Ferozepur News

ਰਕਸ਼ਾ ਫਾਊਂਡੇਸ਼ਨ ਅਤੇ ਵਿਵੇਕਾਨੰਦ ਵਰਲਡ ਸਕੂਲ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ &#39ਚ ਨਾਟਕ &#39ਨਾਨਕ ਨਾਮ ਚੜ੍ਹਦੀ ਕਲਾ&#39 ਦਾ ਆਯੋਜਨ

ਰਕਸ਼ਾ ਫਾਊਂਡੇਸ਼ਨ ਅਤੇ ਵਿਵੇਕਾਨੰਦ ਵਰਲਡ ਸਕੂਲ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ 'ਚ ਨਾਟਕ 'ਨਾਨਕ ਨਾਮ ਚੜ੍ਹਦੀ ਕਲਾ' ਦਾ ਆਯੋਜਨ
-ਨਾਟਕ ਦਾ ਰਸਮੀ ਉਦਘਾਟਨ ਡਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਡਵੀਜ਼ਨ ਰਾਜੇਸ਼ ਅਗਰਵਾਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ

ਫਿਰੋਜ਼ਪੁਰ 23 ਨਵੰਬਰ, 2019:  ਰਕਸ਼ਾ ਫਾਊਂਡੇਸ਼ਨ ਅਤੇ ਵਿਵੇਕਾਨੰਦ ਵਰਲਡ ਸਕੂਲ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸੱਭਿਆਚਾਰਕ ਮਾਮਲੇ, ਵਿਭਾਗ ਪੰਜਾਬ ਅਤੇ ਸੰਗੀਤ ਨਾਟਕ ਅਕੈਡਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਲੇਖਕ ਤੇ ਨਿਰਦੇਸ਼ਕ ਕੇਵਲ ਧਾਲੀਵਾਲ ਦੇ ਨਿਰਦੇਸ਼ਕਾਂ ਹੇਠ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਸਿਖਿਆਵਾਂ ਤੇ ਆਧਾਰਿਤ 'ਨਾਨਕ ਨਾਮ ਚੜ੍ਹਦੀ ਕਲਾ' ਦਾ ਮੰਚਨ ਜੈਨਸਿਸ ਇੰਸਟੀਟਿਊਸ਼ਨ ਆਫ ਡੈਂਟਲ ਸਾਇੰਸ ਰਿਸਰਚ ਆਫ ਕਾਲਜ ਵਿਖੇ ਸ਼ੁੱਕਰਵਾਰ ਦੀ ਸ਼ਾਮ ਨੂੰ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।

ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਵਿਵੇਕਾਨੰਦ ਵਰਲਡ ਸਕੂਲ ਦੇ ਡਾਇਰੈਕਟਰ ਐੱਸਐੱਨ ਰੁਦਰਾ ਨੇ ਦੱਸਿਆ ਕਿ ਗੁਰੂ ਮਹਾਰਾਜ ਦੇ ਵਿਖਾਏ ਹੋਏ ਰਸਤਿਆਂ ਤੇ ਚੱਲਣ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਨਾਟਕ ਦਾ ਰਸਮੀ ਉਦਘਾਟਨ ਡਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਡਵੀਜ਼ਨ ਰਾਜੇਸ਼ ਅਗਰਵਾਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੀ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ ਅਤੇ ਰਕਸ਼ਾ ਫਾਊਂਡੇਸ਼ਨ ਦੇ ਮੁੱਖੀ ਵਰਿੰਦਰ ਮੋਹਨ ਸਿੰਗਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਏ ਹੋਏ ਮਹਿਮਾਨਾਂ ਵੱਲੋਂ ਸ਼ਮਾ ਰੋਸ਼ਨ ਕਰਨ ਉਪਰੰਤ ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੈਨ ਗੌਰਵ ਸਾਗਰ ਭਾਸਕਰ ਨੇ ਆਏ ਹੋਏ ਮਹਿਮਾਨਾਂ ਤੇ ਸਰੋਤਿਆਂ ਦਾ ਸਵਾਗਤ ਕੀਤਾ। ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਪੇਸ਼ ਕੀਤੇ ਹੋਏ ਨਾਟਕ ਨੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਦੀ ਪੇਸ਼ਕਾਰੀ ਨੇ ਸਰੋਤਿਆਂ ਨੂੰ ਬੰਨ੍ਹੀ ਰੱਖਿਆ। ਉਸ ਵੇਲੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਉਜਾਗਰ ਕਰਦਿਆਂ ਨਾਟਕਕਾਰ ਗੁਰੂ ਮਹਾਰਾਜ ਦੇ ਸਰਬ ਸਾਂਝੀਵਾਲਤਾ, ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਸੁਨੇਹੇ ਨੂੰ ਸਰੋਤਿਆਂ ਤੱਕ ਪਹੁੰਚਾਉਣ ਵਿਚ ਸਫਲ ਰਿਹਾ।

