ਗਿੱਲ, ਮਿਸ ਪਲਵਿੰਦਰ ਕੌਰ, ਸ਼ਮਿੰਦਰ ਸਿੰਘ ਸਿੱਧੂ, ਸੋਨਾ ਸਿੰਘ, ਗੁਰਦੇਵ ਸਿੰਘ, ਸਵਿਤਾ ਮੋਗਾ, ਗਗਨਦੀਪ ਕੌਰ, ਗਗਨਦੀਪ ਸਿੰਘ, ਸਿਮਰਨ ਸੰਧੂ ਅਤੇ ਚਰਨਜੀਤ ਸਿੰਘ ਚਹਿਲ ਨੂੰ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਟੇਜ ਸਕੱਤਰ ਦੀ ਭੂਮਿਕਾ ਰਵੀ ਇੰਦਰ ਅਤੇ ਅਨਿਲ ਪ੍ਰਭਾਕਰ ਨੇ ਬਾਖੂਬੀ ਨਿਭਾਈ
ਇਸ ਮੌਕੇ ਸੀਨੀਅਰ ਰੋਟਰੀਅਨ ਅਸ਼ੋਕ ਬਹਿਲ, ਐ ਜੀ ਹਰਵਿੰਦਰ ਘਈ, ਸੱਕਤਰ ਗੁਲਸ਼ਨ ਸਚਦੇਵਾਂ , ਬਲਦੇਵ ਸਲੂਜਾ, ਸੁਖਦੇਵ ਸ਼ਰਮਾ, ਅਮਰਿੰਦਰ ਦਮਨ ਸਿੰਘ, ਮਯੰਕ ਫਾਉਡੇਸ਼ਨ ਤੋਂ ਪ੍ਰਿੰਸੀਪਲ ਸੰਜੀਵ ਟੰਡਨ, ਦੀਪਕ ਸ਼ਰਮਾ,ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।