ਰੇਲ ਗੱਡੀ ਦੇ ਚਾਲਕ ਦੀ ਸੂਝ ਬੂਝ ਨਾਲ ਚਾਰ ਸਕੂਲੀ ਬੱਚਿਆਂ ਦੀ ਜਾਨ ਬਚੀ
ਫਿਰੋਜ਼ਪੁਰ 5 ਦਸੰਬਰ (ਏ.ਸੀ.ਚਾਵਲਾ) ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਝੋਕ ਟਹਿਲ ਸਿੰਘ ਵਾਲਾ ਵਿਖੇ ਚਾਰ ਸਕੂਲੀ ਵਿਦਿਆਰਥੀ ਰੇਲਵੇ ਲਾਇਨ ਤੇ ਬੈਗ ਰੱਖ ਕੇ ਖੇਡ ਰਹੇ ਸਨ ਤਾਂ ਇਸ ਦੌਰਾਨ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਰੇਲ ਗੱਡੀ ਦੇ ਚਾਲਕ ਆਪਣੀ ਸੂਝ ਬੂਝ ਵਿਖਾਉਂਦੇ ਹੋਏ ਰੇਲ ਗੱਡੀ ਨੂੰ ਬੱਚਿਆਂ ਤੋਂ ਪਹਿਲਾ ਹੀ 30 ਮੀਟਰ ਦੀ ਦੂਰੀ ਤੇ ਰੋਕ ਲਿਆ ਗਿਆ। ਇਸ ਤਰ•ਾਂ ਰੇਲ ਗੱਡੀ ਦੇ ਚਾਲਕ ਵਲੋਂ ਵਰਤੀ ਗਈ ਸੂਝਬੂਝ ਨਾਲ ਚਾਰ ਸਕੂਲੀ ਬੱਚਿਆਂ ਦੀ ਜਾਣ ਬੱਚ ਗਈ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਲਾਲ ਸਿੰਘ ਸਵਾਰੀ ਗੱਡੀ ਚਾਲਕ ਨੇ ਦੱਸਿਆ ਕਿ ਉਹ ਡੀ. ਐਮ. ਯੂ. ਗੱਡੀ ਨੰਬਰ 74971/3 ਐੱਫ.ਐਫ. ਲੈ ਕੇ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦ ਉਹ ਝੋਕ ਟਹਿਲ ਸਿੰਘ ਵਾਲਾ ਗੁਰੂਹਰਸਹਾਏ ਦੇ ਵਿਚਕਾਰ ਚਾਰ ਸਕੂਲੀ ਵਿਦਿਆਰਥੀ ਸਕੂਲੀ ਬੈਗਾਂ ਨੂੰ ਰੇਲਵੇ ਲਾਇਨ ਤੇ ਰੱਖ ਕੇ ਰੇਲਵੇ ਟਰੈਕ ਤੇ ਖੇਡ ਰਹੇ ਸਨ। ਲਾਲ ਸਿੰਘ ਨੇ ਦੱਸਿਆ ਕਿ ਉਨ•ਾਂ ਵਲੋਂ ਵਾਰ ਵਾਰ ਹਾਰਨ ਵਜਾਉਣ ਤੇ ਵੀ ਉਹ ਬੱਚੇ ਖੇਡ ਵਿਚ ਐਨੇ ਮਸਤ ਸਨ ਕਿ ਹਾਰਨ ਵੱਲ ਧਿਆਨ ਨਹੀਂ ਦਿੱਤਾ ਅਤੇ ਖੇਡਦੇ ਰਹੇ। ਲਾਲ ਸਿੰਘ ਨੇ ਦੱਸਿਆ ਕਿ ਦੁਰਘਟਨਾ ਦੀ ਸਥਿਤੀ ਨੂੰ ਵੇਖਦੇ ਹੋਏ ਅਮਰਜੈਂਸੀ ਬਰੇਕ ਲਗਾ ਕੇ ਗੱਡੀ ਨੂੰ ਬੱਚਿਆਂ ਤੋਂ ਲਗਭਗ 30 ਮੀਟਰ ਤੋਂ ਪਹਿਲਾ ਹੀ ਰੋਕ ਲਿਆ ਗਿਆ। ਗੱਡੀ ਚਾਲਕ ਨੇ ਦੱਸਿਆ ਕਿ ਸਕੂਲੀ ਵਿਦਿਆਰਥੀ ਇਹ ਸਭ ਕੁਝ ਵੇਖ ਕੇ ਆਪਣੇ ਸਕੂਲੀ ਬੈਗਾਂ ਨੂੰ ਛੱਡ ਕੇ ਭੱਜ ਗਏ। ਚਾਲਕ ਨੇ ਗੁਰੂਹਰਸਹਾਏ ਦੇ ਜੀ. ਆਰ. ਪੀ. ਥਾਣੇ ਵਿਚ ਸੂਚਨਾ ਦਿੱਤੀ ਅਤੇ ਬੱਚਿਆਂ ਦੇ ਸਕੂਲੀ ਬੈਗਾਂ ਨੂੰ ਜਮ•ਾ ਕਰਵਾ ਦਿੱਤਾ। ਲਾਲ ਸਿੰਘ ਦੀ ਇਸ ਸੂਝਬੂਝ ਨਾਲ ਚਾਰ ਮਾਸੂਮ ਬੱਚਿਆਂ ਦੀ ਜਾਨ ਬਚੀ ਹੈ। ਮੰਡਲ ਰੇਲ ਪ੍ਰਬੰਧਕ ਫਿਰੋਜ਼ਪੁਰ ਅਨੁਜ਼ ਪ੍ਰਕਾਸ਼ ਨੇ ਲਾਲ ਸਿੰਘ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹੋਏ ਉਨ•ਾਂ ਨੇ ਉਸ ਨੂੰ ਇਕ ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਣ ਕੀਤਾ।