Ferozepur News
ਮਾਸਟਰਜ਼ ਐਥਲੈਟਿਕਸ ਮੀਟ ਅਤੇ ਜ਼ਿਲ੍ਹਾ ਪੱਧਰੀ ਸਿਹਤ ਜਾਗਰੂਕਤਾ ਰੈਲੀ ਮਿਤੀ 17 ਨਵੰਬਰ ਨੂੰ
ਮਾਸਟਰਜ਼ ਐਥਲੈਟਿਕਸ ਮੀਟ ਅਤੇ ਜ਼ਿਲ੍ਹਾ ਪੱਧਰੀ ਸਿਹਤ ਜਾਗਰੂਕਤਾ ਰੈਲੀ ਮਿਤੀ 17 ਨਵੰਬਰ ਨੂੰ ਸਵੇਰੇ 7 ਵਜੇ ਦਿੱਲੀ ਗੇਟ ਫ਼ਿਰੋਜ਼ਪੁਰ ਸ਼ਹਿਰ ਤੋਂ ਸ਼ੁਰੂ ਹੋਵੇਗੀ
ਸ਼ਹੀਦ ਭਗਤ ਸਿੰਘ ਸਟੇਡੀਅਮ ਹੋਣਗੇ ਐਥਲੈਟਿਕਸ ਮੁਕਾਬਲੇ
ਫ਼ਿਰੋਜ਼ਪੁਰ 14 ਨਵੰਬਰ (Harish Monga FOB ) ਮਾਸਟਰਜ਼ ਐਥਲੈਟਿਕਸ ਮੀਟ ਅਤੇ ਜ਼ਿਲ੍ਹਾ ਪੱਧਰੀ ਸਿਹਤ ਜਾਗਰੂਕਤਾ ਰੈਲੀ ਮਿਤੀ 17 ਨਵੰਬਰ ਨੂੰ ਸਵੇਰੇ 7 ਵਜੇ ਦਿੱਲੀ ਗੇਟ ਫ਼ਿਰੋਜ਼ਪੁਰ ਸ਼ਹਿਰ ਤੋਂ ਸ਼ੁਰੂ ਹੋਵੇਗੀ ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜ.ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਜਾਗਰੂਕਤਾ ਰੈਲੀ ਦਿੱਲੀ ਗੇਟ ਫ਼ਿਰੋਜ਼ਪੁਰ ਤੋਂ ਸਵੇਰੇ 7 ਵਜੇ ਸ਼ੁਰੂ ਹੋ ਕੇ ਸਵੇਰੇ 8 ਵਜੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਪਹੁੰਚੇਗੀ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਰੈਲੀ ਦਾ ਮੁੱਖ ਮੰਤਵ ਸਮਾਜ ਨੂੰ ਸਿਹਤਮੰਦ, ਤੰਦਰੁਸਤ ਅਤੇ ਨਸ਼ਾ ਰਹਿਤ ਰਹਿਣ ਦੀ ਪ੍ਰੇਰਣਾ ਦੇਣਾ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਬਚਣ ਦੀ ਸੇਧ ਦੇਣਾ ਹੈ। ਉਨ੍ਹਾਂ ਦੱਸਿਆ ਕਿ ਰੈਲੀ ਤੋਂ ਬਾਅਦ ਸਟੇਡੀਅਮ ਵਿਖੇ ਐਥਲੈਟਿਕ ਮੀਟ ਵਿਚ 35 ਸਾਲ ਤੋਂ ਵੱਧ ਵੱਖ ਵੱਖ ਉਮਰ ਵਰਗ ਦੇ ਮਾਸਟਰ ਅਥਲੀਟਸ ਦੇ 3 ਕਿਲੋਮੀਟਰ ਵਾਕ, 100 ਮੀਟਰ, 400 ਮੀਟਰ, 800 ਮੀਟਰ ਅਤੇ 1500 ਮੀਟਰ ਦੀ ਦੌੜ , ਸ਼ਾਟਪੁੱਟ, ਹੈਮਰ ਥਰੋਅ, ਡਿਸਕਰ ਥਰੋਅ, ਲੰਮੀ ਛਾਲ, ਜੈਵਲਿਨ ਥਰੋਅ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ 35 ਸਾਲ ਤੋਂ ਵੱਧ ਉਮਰ ਵਰਗ ਦੇ ਅਥਲੀਟਸ ਨੂੰ ਅਪੀਲ ਕੀਤੀ ਕਿ ਉਹ ਜਾਗਰੂਕਤਾ ਰੈਲੀ ਅਤੇ ਖੇਡ ਮੁਕਾਬਲਿਆਂ ਵਿਚ ਵੱਧ ਤੋ ਵੱਧ ਸ਼ਿਰਕਤ ਕਰਨ। ਇਸ ਮੌਕੇ ਡਾ. ਜੀ.ਐਸ. ਢਿੱਲੋਂ ਪ੍ਰਧਾਨ ਜ਼ਿਲ੍ਹਾ ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਵੀ ਹਾਜ਼ਰ ਸਨ।