ਮੁਲਾਜ਼ਮ/ਪੈਨਸ਼ਨਰ ਦੀਆਂ ਮੰਗਾਂ ਸਬੰਧੀ ਜਿਲ੍ਹਾ ਜੁਆਇੰਟ ਫਰੰਟ ਫਿਰੋਜ਼ਪੁਰ ਦੀ ਮੀਟਿੰਗ
ਮੰਗਾਂ ਪੂਰੀਆਂ ਨਾ ਹੋਣ ਤੇ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ
ਮੁਲਾਜ਼ਮ/ਪੈਨਸ਼ਨਰ ਦੀਆਂ ਮੰਗਾਂ ਸਬੰਧੀ ਜਿਲ੍ਹਾ ਜੁਆਇੰਟ ਫਰੰਟ ਫਿਰੋਜ਼ਪੁਰ ਦੀ ਮੀਟਿੰਗ
ਮੰਗਾਂ ਪੂਰੀਆਂ ਨਾ ਹੋਣ ਤੇ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ
ਫਿਰੋਜ਼ਪੁਰ 07 ਫਰਵਰੀ, 2023: ਜਿਲ੍ਹਾ ਜੁਆਇੰਟ ਫਰੰਟ ਫਿਰੋਜ਼ਪੁਰ ਦੀ ਮੀਟਿੰਗ ਸ੍ਰ. ਜਸਪਾਲ ਸਿੰਘ ਰਿਟਾ: ਡੀਐਸਪੀ (ਪੁਲਿਸ) ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੀਟਿੰਗ ਵਿਚ ਹਾਜਰ ਹੋਏ।
ਇਸ ਮੋਕੇ ਸ੍ਰੀ. ਰਾਮ ਪ੍ਰਸ਼ਾਦ ਪ੍ਰਧਾਨ ਦਰਜਾ ਚਾਰ ਅਤੇ ਪੀਐਸਐਸਐਫ ਫਿਰੋਜ਼ਪੁਰ, ਅਜੀਤ ਸਿੰਘ ਸੋਢੀ ਜਨਰਲ ਸਕੱਤਰ ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਫਿਰੋਜ਼ਪੁਰ, ਸ੍ਰੀ. ਓਮ ਪ੍ਰਕਾਸ਼ ਜਨਰਲ ਸਕੱਤਰ ਪੰਜਾਬ ਪੈਨਸ਼ਨਰਜ਼ ਯੂਨੀਅਨ ਫਿਰੋਜ਼ਪੁਰ, ਸ੍ਰ. ਜਗਤਾਰ ਸਿੰਘ ਪ੍ਰਧਾਨ ਬਿਜਲੀ ਬੋਰਡ ਫਿਰੋਜ਼ਪੁਰ (ਅਰਬਨ), ਸ੍ਰੀ. ਸ਼ਾਮ ਸਿੰਘ ਪ੍ਰਧਾਨ ਲੋਕਲ ਬਿਜਲੀ ਬੋਰਡ, ਸ੍ਰੀ. ਰਾਕੇਸ਼ ਸ਼ਰਮਾ ਪ੍ਰਧਾਨ ਪੀਐਸਈਬੀ ਫਿਰੋਜ਼ਪੁਰ, ਸ੍ਰੀ. ਸੁਰਿੰਦਰ ਸ਼ਰਮਾ ਪ੍ਰਧਾਨ ਪੈਨਸ਼ਨਰਜ਼ ਪੀਐਸਈਬੀ, ਸ੍ਰ. ਜਸਪਾਲ ਸਿੰਘ ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫਿਰੋਜ਼ਪੁਰ, ਸ੍ਰ.ਜਗਸੀਰ ਸਿੰਘ ਭਾਂਗਰ ਪ੍ਰਧਾਨ ਸੀਪੀਐਫ ਕਰਮਚਾਰੀ ਯੂਨੀਅਨ, ਸ੍ਰੀ. ਮੁਖਤਿਆਰ ਸਿੰਘ ਪ੍ਰਧਾਨ ਬਿਜਲੀ ਮਹਿਕਮਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ/ਪੈਨਸ਼ਨਰਜ਼ ਮਾਰੂ ਨੀਤੀ ਦੀ ਨਖੇਦੀ ਕਰਦੇ ਹੋਏ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਗਰ ਮੁਲਾਜ਼ਮਾ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਅਤੇ ਪੰਜਾਬ ਯੂਟੀ ਮੁਲਾਜ਼ਮ/ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰਾਂ ਨੂੰ ਗੱਲਬਾਤ ਦਾ ਸੱਦਾ ਨਾ ਦਿੱਤਾ ਗਿਆ ਤਾਂ ਜਿਲ੍ਹਾ ਫਿਰੋਜ਼ਪੁਰ ਦੇ ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਮਿਤੀ 15 ਫਰਵਰੀ 2023 ਨੂੰ ਜਿਲ੍ਹਾ ਪੱਧਰੀ ਰੈਲੀ ਕਰਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਮੰਗ ਪੱਤਰ ਸੌਪਣਗੇ।
ਜਿਲ੍ਹਾ ਪੱਧਰੀ ਰੈਲੀ ਉਪਰੰਤ ਫਿਰੋਜ਼ਪੁਰ ਜਿਲ੍ਹੇ ਦੇ ਸਾਰੇ ਮੁਲਾਜ਼ਮ ਅਤੇ ਪੈਨਸ਼ਨਰਜ਼ ਹੁਮ ਹੁਮਾ ਕੇ ਮਿਤੀ 19 ਫਰਵਰੀ 2023 ਨੂੰ ਦਾਣਾ ਮੰਡੀ ਚੰਡੀਗੜ੍ਹ ਵਿੱਚ ਹੋਣ ਵਾਲੀ ਮਹਾਂ ਰੈਲੀ ਵਿਚ ਸ਼ਾਮਲ ਹੋਣਗੇ। ਇਸ ਮੌਕੇ ਆਗੂ ਸ੍ਰ. ਨਛੱਤਰ ਸਿੰਘ, ਸੁਰਿੰਦਰ ਕੁਮਾਰ ਜੋਸ਼ਨ, ਰਾਜਪਾਲ ਸਿੰਘ ਬੈਂਸ, ਸ੍ਰੀ. ਮਲਕੀਤ ਚੰਦ ਪਾਸੀ, ਓਪੀ ਗੁਬੰਰ, ਪਰਵੀਨ ਕੁਮਾਰ ਜਿਲ੍ਹਾ ਜਨਰਲ ਸਕੱਤਰ ਦਰਜਾ ਚਾਰ ਅਤੇ ਹੋਰ ਹਾਜਰ ਸਾਥੀਆਂ ਨੇ ਨਾਅਰੇ ਬਾਜੀ ਕਰਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਹੋਰ ਤੇਜ਼ ਕਰਨ ਦਾ ਫੈਸਲਾ ਲਿਆ।