ਮੋਮਬੱਤੀਆਂ ਜਗ•ਾ ਕੇ ਸ਼ਹੀਦ ਊਧਮ ਸਿੰਘ ਨੂੰ ਕੀਤੀਆਂ ਸ਼ਰਧਾਜਲੀਆਂ ਭੇਟ
ਮੋਮਬੱਤੀਆਂ ਜਗ•ਾ ਕੇ ਸ਼ਹੀਦ ਊਧਮ ਸਿੰਘ ਨੂੰ ਕੀਤੀਆਂ ਸ਼ਰਧਾਜਲੀਆਂ ਭੇਟ
– ਸਮਾਜ 'ਚ ਫੈਲੀਆਂ ਕੁਰੀਤੀਆਂ ਦੇ ਖਾਤਮੇ ਲਈ ਸ਼ਹੀਦਾਂ ਦੇ ਪੂਰਨਿਆਂ 'ਤੇ ਚੱਲੋ- ਵਿਦਿਆਰਥੀ, ਸ਼ਰਮਾ
ਫ਼ਿਰੋਜ਼ਪੁਰ, : August 1, 2015 (Harish Monga): ਅਗਸਤ-ਸ਼ਹੀਦ ਊਧਮ ਸਿੰਘ ਦੇ 75ਵੇਂ ਸ਼ਹੀਦੀ ਦਿਹਾੜੇ ਮੌਕੇ ਦੇਰ ਸ਼ਾਮ ਮੋਮਬੱਤੀਆਂ ਜਗ•ਾ ਕੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ, ਟੀਚਰ ਕਲੱਬ, ਕਲਾਪੀਠ ਸੰਸਥਾ ਵੱਲੋਂ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ। ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਵੱਲੋਂ ਸ਼ਹੀਦ ਊਧਮ ਸਿੰਘ ਦੇ ਜੀਵਨ 'ਤੇ ਝਾਤੀ ਪਾਉਂਦੇ ਹੋਏ ਸ਼ਹੀਦਾਂ ਦੀ ਸੋਚ ਨੂੰ ਵੱਧ ਤੋਂ ਵੱਧ ਫੈਲਾਅ ਕੇ ਨੌਜਵਾਨਾਂ ਨੂੰ ਨਾਲ ਜੋੜਣ ਦਾ ਸੱਦਾ ਦਿੱਤਾ। ਸਾਹਿਤਕ ਅਤੇ ਸਮਾਜਿਕ ਖੇਤਰ 'ਚ ਵਢਮੁੱਲਾ ਯੋਗਦਾਨ ਪਾਉਣ ਵਾਲੀ ਕਲਾਪੀਠ ਸੰਸਥਾ ਦੇ ਪ੍ਰਧਾਨ ਹਰਮੀਤ ਵਿਦਿਆਰਥੀ ਵੱਲੋਂ ਆਪਣੇ ਸੰਬੋਧਨ ਦੌਰਾਨ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉਥੇ ਸ਼ਹੀਦ ਊਧਮ ਸਿੰਘ ਵੱਲੋਂ ਅਜ਼ਾਦੀ ਨੂੰ ਹਾਸਿਲ ਕਰਨ ਲਈ ਬ੍ਰਿਟਿਸ਼ ਸਾਮਰਾਜ ਖਿਲਾਫ਼ ਲੜੇ ਸੰਘਰਸ਼ ਦੌਰਾਨ ਜਲਿ•ਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਮੌਤ ਦਾ ਬਦਲਾ ਇੰਗਲੈਂਡ ਜਾ ਕੇ ਲੈਣ ਬਾਰੇ ਵਿਸਥਾਰ ਸਾਹਿਤ ਵਿਚਾਰ ਸਾਂਝੇ ਕੀਤੇ। ਉੱਘੇ ਲੇਖਕ ਰਾਕੇਸ਼ ਕੁਮਾਰ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ 'ਤੇ ਲਿਖੀਆਂ ਕਿਤਾਬਾਂ ਬਾਰੇ ਚਾਨਣਾ ਪਾਉਂਦੇ ਹੋਏ ਸ਼ਹੀਦ ਊਧਮ ਸਿੰਘ ਵੱਲੋਂ ਅਜ਼ਾਦੀ ਸੰਘਰਸ਼ ਲੜਦੇ ਸਮੇਂ ਸਾਹਮਣੇ ਨਾ ਆਏ ਪੱਖਾਂ ਨੂੰ ਉਜ਼ਾਗਰ ਕਰਦੇ ਹੋਏ ਦੱਸਿਆ ਕਿ ਸ਼ਹੀਦ ਊਧਮ ਸਿੰਘ ਨੇ 21 ਸਾਲਾਂ ਬਾਅਦ ਜਲਿ•ਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲਿਆ। ਟੀਚਰ ਕਲੱਬ ਦੇ ਪ੍ਰਧਾਨ ਈਸ਼ਵਰ ਸ਼ਰਮਾ ਨੇ ਆਪਣੇ ਵਿਚਾਰਾਂ ਰਾਹੀਂ ਸ਼ਹੀਦਾਂ ਦੀ ਸੋਚ ਨੂੰ ਉਜਾਗਰ ਕਰਦਿਆਂ ਪੱਖਪਾਤ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਅਲਾਮਤਾਂ ਦੇ ਖਾਤਮੇ ਲਈ ਸਾਹਮਣੇ ਆਉਣ ਲਈ ਪ੍ਰੇਰਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਬੁਲੰਦੇਵਾਲੀ, ਵਰਿੰਦਰ ਸਿੰਘ ਵੈਰੜ ਉੱਪ ਪ੍ਰਧਾਨ ਨਗਰ ਕੌਂਸਲ ਮਮਦੋਟ, ਟੀਚਰ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਜੋਸਨ, ਰੋਟਰੀ ਕਲੱਬ ਤੂਤ ਦੇ ਪ੍ਰਧਾਨ ਗੁਰਮੀਤ ਸਿੰਘ ਸਿੱਧੂ, ਸ਼ਾਪ ਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਪੰਮਾ ਸੋਢੀ, ਸੁਸਾਇਟੀ ਆਗੂ ਕਮਲ ਸ਼ਰਮਾ, ਸਟੇਟ ਐਵਾਰਡੀ ਗੁਰਿੰਦਰ ਸਿੰਘ, ਸ਼ੈਰੀ ਸੰਧੂ ਬਸਤੀ ਭਾਗ ਸਿੰਘ, ਲਾਇਨਜ਼ ਕਲੱਬ ਫ਼ਿਰੋਜ਼ਪੁਰ ਅਸ਼ੀਰਵਾਦ ਦੇ ਪ੍ਰਧਾਨ ਸੰਤੋਖ ਤੱਖੀ ਪਟਵਾਰੀ, ਚੇਅਰਮੈਨ ਐਸ. ਪੀ. ਜਾਖੂ, ਰਵੀਇੰਦਰ ਸਿੰਘ, ਮਹਿੰਦਰ ਸਿੰਘ ਸ਼ੈਲੀ, ਪਾਰਸ ਕੁਮਾਰ, ਪੰਮਾ ਮੱਲਵਾਲ, ਤਲਵਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਗੋਖੀ ਵਾਲਾ, ਸ਼ਮਸ਼ੇਰ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਹੈਪੀ ਢਿੱਲੋਂ, ਗੁਰਮੀਤ ਸਿੰਘ ਭਿੰਡਰ, ਬੂੜ ਸਿੰਘ ਬੀ. ਪੀ. ਈ. ਓ., ਮੇਹਰਦੀਪ ਸਿੰਘ, ਅਮਰਜੀਤ ਸਿੰਘ ਆਦਿ ਵੱਡੀ ਗਿਣਤੀ 'ਚ ਵੱਖ-ਵੱਖ ਸੰਸਥਾਵਾਂ ਦੇ ਆਗੂ ਹਾਜ਼ਰ ਸਨ।