News

ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵਲੋਂ ਅੰਧਵਦਿਆਲਾ ਵਿੱਚ ਰਹਿ ਰਹੇ ਨੇਤਰਹੀਣਾਂ ਨੂੰ ਵੰਡੇ ਟਰੈਕ ਸੂਟ ਅਤੇ ਸ਼ਾਮ ਦੇ ਭੋਜਨ ਦੀ ਕੀਤੀ ਵਿਵਸਥਾ

ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵਲੋਂ ਅੰਧਵਦਿਆਲਾ ਵਿੱਚ ਰਹਿ ਰਹੇ ਨੇਤਰਹੀਣਾਂ ਨੂੰ ਵੰਡੇ ਟਰੈਕ ਸੂਟ ਅਤੇ ਸ਼ਾਮ ਦੇ ਭੋਜਨ ਦੀ ਕੀਤੀ ਵਿਵਸਥਾ


ਮਿਤੀ 13 ਦਿਸੰਬਰ 2019 ਅੰਧਵਿਦਯਾਲਾ ਲਈ ਰਹਿ ਖਾਸ । ਰੋਟਰੀ ਕਲੱਬ ਫਿਰੋਜ਼ਪੁਰ ਨੇ ਕਲੱਬ ਦੇ ਪ੍ਰਧਾਨ ਬਲਦੇਵ ਸਲੂਜਾ ਦੀ ਅਗਵਾਈ ਵਿੱਚ 27 ਟਰੈਕ ਸੂਟ ਵੰਡੇ । ਇਸ ਤੋਂ ਇਲਾਵਾ ਰਾਤ ਦੇ ਭੋਜਨ ਦਾ ਇੰਤਜ਼ਾਮ ਫਿਰੋਜ਼ਪੁਰ ਲੰਗਰ ਸੇਵਾ ਸੋਸਾਇਟੀ ਦੀ ਸਹਾੲਿਤਾ ਨਾਲ ਕੀਤਾ ।
ਇਸ ਪਹਿਲ ਨਾਲ ਸੰਸਥਾ ਵਿੱਚ ਰਹਿ ਰਹੇ ਨੇਤਰਹੀਣਾਂ ਨੇ ਰੋਟਰੀ ਕਲੱਬ ਫਿਰੋਜ਼ਪੁਰ ਕੈੰਟ ਦਾ ਧੰਨਵਾਦ ਕੀਤਾ ।
ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਅਸ਼ੋਕ ਬਹਿਲ, ਸਕੱਤਰ ਕਮਲ ਸ਼ਰਮਾ, ਵਿਪੁਲ ਨਾਰੰਗ, ਗੁਲਸ਼ਨ ਸਚਦੇਵਾ, ਸ਼ਿਵਮ ਬਜਾਜ, ਸਾਰੰਗ ਸਲੂਜਾ ਆਦਿ ਵੀ ਹਾਜਰ ਸਨ।
ਫਿਰੋਜ਼ਪੁਰ ਲੰਗਰ ਸੇਵਾ ਦੇ ਵੀ ਸ਼ਲਿੰਦਰ ਬਬਲਾ, ਸੋਨੂੰ, ਜਿੰਮੀ ਅਤੇ ਅਮਨ ਵੀ ਮੌਜੂਦ ਸਨ । ਅਸ਼ੋਕ ਬਹਿਲ ਵਲੋਂ ਫਿਰੋਜ਼ਪੁਰ ਲੰਗਰ ਸੇਵਾ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ ।

Related Articles

Back to top button
Close