ਸੁਚੱਜੇ ਸੁਨੇਹੇ, ਪ੍ਰਭਾਵਸ਼ਾਲੀ ਅਦਾਕਾਰੀ, ਦਮਦਾਰ ਡਾਇਲਾਗ ਡਲਿਵਰੀ ਅਤੇ ਕੰਨਾਂ ਵਿਚ ਰਸ ਘੋਲਣ ਵਾਲੇ ਸੰਗੀਤ ਦੀ ਇਕਸੁਰਤਾ ਸਦਕਾ ਇਹ ਨਾਟਕ ਸਰੋਤਿਆਂ ਨੂੰ ਆਪਣੇ ਵਗ ਕੇ ਲਿਜਾਣ ਵਿਚ ਸਫਲ ਰਿਹਾ। ਗੁਰਤੇਜ ਮਾਨ,ਪਾਵੇਲ ਸੰਧੂ,  ਸਾਜਨ ਸਿੰਘ, ਜਸਵੰਤ ਸਿੰਘ, ਵਿਕਾਸ ਚੌਧਰੀ, ਅਮਰਪਾਲ, ਵਿਜੇ ਕੁਮਾਰ, ਗੁਰਦਿੱਤ ਸਿੰਘ, ਨਵ ਸੰਧੂ,ਜਤਿੰਦਰ, ਸੁਖਵਿੰਦਰ, ਵੀਰਪਾਲ ਕੌਰ,ਮਨੀਪਾਲ ਵਰਗੇ ਪ੍ਰਪੱਕ ਕਲਾਕਾਰਾਂ ਦੀ ਪੇਸ਼ਕਾਰੀ ਸ਼ਲਾਘਾਯੋਗ ਸੀ।  ਸਮਾਰੋਹ ਦੇ ਅੰਤ ਵਿਚ ਰਾਜੇਸ਼ ਅਗਰਵਾਲ ਦੇ ਉਪਰੋਕਤ ਨਾਟਕ ਦੀ ਸ਼ਲਾਘਾ ਕਰਦਿਆਂ ਫਿਰੋਜ਼ਪੁਰ ਵਿਚ ਰਕਸ਼ਾ ਫਾਊਂਡੇਸ਼ਨ ਅਤੇ ਵਿਵੇਕਾਨੰਦ ਵਰਡਲ ਸਕੂਲ ਵੱਲੋਂ ਭਵਿੱਖ ਵਿਚ ਵੀ ਰੰਗ ਮੰਚੀ ਸਰਗਰਮੀਆਂ ਕਰਵਾਉਣ 'ਤੇ ਜੋਰ ਦਿੱਤਾ।

ਪੰਜਾਬੀ ਦੇ ਪ੍ਰਸਿੱਧ ਕਵੀ ਪ੍ਰੋਫੈਸਰ ਗੁਰਤੇਜ ਕੋਹਾਰਵਾਲਾ ਨੇ ਆਏ ਸਾਰੇ ਪਤਵੰਤੇ ਅਤੇ ਸੱਜਣਾਂ ਦਾ ਧੰਨਵਾਦ ਕੀਤਾ, ਜਦਕਿ ਮੰਚ ਸੰਚਾਲਨ ਦੀ ਜਿੰਮੇਵਾਰੀ ਹਰਮੀਤ ਵਿਦਿਆਰਥੀ ਨੇ ਬਾਖੂਬੀ ਨਿਭਾਈ। ਇਸ ਮੌਕੇ ਅਨਿਲ ਆਦਮ, ਪ੍ਰੋ. ਕੁਲਦੀਪ ਸਿੰਘ, ਡਾ. ਅਮਨਦੀਪ, ਪ੍ਰੋ. ਆਜ਼ਾਦਵਿੰਦਰ, ਡਾ. ਮਨਜੀਤ ਕੌਰ ਆਜ਼ਾਦ, ਕਮਲ ਸ਼ਰਮਾ, ਮੰਗਤ ਵਜੀਦਪੁਰੀ, ਹਰਸ਼, ਸ਼ਲਿੰਦਰ ਭੱਲਾ, ਹਰਨੇਕ ਸਿੰਘ, ਡੋਲੀ ਭਾਸਕਰ, ਨਵਦੀਪ, ਦਰਸ਼ਨ ਸਿੰਘ, ਸੁਰਿੰਦਰ ਕੰਬੋਜ ਸਮੇਤ ਸੈਂਕੜੇ ਦਰਸ਼ਕਾਂ ਨੇ ਨਾਟਕ ਦਾ ਆਨੰਦ ਮਾਣਿਆ।

 

ਰਕਸ਼ਾ ਫਾਊਂਡੇਸ਼ਨ ਅਤੇ ਵਿਵੇਕਾਨੰਦ ਵਰਲਡ ਸਕੂਲ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ &#39ਚ ਨਾਟਕ &#39ਨਾਨਕ ਨਾਮ ਚੜ੍ਹਦੀ ਕਲਾ&#39 ਦਾ ਆਯੋਜਨ

Related Articles

Back to top button