Ferozepur News
ਮਾਮਲਾ ਪੁਲਸ ਅਧਿਕਾਰੀ ਵਲੋਂ ਵਕੀਲ ਨੂੰ ਕਚਹਿਰੀ ਅੰਦਰ ਗੋਲੀ ਮਾਰ ਕੇ ਕਤਲ ਕਰ ਦੇਣ ਦਾ
ਫਿਰੋਜ਼ਪੁਰ 16 ਮਾਰਚ (ਏ ਸੀ ਚਾਵਲਾ) : ਯੂ. ਪੀ. ਦੇ ਇਲਾਹਾਬਾਦ ਵਿਖੇ ਇਕ ਪੁਲਸ ਅਧਿਕਾਰੀ ਵਲੋਂ ਵਕੀਲ ਨੂੰ ਕਚਹਿਰੀ ਅੰਦਰ ਗੋਲੀ ਮਾਰ ਕੇ ਕਤਲ ਕਰਨ ਦੇ ਰੋਸ ਵਜੋਂ ਬਾਰ ਕਾਸਲ ਆਫ਼ ਇੰਡੀਆ ਦੇ ਸੱਦੇ ਤੇ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਸਮੂਹ ਵਕੀਲਾਂ ਵਲੋਂ ਮੁਕੰਮਲ ਹੜਤਾਲ ਕਰਦੇ ਹੋਏ ਕੰਮਕਾਜ ਠੱਪ ਰੱਖਣ ਦਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਨਾਗਪਾਲ ਨੇ ਦੱਸਿਆ ਕਿ ਇਲਾਹਾਬਾਦ ਪੁਲਸ ਦੇ ਅਣਮਨੁੱਖੀ ਰਵੱਈਏ ਨੂੰ ਲੈ ਕੇ ਦੇਸ਼ ਭਰ ਦੇ ਵਕੀਲ ਇਕਜੁੱਟ ਹੋ ਕੇ ਆਪਣਾ ਰੋਸ ਜਤਾ ਰਹੇ ਹਨ, ਜਿਸ ਦੇ ਚੱਲਦੇ ਸੋਮਵਾਰ ਨੂੰ ਨੋ ਵਰਕ ਡੇਅ ਰੱਖਿਆ ਗਿਆ ਅਤੇ ਹੜਤਾਲ ਦੀ ਉਲੰਘਣਾ ਕਰਕੇ ਅਦਾਲਤ ਵਿਚ ਜੇਕਰ ਕੋਈ ਵਕੀਲ ਪੇਸ਼ ਹੋਵੇਗਾ ਤਾਂ ਉਸ ਉੱਪਰ ਬਾਰ ਐਸੋਸੀਏਸ਼ਨ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਏਗੀ। ਇਸ ਮੌਕੇ ਤੇ ਅਰਸ਼ਦੀਪ ਸਿੰਘ ਰੰਧਾਵਾ , ਪ੍ਰਦੀਪ ਕੁਮਾਰ ਬਜਾਜ, ਜੇ. ਐਸ. ਥਿੰਦ, ਦੀਪਕ ਮੱਗੋ, ਨਵਦੀਪ ਘਈ, ਤਰੁਨ ਜਿੰਦਲ, ਪੰਕਜ ਰਾਮਪਾਲ, ਕੇ. ਐਸ. ਥਿੰਦ, ਰਾਹੁਲ ਆਦਿ ਵਕੀਲ ਹਾਜ਼ਰ ਸਨ।